ਪੰਜਾਬ

punjab

ETV Bharat / state

ਸ਼ਹੀਦ ਕਿਰਨਜੀਤ ਕੌਰ ਦੀ 24ਵੀਂ ਬਰਸੀ ਕਿਸਾਨੀ ਸੰਘਰਸ਼ ਦੇ ਨਾਂਅ

ਬਰਨਾਲਾ ਦੇ ਕਸਬਾ ਮਹਿਲ ਕਲਾਂ ਵਿਚ 23 ਸਾਲ ਪਹਿਲਾ ਵਿਦਿਆਰਥਣ (Students) ਕਿਰਨਜੀਤ ਕੌਰ ਸ਼ਹੀਦ ਹੋਈ ਸੀ।ਜਿਸ ਦੀ ਹਰ ਸਾਲ ਬਰਸੀ (Anniversary) ਮਨਾਈ ਜਾਂਦੀ ਹੈ।ਇਸ ਮੌਕੇ ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ ਜਦੋਂ ਤੱਕ ਕਾਨੂੰਨ ਰੱਦ ਨਹੀਂ ਹੁੰਦੇ ਤਾਂ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ।

ਸ਼ਹੀਦ ਕਿਰਨਜੀਤ ਕੌਰ ਦੀ 24ਵੀਂ ਬਰਸੀ ਕਿਸਾਨੀ ਸੰਘਰਸ਼ ਦੇ ਨਾਂਅ
ਸ਼ਹੀਦ ਕਿਰਨਜੀਤ ਕੌਰ ਦੀ 24ਵੀਂ ਬਰਸੀ ਕਿਸਾਨੀ ਸੰਘਰਸ਼ ਦੇ ਨਾਂਅ

By

Published : Aug 15, 2021, 7:26 PM IST

ਬਰਨਾਲਾ:ਕਸਬਾ ਮਹਿਲ ਕਲਾਂ ਵਿੱਚ 23 ਸਾਲ ਪਹਿਲਾਂ ਵਿਦਿਆਰਥਣ (Students) ਕਿਰਨਜੀਤ ਕੌਰ ਦਾ ਗੁੰਡਿਆਂ ਵੱਲੋਂ ਬਲਾਤਕਾਰ (Rape) ਕਰਨ ਦੇ ਬਾਅਦ ਉਸਦਾ ਕਤਲ ਕਰਕੇ ਲਾਸ਼ ਖੇਤ ਵਿੱਚ ਦੱਬ ਦਿੱਤੀ ਗਈ ਸੀ।ਜਿਸਦੇ ਬਾਅਦ ਕੁੜੀ ਨੂੰ ਸ਼ਹੀਦ ਦਾ ਦਰਜਾ ਦਿੰਦੇ ਹੋਏ ਉਸਦੇ ਸਨਮਾਨ ਵਿੱਚ ਹਰ ਸਾਲ ਅੱਜ ਹੀ ਦੇ ਦਿਨ ਸ਼ਹੀਦੀ ਸਮਾਗਮ ਮਨਾਇਆ ਜਾਂਦਾ ਹੈ।

ਸ਼ਹੀਦ ਕਿਰਨਜੀਤ ਕੌਰ ਦੀ 24ਵੀਂ ਬਰਸੀ ਕਿਸਾਨੀ ਸੰਘਰਸ਼ ਦੇ ਨਾਂਅ

ਇਸ ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨ ਆਜ਼ਾਦੀ ਦਿਨ ਦੇ ਮੌਕੇ ਉੱਤੇ ਆਪਣੇ ਵਾਹਨਾਂ ਉੱਤੇ ਰਾਸ਼ਟਰੀ ਝੰਡੇ ਦੇ ਨਾਲ ਕਿਸਾਨ ਸੰਘਰਸ਼ ਦਾ ਝੰਡਾ ਲਗਾਕੇ ਮਾਰਚ ਕਰਨਗੇ।

ਕਿਸਾਨ ਆਗੂ ਮਨਜੀਤ ਧਨੇਰ ਅਤੇ ਹੋਰ ਲੋਕਾਂ ਵੱਲੋਂ ਲੰਮੀ ਲੜਾਈ ਲੜ ਕੇ ਮੁਲਜ਼ਮਾਂ ਨੂੰ ਸਲਾਖਾਂ ਦੇ ਪਿੱਛੇ ਭੇਜਿਆ ਗਿਆ ਸੀ ਅਤੇ ਉਸ ਦੇ ਬਾਅਦ ਕੁੜੀ ਨੂੰ ਸ਼ਹੀਦ ਦਾ ਦਰਜਾ ਦਿੰਦੇ ਹੋਏ ਸ਼ਹੀਦ ਕਿਰਨਜੀਤ ਕੌਰ ਦਾ ਬਰਸੀ ਸਮਾਗਮ ਹਰ ਸਾਲ ਮਨਾਇਆ ਜਾਂਦਾ ਹੈ। ਸ਼ਹੀਦ ਕਿਰਨਜੀਤ ਕੌਰ ਨੂੰ ਆਪਣੇ ਸ਼ਰਧਾ ਭੇਂਟ ਕਰਨ ਆਏ ਹਨ।

ਇਸ ਮੌਕੇ ਉੱਤੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਐਲਾਨ ਕੀਤਾ ਕਿ ਜਦੋਂ ਤੱਕ ਕੇਂਦਰ ਸਰਕਾਰ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕਰੇਗੀ, ਉਦੋਂ ਤੱਕ ਸੰਘਰਸ਼ ਲਗਾਤਾਰ ਜਾਰੀ ਰਹੇਗਾ ਅਤੇ ਕਿਸਾਨ ਇਸਦੇ ਲਈ 2024 ਤੱਕ ਵੀ ਲੜਾਈ ਲੜਨ ਲਈ ਤਿਆਰ ਹਨ ।

ਇਹ ਵੀ ਪੜੋ:ਕਿਸਾਨਾਂ ਨੇ ਮਨਾਇਆ ਕਾਲਾ ਦਿਵਸ

ABOUT THE AUTHOR

...view details