ਪੰਜਾਬ

punjab

ETV Bharat / state

Heavy Rain:ਮੀਂਹ ਅਤੇ ਤੇਜ਼ ਹਨੇਰੀ ਨੇ ਕੀਤਾ ਸਬਜ਼ੀਆਂ ਦਾ ਭਾਰੀ ਨੁਕਸਾਨ

ਬਰਨਾਲਾ ਵਿਚ ਮੀਂਹ ਅਤੇ ਤੇਜ਼ ਹਨੇਰੀ ਦੇ ਕਾਰਨ ਸਬਜ਼ੀਆਂ ਦਾ ਭਾਰੀ ਨੁਕਸਾਨ ਹੋਇਆ ਹੈ।ਸਬਜ਼ੀ (Vegetables)ਕਾਸ਼ਤਕਾਰਾਂ ਅਨੁਸਾਰ ਕੱਦੂ, ਭਿੰਡੀ, ਕਕੜੀ ਅਤੇ ਖੀਰਾ ਆਦਿ ਸਬਜ਼ੀਆਂ ਦਾ ਭਾਰੀ ਨੁਕਸਾਨ (Loss of Vegetables)ਹੋਇਆ ਹੈ।

Loss of Vegetables:ਮੀਂਹ ਅਤੇ ਤੇਜ਼ ਹਨੇਰੀ ਨੇ ਕੀਤਾ ਸਬਜ਼ੀਆਂ ਦਾ ਭਾਰੀ ਨੁਕਸਾਨ
Loss of Vegetables:ਮੀਂਹ ਅਤੇ ਤੇਜ਼ ਹਨੇਰੀ ਨੇ ਕੀਤਾ ਸਬਜ਼ੀਆਂ ਦਾ ਭਾਰੀ ਨੁਕਸਾਨ

By

Published : Jun 2, 2021, 8:22 PM IST

ਬਰਨਾਲਾ:ਬੀਤੀ ਦਿਨੀ ਮੀਂਹ ਅਤੇ ਤੇਜ਼ ਹਨੇਰੀ ਨੇ ਸਬਜ਼ੀਆਂ ਦਾ ਭਾਰੀ ਨੁਕਸਾਨ (Loss of Vegetables)ਕੀਤਾ ਹੈ।ਸਬਜ਼ੀ (Vegetables)ਕਾਸ਼ਤਕਾਰਾਂ ਅਨੁਸਾਰ ਕੱਦੂ, ਭਿੰਡੀ, ਕਕੜੀ, ਖੀਰਾ ਆਦਿ ਸਬਜ਼ੀਆਂ ਦਾ ਵੱਧ ਨੁਕਸਾਨ ਹੋਇਆ ਹੈ। ਠੇਕੇ 'ਤੇ ਜ਼ਮੀਨ(Land on contract)ਲੈ ਕੇ ਸ਼ਬਜ਼ੀ ਉਗਾਉਣ ਵਾਲਿਆਂ ਨੂੰ ਦੁੱਗਣੀ ਮਾਰ ਸਹਿਣੀ ਪੈ ਰਹੀ ਹੈ।

ਕਾਸ਼ਤਕਾਰ ਸ਼ੰਭੂ ਸਿੰਘ ਨੇ ਦੱਸਿਆ ਕਿ 70 ਹਜ਼ਾਰ ਪ੍ਰਤੀ ਏਕੜ (Acres) ਦੇ ਹਿਸਾਬ ਨਾਲ ਜ਼ਮੀਨ ਠੇਕੇ ਉੱਤੇ ਲੈ ਕੇ ਖੇਤੀ ਕਰ ਰਹੇ ਹਨ। ਹੁਣ ਮੀਂਹ ਅਤੇ ਤੇਜ਼ ਹਨੇਰੀ ਨੇ ਸਬਜੀਆਂ ਦੀ ਫ਼ਸਲ ਦਾ ਭਾਰੀ ਨੁਕਸਾਨ ਕਰ ਦਿੱਤਾ ਹੈ। ਜਿਸ ਕਰਕੇ ਜ਼ਮੀਨ ਦਾ ਠੇਕਾ ਵੀ ਆਪਣੀਆਂ ਜੇਬਾਂ ਵਿੱਚੋਂ ਭਰਨਾ ਪਵੇਗਾ।

Loss of Vegetables:ਮੀਂਹ ਅਤੇ ਤੇਜ਼ ਹਨੇਰੀ ਨੇ ਕੀਤਾ ਸਬਜ਼ੀਆਂ ਦਾ ਭਾਰੀ ਨੁਕਸਾਨ

ਕਾਸ਼ਤਕਾਰਾਂ ਰਾਣੀ ਦੇਵੀ ਨੇ ਦੱਸਿਆ ਕਿ 3 ਏਕੜ ਜ਼ਮੀਨ ਠੇਕੇ ਉੱਤੇ ਲੈ ਕੇ ਫ਼ਸਲ ਦੀ ਬਿਜਾਈ ਕੀਤੀ ਹੈ। ਪਹਿਲਾਂ ਕੋਰੋਨਾ ਵਾਇਰਸ ਦੇ ਚੱਲਦੇ ਉਨਾਂ ਨੂੰ ਸਬਜੀਆਂ ਦਾ ਮੰਡੀ ਵਿੱਚ ਠੀਕ ਮੁੱਲ ਨਹੀਂ ਮਿਲ ਰਿਹਾ ਸੀ ਅਤੇ ਦੂਜਾ ਮੀਂਹ ਦੀ ਵਜਾ ਨਾਲ ਫ਼ਸਲ ਖ਼ਰਾਬ ਹੋ ਗਈ।ਇਸ ਵਾਰ ਉਨਾਂ ਨੇ ਸਬਜ਼ੀ ਵਿੱਚ ਭਿੰਡੀ, ਕੱਦੂ, ਕਕੜੀ, ਖੀਰਾ ਆਦਿ ਦੀ ਬਿਜਾਈ ਕੀਤੀ ਸੀ ਪਰ ਤੇਜ਼ ਹਨੇਰੀ ਅਤੇ ਮੀਂਹ ਦੀ ਵਜਾ ਨਾਲ ਸਾਰੀ ਫ਼ਸਲ ਖ਼ਰਾਬ ਹੋ ਗਈ ਹੈ।

ਉਧਰ ਸਬਜ਼ੀ ਮੰਡੀ ਵਿੱਚ ਅੱਧਾ ਮੁੱਲ ਵੀ ਨਹੀਂ ਮਿਲ ਰਿਹਾ ਅਤੇ ਦੂਜਾ ਕੋਰੋਨਾ ਮਹਾਮਾਰੀ ਦੇ ਚੱਲਦੇ ਸਾਨੂੰ ਲੋਕਲ ਸਬਜੀ ਪੈਦਾਵਾਰਾਂ ਨੂੰ ਸਬਜੀ ਮੰਡੀ ਵਿੱਚ ਵੜਨ ਨਹੀਂ ਦਿੱਤਾ ਜਾਂਦਾ। ਜਿਸ ਕਰਕੇ ਉਹਨਾਂ ਨੂੰ ਵਧੇਰੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਹ ਵੀ ਪੜੋ:Murder Cases:ਕਤਲ ਦੇ ਮਾਮਲੇ 'ਚ ਫਰਾਰ ਮੁਲਜ਼ਮ ਲੁੱਟ ਖੋਹ ਕਰਦਾ ਕਾਬੂ

ABOUT THE AUTHOR

...view details