ਅੰਮ੍ਰਿਤਸਰ:ਭਾਰਤੀ ਕਿਸਾਨ ਯੂਨੀਅਨ ਜਥੇਬੰਦੀ ਵੱਲੋਂ ਅੱਜ ਅੰਮ੍ਰਿਤਸਰ ਮਾਨਾ ਵਾਲਾ ਟੋਲ ਪਲਾਜ਼ਾ ਦੋ ਘੰਟੇ ਲਈ ਫਰੀ ਕੀਤਾ ਗਿਆ ਹੈ। ਇਸ ਮੌਕੇ ਕਿਸਾਨ ਆਗੂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਅਸੀਂ ਸਰਕਾਰ ਕੋਲ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਹਾਂ ਪਰ ਸਰਕਾਰ ਸੁਣਵਾਈ ਨਹੀਂ ਕਰ ਰਹੀ ਹੈ।
Farmers Made Tolls Free: ਭਾਰਤੀ ਕਿਸਾਨ ਯੂਨੀਅਨ ਕਿਸਾਨ ਜਥੇਬੰਦੀ ਨੇ ਅੰਮਿਤਸਰ ਦਾ ਮਾਨਾਂਵਾਲਾ ਟੋਲ ਪਲਾਜ਼ਾ ਕੀਤਾ ਜਾਮ - News from Amritsar
ਅੱਜ ਭਾਰਤੀ ਕਿਸਾਨ ਯੂਨੀਅਨ ਕਿਸਾਨ ਜਥੇਬੰਦੀ (Farmers made tolls free) ਵੱਲੋਂ ਅੰਮਿਤਸਰ ਦੇ ਮਾਨਾ ਵਾਲਾ ਟੋਲ ਪਲਾਜ਼ਾ ਬੰਦ ਕੀਤਾ ਹੈ। ਕਿਸਾਨ ਆਗੂ ਨੇ ਕਿਹਾ ਕਿ ਟੋਲ ਪਲਾਜ਼ਾ ਦੋ ਘੰਟੇ ਲਈ ਫਰੀ ਕੀਤੇ ਗਏ ਹਨ।
Published : Oct 8, 2023, 6:25 PM IST
ਸਰਕਾਰ ਦੇਵੇ ਮੁਆਵਜ਼ਾ :ਉਹਨਾਂ ਕਿਹਾ ਕਿ ਲੋਕਾਂ ਨੇ ਬੜੇ ਚਾਅ ਦੇ ਨਾਲ ਪੰਜਾਬ ਦੇ ਵਿੱਚ ਬਦਲਾਵ ਲਿਆਂਦਾ ਸੀ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਸੀ ਪਰ ਇਹ ਸਰਕਾਰ ਵੀ ਪਿਛਲੀਆਂ ਸਰਕਾਰਾਂ ਵਾਂਗ ਕੰਮ ਰਕ ਰਹੀ ਹੈ। ਇਸ ਸਰਕਾਰ ਵੱਲੋਂ ਵੀ ਕਿਸਾਨਾਂ ਤੇ ਲੋਕਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ। ਕਿਸਾਨ ਆਗੂ ਨੇ ਕਿਹਾ ਕਿ ਸਾਡੀ ਇੱਕੋ ਮੰਗ ਹੈ ਕਿ ਹੜ੍ਹ ਪੀੜਤਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ ਪਰ ਸਰਕਾਰ ਉਸ ਵੱਲ ਕੋਈ ਧਿਆਨ ਨਹੀਂ ਹੈ। ਇਸ ਕਾਰਨ ਮਜਬੂਰਨ ਸਾਨੂੰ ਅੱਜ ਮਾਨਾਂਵਾਲਾ ਟੋਲ ਪਲਾਜ਼ਾ ਬੰਦ ਕਰਨਾ ਪਿਆ ਹੈ ਪਰ ਲੋਕਾਂ ਦੀ ਆਵਾਜਾਈ ਨੂੰ ਵੇਖਦੇ ਹੋਏ ਇੱਕ ਰਸਤਾ ਖੋਲਿਆ ਗਿਆ ਹੈ।
ਕਿਸਾਨ ਆਗੂ ਨੇ ਕਿਹਾ ਕਿ ਅੱਜ ਸਿਰਫ ਦੋ ਘੰਟੇ ਲਈ ਟੂਲ ਪਲਾਜ਼ੇ ਫ੍ਰੀ ਕੀਤੇ ਗਏ ਹਨ। ਉਹਨਾਂ ਕਿਹਾ ਕਿ ਹੜਾਂ ਦੇ ਦੌਰਾਨ ਕਈ ਮਜ਼ਦੂਰ ਕਿਸਾਨਾਂ ਦੇ ਮਕਾਨ ਢਹ ਢੇਰੀ ਹੋ ਗਏ ਜਿਹਦੇ ਚਲਦੇ ਸਰਕਾਰ ਵੱਲੋਂ ਮੁਆਵਜ਼ੇ ਦੀ ਮੰਗ ਕੀਤੀ ਗਈ ਸੀ ਤੇ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਉਹਨਾਂ ਨੂੰ ਹੜ ਪੀੜਤਾਂ ਨੂੰ ਬੰਦਾ ਮੁਆਵਜ਼ਾ ਦਿੱਤਾ ਜਾਵੇਗਾ ਪਰ ਹੁਣ ਸਰਕਾਰ ਆਪਣੇ ਵਾਅਦੇ ਤੋਂ ਭੱਜ ਰਹੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਅੱਜ ਵੱਡਿਆਂ ਸ਼ਹਿਰਾਂ ਦੇ ਵਿੱਚ ਅਣਮਿਥੇ ਸਮੇਂ ਲਈ ਟੋਲ ਫਰੀ ਕਰਵਾਏ ਗਏ ਹਨ ਤੇ ਛੋਟਿਆਂ ਸ਼ਹਿਰਾਂ ਵਿੱਚ ਦੋ ਘੰਟੇ ਲਈ ਟੋਲ ਫਰੀ ਕਰਵਾਏ ਗਏ ਹਨ। ਕਿਸਾਨ ਆਗੂ ਨੇ ਕਿਹਾ ਕਿ ਜਦ ਤੱਕ ਸਰਕਾਰ ਉਹਨੂੰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਸਾਡਾ ਸੰਘਰਸ਼ ਜਾਰੀ ਰਵੇਗਾ