ਪੰਜਾਬ

punjab

ETV Bharat / state

ਕੇਂਦਰ ਸਰਕਾਰ ਦੀ ਹੈਂਕੜਬਾਜ਼ੀ ਤੋਂ ਔਖੇ ਹੋਏ ਪੱਕੇ ਮੋਰਚੇ 'ਤੇ ਬੈਠੇ ਕਿਸਾਨ - farmers set on pakka morcha

ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਰੇਲ ਲਾਇਨਾਂ ਤੋਂ ਹਟਾ ਕੇ ਕਿਸਾਨਾਂ ਨੇ ਹੁਣ ਰੇਲਵੇ ਦੀ ਪਾਰਕਿੰਗ ਵਿੱਚ ਧਰਨਾ ਲਾ ਲਿਆ ਹੈ, ਪਰ ਹਾਲੇ ਤੱਕ ਸਰਕਾਰ ਵੱਲੋਂ ਕੋਈ ਵੀ ਟ੍ਰੇਨ ਨਹੀਂ ਚਲਾਈ ਗਈ।

ਕੇਂਦਰ ਸਰਕਾਰ ਦੀ ਹੈਂਕੜਬਾਜ਼ੀ ਤੋਂ ਔਖੇ ਹੋਏ ਪੱਕੇ ਮੋਰਚੇ 'ਤੇ ਬੈਠੇ ਕਿਸਾਨ
ਕੇਂਦਰ ਸਰਕਾਰ ਦੀ ਹੈਂਕੜਬਾਜ਼ੀ ਤੋਂ ਔਖੇ ਹੋਏ ਪੱਕੇ ਮੋਰਚੇ 'ਤੇ ਬੈਠੇ ਕਿਸਾਨ

By

Published : Nov 8, 2020, 10:53 PM IST

ਬਰਨਾਲਾ: ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਲਗਾਤਾਰ ਪੰਜਾਬ ਦੇ ਕਿਸਾਨਾਂ ਦਾ ਸੰਘਰਸ਼ ਜਾਰੀ ਹੈ। ਇਸੇ ਸੰਘਰਸ਼ ਤਹਿਤ ਬਰਨਾਲਾ ਦੇ ਰੇਲਵੇ ਸਟੇਸ਼ਨ ਦੀ ਪਾਰਕਿੰਗ ਉੱਤੇ ਕਿਸਾਨਾਂ ਦਾ ਪੱਕਾ ਮੋਰਚਾ 39ਵੇਂ ਦਿਨ ਵੀ ਲਗਾਤਾਰ ਜਾਰੀ ਰਿਹਾ। ਪਰ ਕਿਸਾਨਾਂ ਵੱਲੋਂ ਰੇਲਵੇ ਲਾਈਨਾਂ ਖਾਲੀ ਕਰਨ ਦੇ ਬਾਵਜੂਦ ਕੇਂਦਰ ਸਰਕਾਰ ਵੱਲੋਂ ਮਾਲ ਗੱਡੀਆਂ ਨਾ ਚਲਾਏ ਜਾਣ ਤੋਂ ਕਿਸਾਨਾਂ ਦੇ ਵਿੱਚ ਕਾਫ਼ੀ ਰੋਸ ਪਾਇਆ ਜਾ ਰਿਹਾ ਹੈ।

ਕੇਂਦਰ ਸਰਕਾਰ ਦੀ ਹੈਂਕੜਬਾਜ਼ੀ ਤੋਂ ਔਖੇ ਹੋਏ ਪੱਕੇ ਮੋਰਚੇ 'ਤੇ ਬੈਠੇ ਕਿਸਾਨ

ਇ‍ਸ ਸਬੰਧੀ ਗੱਲਬਾਤ ਕਰਦਿਆਂ ਕਿਸਾਨ ਆਗੂਆਂ ਜਗਸੀਰ ਸਿੰਘ ਛੀਨੀਵਾਲ ਅਤੇ ਬਲਵਿੰਦਰ ਸਿੰਘ ਦੁੱਗਲ ਨੇ ਕਿਹਾ ਕਿ ਲਗਾਤਾਰ ਉਨ੍ਹਾਂ ਦਾ ਪੱਕਾ ਮੋਰਚਾ ਰੇਲਵੇ ਲਾਈਨਾਂ ਅਤੇ ਪਲੇਟਫਾਰਮ ਤੋਂ ਚੱਕ ਕੇ ਰੇਲਵੇ ਪਾਰਕਿੰਗ ਵਿੱਚ ਕਰ ਲਿਆ ਗਿਆ ਹੈ। ਪਰ ਇਸ ਦੇ ਬਾਵਜੂਦ ਕੇਂਦਰ ਸਰਕਾਰ ਮਾਲ ਗੱਡੀਆਂ ਨਾ ਚਲਾਉਣ 'ਤੇ ਅੜੀ ਹੋਈ ਹੈ।

ਧਰਨੇ ਉੱਤੇ ਹਾਜ਼ਰ ਔਰਤਾਂ।

ਕੇਂਦਰ ਸਰਕਾਰ ਮਾਲ ਗੱਡੀਆਂ ਦੇ ਨਾਲ ਨਾਲ ਮੁਸਾਫ਼ਰ ਗੱਡੀ ਵੀ ਚਲਾਉਣਾ ਚਾਹੁੰਦੀ ਹੈ। ਪਰ ਕਿਸਾਨ ਜਥੇਬੰਦੀਆਂ ਵਲੋਂ ਮੁਸਾਫ਼ਰ ਗੱਡੀ ਨੂੰ ਪੰਜਾਬ ਵਿੱਚ ਨਹੀਂ ਚੱਲਣ ਦੇਣ ਦੀ ਸ਼ਰਤ ਰੱਖੀ ਗਈ ਹੈ।

ਕਿਸਾਨਾਂ ਵੱਲੋਂ ਖ਼ਾਲੀ ਕੀਤੇ ਰੇਲ ਟ੍ਰੈਕ।

ਉਨ੍ਹਾਂ ਕਿਹਾ ਕਿ ਮਾਲ ਗੱਡੀਆਂ ਨਾ ਆਉਣ ਕਾਰਨ ਪੰਜਾਬ ਦੇ ਵਿੱਚ ਕੋਲੇ, ਯੂਰੀਏ ਦੀ ਘਾਟ ਦੇ ਨਾਲ ਨਾਲ ਵਪਾਰ ਤੇ ਭਾਰੀ ਅਸਰ ਪੈ ਰਿਹਾ ਹੈ। ਪਰ ਕੇਂਦਰ ਸਰਕਾਰ ਕਿਸਾਨਾਂ ਦੀਆਂ ਸਮੱਸਿਆਵਾਂ ਵੱਲ ਧਿਆਨ ਦੇਣ ਦੀ ਬਜਾਏ ਪੰਜਾਬ ਦੇ ਲੋਕਾਂ ਨਾਲ ਧੱਕੇਸ਼ਾਹੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਇਸ ਅੜੀਅਲ ਵਤੀਰੇ ਕਾਰਨ ਕਿਸਾਨਾਂ ਦੇ ਨਾਲ ਨਾਲ ਹੋਰਨਾਂ ਵਰਗਾਂ ਵਿੱਚ ਵੀ ਕੇਂਦਰ ਸਰਕਾਰ ਵਿਰੁੱਧ ਹੋਰ ਰੋਸ ਭਰਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਵਿਰੁੱਧ ਸ਼ੁਰੂ ਕੀਤਾ ਸੰਘਰਸ਼ ਕਾਨੂੰਨਾਂ ਨੂੰ ਰੱਦ ਕਰਵਾਉਣ ਤੱਕ ਜਾਰੀ ਰਹੇਗਾ।

ABOUT THE AUTHOR

...view details