ਅੰਮ੍ਰਿਤਸਰ:ਆਨੰਦਪੁਰ ਸਾਹਿਬ ਨਜ਼ਦੀਕ ਬਣਿਆ ਕਿਲ੍ਹਾ ਆਨੰਦਗੜ੍ਹ ਸਾਹਿਬ ਦਾ ਮਾਡਲ ਪੇਪਰ ਆਰਟਿਸਟ ਗੁਰਪ੍ਰੀਤ ਸਿੰਘ ਵੱਲੋਂ ਤਿਆਰ ਕੀਤਾ ਗਿਆ।
ਇਸ ਸੰਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਪ੍ਰੀਤ ਸਿੰਘ ਪੇਪਰ ਆਰਟਿਸਟ ਨੇ ਕਿਹਾ ਕਿ ਲਗਾਤਾਰ ਹੀ ਉਨ੍ਹਾਂ ਵੱਲੋਂ ਪੰਜਾਬ ਦੇ ਵੱਖ ਵੱਖ ਗੁਰਦੁਆਰਾ ਸਾਹਿਬਾਨਾਂ ਦੇ ਮਾਡਲ ਤਿਆਰ ਕੀਤੇ ਜਾਂਦੇ ਹਨ। ਜਿਸਦੇ ਚਲਦੇ ਸੰਗਤ ਦੀ ਮੰਗ ਸੀ ਕਿ ਕਿਲਾ ਅਨੰਦਗੜ੍ਹ ਸਾਹਿਬ ਦਾ ਇੱਕ ਮਾਡਲ ਤਿਆਰ ਕੀਤਾ ਜਾਵੇ।
ਜਿਸ ਦੇ ਚੱਲਦੇ ਉਨ੍ਹਾਂ ਨੇ ਆਨੰਦਪੁਰ ਸਾਹਿਬ ਨਜ਼ਦੀਕ ਕਿਲ੍ਹਾ ਆਨੰਦਗੜ੍ਹ ਸਾਹਿਬ ਦਾ ਮਾਡਲ ਤਿਆਰ ਕੀਤਾ। ਉਸਨੂੰ ਪੂਰਾ ਵਿਸਥਾਰ ਨਾਲ ਦਰਸਾਇਆ ਹੈ। ਉੱਥੇ ਉਨ੍ਹਾਂ ਨੇ ਦੱਸਿਆ ਕਿ ਇਹ ਮਾਡਲ ਤਿਆਰ ਕਰਨ ਲੱਗਿਆਂ ਕਰੀਬ 2 ਮਹੀਨੇ ਦਾ ਸਮਾਂ ਲੱਗਿਆ ਹੈ। ਉਨ੍ਹਾਂ ਵੱਲੋਂ ਇਹ ਮਾਡਲ ਵਿਦੇਸ਼ ਵਿੱਚ ਭੇਜਿਆ ਜਾਣਾ ਹੈ।