ਪੰਜਾਬ

punjab

ETV Bharat / state

ਬਰਨਾਲਾ: ਅੱਗਰਵਾਲ ਭਾਈਚਾਰੇ ਨੇ ਲਗਾਇਆ ਦਵਾਈਆਂ ਦਾ ਲੰਗਰ

ਪੰਜਾਬ ਵਿਚ ਕੋਰੋਨਾ ਵਾਇਰਸ ਕਾਰਨ ਲੱਗੇ ਕਰਫ਼ਿਊ ਦੌਰਾਨ ਆਮ ਲੋਕਾਂ ਨੂੰ ਲਗਾਤਾਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਰਫ਼ਿਊ ਕਰਕੇ ਲੋਕਾਂ ਨੂੰ ਰਾਸ਼ਨ ਅਤੇ ਲੰਗਰ ਦੀ ਸਮੱਸਿਆ ਤੋਂ ਇਲਾਵਾ ਮੈਡੀਕਲ ਸਹੂਲਤਾਂ ਲਈ ਵੀ ਦਿੱਕਤਾਂ ਆ ਰਹੀਆਂ ਹਨ।

ਬਰਨਾਲਾ : ਅੱਗਰਵਾਲ ਭਾਈਚਾਰੇ ਨੇ ਲਗਾਇਆ ਦਵਾਈਆਂ ਦਾ ਲੰਗਰ
ਬਰਨਾਲਾ : ਅੱਗਰਵਾਲ ਭਾਈਚਾਰੇ ਨੇ ਲਗਾਇਆ ਦਵਾਈਆਂ ਦਾ ਲੰਗਰ

By

Published : May 4, 2020, 4:50 PM IST

ਬਰਨਾਲਾ: ਪੰਜਾਬ ਵਿੱਚ ਕੋਰੋਨਾ ਵਾਇਰਸ ਕਾਰਨ ਲੱਗੇ ਕਰਫ਼ਿਊ ਦੌਰਾਨ ਆਮ ਲੋਕਾਂ ਨੂੰ ਲਗਾਤਾਰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਰਫ਼ਿਊ ਕਰਕੇ ਲੋਕਾਂ ਨੂੰ ਰਾਸ਼ਨ ਅਤੇ ਲੰਗਰ ਦੀ ਸਮੱਸਿਆ ਤੋਂ ਇਲਾਵਾ ਮੈਡੀਕਲ ਸਹੂਲਤਾਂ ਲਈ ਵੀ ਦਿੱਕਤਾਂ ਆ ਰਹੀਆਂ ਹਨ। ਕਿਉਂਕਿ ਗਰੀਬ ਪਰਿਵਾਰ ਇੱਕ ਮਹੀਨੇ ਤੋਂ ਵਧੇਰੇ ਸਮੇਂ ਲਈ ਲੌਕਡਾਊਨ ਕਾਰਨ ਘਰਾਂ ਵਿੱਚ ਬੈਠੇ ਹਨ ਅਤੇ ਉਨ੍ਹਾਂ ਕੋਲ ਦਵਾਈਆਂ ਆਦਿ ਲੈਣ ਲਈ ਵੀ ਪੈਸੇ ਨਹੀਂ ਹਨ। ਇਸ ਸਮੱਸਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਬਰਨਾਲਾ ਦੇ ਅੱਗਰਵਾਲ ਭਾਈਚਾਰੇ ਵਲੋਂ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਦਵਾਈਆਂ ਦਾ ਲੰਗਰ ਲਗਾਇਆ ਗਿਆ।

ਬਰਨਾਲਾ : ਅੱਗਰਵਾਲ ਭਾਈਚਾਰੇ ਨੇ ਲਗਾਇਆ ਦਵਾਈਆਂ ਦਾ ਲੰਗਰ
ਇਸ ਮੌਕੇ ਮੁਫ਼ਤ ਦਵਾਈ ਲੰਗਰ ਚਲਾ ਰਹੇ ਦਾਨੀ ਸੱਜਣਾਂ ਨੇ ਦੱਸਿਆ ਕਿ ਅੱਜ ਕਰੋਨਾ ਮਹਾਂਮਾਰੀ ਕਾਰਨ ਲੋਕਾਂ ਨੂੰ ਸਮੱਸਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਦੇ ਕਾਰੋਬਾਰ ਬੰਦ ਹਨ ਅਤੇ ਆਮਦਨ ਖ਼ਤਮ ਹੋ ਚੁੱਕੀ ਹੈ। ਸਰਕਾਰ ਲੋੜੀਂਦੇ ਸਮਾਨ ਦੀ ਸਹੂਲਤ ਪ੍ਰਦਾਨ ਕਰ ਰਹੀ ਹੈ, ਪਰ ਮਹਿੰਗਾਈ ਵਿੱਚ ਲੋਕਾਂ ਨੂੰ ਮਹਿੰਗੀਆਂ ਦਵਾਈਆਂ ਲੈਣ ਦੀ ਸਮੱਸਿਆ ਆ ਰਹੀ ਹੈ। ਜਿਸ ਨੂੰ ਧਿਆਨ ਵਿੱਚ ਰੱਖਦਿਆਂ ਦਵਾਈਆਂ ਦਾ ਲੰਗਰ ਲਗਾਇਆ ਗਿਆ ਹੈ। ਇਸ ਲਈ ਸ਼ਹਿਰ ਦੇ ਦਾਨੀ ਸੱਜਣਾਂ ਵਲੋਂ ਸਹਿਯੋਗ ਦਿੱਤਾ ਗਿਆ ਹੈ। ਜਿੱਥੇ ਲੋਕ ਲੰਬੀਆਂ ਕਤਾਰਾਂ ਵਿੱਚ ਲੋੜੀਂਦੀਆਂ ਦਵਾਈਆਂ ਲੈਣ ਲਈ ਵੱਡੀ ਗਿਣਤੀ ਵਿੱਚ ਪਹੁੰਚ ਰਹੇ ਹਨ।ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਵੀ ਇਸ ਮੈਡੀਕਲ ਲੰਗਰ ਮੌਕੇ ਪਹੁੰਚੇ। ਉਨ੍ਹਾਂ ਇਸ ਉਪਰਾਲੇ ਦੀ ਭਰਪੂਰ ਸ਼ਾਲਾਘਾ ਕੀਤੀ। ਅੱਜ ਮਹਿੰਗਾਈ ਦੇ ਦੌਰ ਵਿੱਚ ਸਾਰੇ ਕਾਰੋਬਾਰ ਬੰਦ ਹਨ, ਪਰ ਬਿਮਾਰੀਆਂ ਨਿਰੰਤਰ ਜਾਰੀ ਹਨ। ਲੋਕਾਂ ਨੂੰ ਮਹਿੰਗੀਆਂ ਦਵਾਈਆਂ ਦਾ ਸੇਵਨ ਕਰਨਾ ਮੁਸ਼ਕਲ ਸਮਾਂ ਰਿਹਾ ਹੈ ਅਤੇ ਅੱਜ ਸਾਨੂੰ ਮਹਾਂਮਾਰੀ ਦੇ ਇਸ ਯੁੱਗ ਵਿੱਚ ਇੱਕ ਦੂਜੇ ਦਾ ਸਹਿਯੋਗ ਕਰਨਾ ਚਾਹੀਦਾ ਹੈ।

ABOUT THE AUTHOR

...view details