ਪੰਜਾਬ

punjab

ETV Bharat / state

ਲਾਹੌਰ ਗੁਰੂ ਘਰ 'ਤੇ ਕਬਜ਼ੇ ਦੀ ਵੇਰਕਾ ਨੇ ਕੀਤੀ ਨਿਖੇਧੀ

ਲਾਹੌਰ ਵਿਖੇ ਸ਼ਹੀਦ ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ਦੇ ਅਸਥਾਨ 'ਤੇ ਬਣੇ ਗੁਰੂ ਘਰ ਉੱਤੇ ਇੱਕ ਮੌਲਵੀ ਵੱਲੋਂ ਕਬਜ਼ਾ ਕਰਨ ਨੂੰ ਲੈ ਕੇ ਕਾਂਗਰਸੀ ਵਿਧਾਇਕ ਡਾ. ਰਾਜ ਕੁਮਾਰ ਵੇਰਕਾ ਨੇ ਪਾਕਿਸਤਾਨ ਦੀ ਨਿਖੇਧੀ ਕੀਤੀ ਹੈ।

ਰਾਜ ਕੁਮਾਰ ਵੇਰਕਾ
ਰਾਜ ਕੁਮਾਰ ਵੇਰਕਾ

By

Published : Jul 28, 2020, 6:49 PM IST

ਅੰਮ੍ਰਿਤਸਰ: ਪਾਕਿਸਤਾਨ ਸਥਿਤ ਲਾਹੌਰ ਵਿਖੇ ਸ਼ਹੀਦ ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ਦੇ ਅਸਥਾਨ ਗੁਰਦੁਆਰਾ ਸ਼੍ਰੀ ਸ਼ਹੀਦੀ ਅਸਥਾਨ ਨੂੰ ਮਸਜਿਦ ਵਿੱਚ ਤਬਦੀਲ ਕਰਨ ਦੀਆਂ ਕੋਸ਼ਿਸ਼ਾਂ ਦੀ ਹਰ ਪਾਸੇ ਨਿਖੇਧੀ ਕੀਤੀ ਜਾ ਰਹੀ ਹੈ।

ਲਾਹੌਰ ਗੁਰੂ ਘਰ 'ਤੇ ਕਬਜ਼ੇ ਦੀ ਵੇਰਕਾ ਨੇ ਕੀਤੀ ਨਿਖੇਧੀ

ਇਸ ਮਾਮਲੇ ਨੂੰ ਲੈ ਕੇ ਕਾਂਗਰਸੀ ਵਿਧਾਇਕ ਡਾ. ਰਾਜ ਕੁਮਾਰ ਵੇਰਕਾ ਨੇ ਵੀ ਗੁਆਂਢੀ ਮੁਲਕ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਵੇਰਕਾ ਨੇ ਕਿਹਾ ਕਿ ਪਾਕਿਸਤਾਨ ਦੀ ਅਜਿਹੀਆਂ ਹਰਕਤਾਂ ਕਾਰਨ ਹੀ ਦੁਨੀਆ ਭਰ ਦੇ ਲੋਕ ਪਾਕਿਸਤਾਨ ਨੂੰ ਮੂੰਹ ਨਹੀਂ ਲਾਉਂਦੇ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨੂੰ ਅਜਿਹੀਆਂ ਹਰਕਤਾਂ ਕਰਨ ਵਾਲੇ ਲੋਕਾਂ ਦੇ ਖ਼ਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ।

ਦੱਸਣਯੋਗ ਹੈ ਕਿ ਲਾਹੌਰ ਸਥਿਤ ਗੁਰੂ ਘਰ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਅਸਥਾਨ 'ਤੇ ਬਣੇ ਗੁਰਦੁਆਰਾ ਸਾਹਿਬ ਦੀ ਜ਼ਮੀਨ 'ਤੇ ਦਾਵਤ ਏ ਇਸਲਾਮੀ (ਬਰੇਲਵੀ) ਨਾਲ ਸਬੰਧਤ ਮੌਲਵੀ ਸੋਹੇਲ ਬੱਟ ਨੇ ਕਬਜ਼ਾ ਕਰ ਲਿਆ ਹੈ। ਉਸ ਨੇ ਇੱਕ ਵੀਡੀਓ ਜਾਰੀ ਕਰ ਕੇ ਸਿੱਖਾਂ ਨੂੰ ਧਮਕੀ ਦਿੱਤੀ ਹੈ ਕਿ ਪਾਕਿਸਤਾਨ ਮੁਸਲਮਾਨਾਂ ਦਾ ਦੇਸ਼ ਹੈ ਇੱਥੇ ਸਿਰਫ਼ ਮੁਸਲਮਾਨ ਰਹਿ ਸਕਦੇ ਹਨ।

ABOUT THE AUTHOR

...view details