ਅੰਮ੍ਰਿਤਸਰ:ਇਤਹਾਸਿਕ ਗੁਰੂ ਨਗਰੀ ਸ੍ਰੀ ਬਾਬਾ ਬਕਾਲਾ ਸਾਹਿਬ ਵਿਖੇ 30 ਅਤੇ 31 ਅਗਸਤ ਨੂੰ ਮੇਲਾ ਰੱਖੜ ਪੁੰਨਿਆ ਮਨਾਇਆ ਜਾ ਰਿਹਾ ਹੈ। ਜਿਸ ਦੌਰਾਨ ਦੇਸ਼ ਦੁਨੀਆਂ ਤੋਂ ਵੱਡੇ ਪੱਧਰ ਤੇ ਸੰਗਤਾਂ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਮੇਲੇ ਮੌਕੇ ਏਥੇ ਮੱਥਾ ਟੇਕਣ ਆਉਂਦੀਆਂ ਹਨ। ਇਸ ਦੇ ਨਾਲ ਹੀ ਵੱਖ-ਵੱਖ ਸਿਆਸੀ ਪਾਰਟੀਆਂ ਵਲੋਂ ਸਿਆਸੀ ਸਟੇਜਾਂ ਲਗਾ ਕੇ ਸੂਬਾ ਪੱਧਰੀ ਕਾਨਫਰੰਸਾਂ ਹੁੰਦੀਆਂ ਹਨ। ਮੇਲੇ ਦੀ ਇਤਹਾਸਿਕ ਮਹੱਤਤਾ ਨੂੰ ਮੁੱਖ ਰੱਖਦਿਆਂ ਅਤੇ ਮਨ ਮਤਾਂ ਖਿਲਾਫ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਪੰਜਾਬ ਵਲੋਂ ਜਥੇਦਾਰ ਬਲਬੀਰ ਸਿੰਘ ਮੁੱਛਲ ਅਤੇ ਉਨ੍ਹਾਂ ਦੇ ਸਾਥੀਆਂ ਵਲੋਂ ਇਕ ਮੰਗ ਪੱਤਰ ਸਬ ਡਵੀਜ਼ਨ ਮੈਜਿਸਟ੍ਰੇਟ ਬਾਬਾ ਬਕਾਲਾ ਸਾਹਿਬ ਅਤੇ ਡੀ ਐਸ ਪੀ ਬਾਬਾ ਬਕਾਲਾ ਸਾਹਿਬ ਸੁਖਵਿੰਦਰਪਾਲ ਸਿੰਘ ਨੂੰ ਸੌਂਪਿਆ ਗਿਆ ਹੈ।
Mela Rakhar Punya: ਧਾਰਮਿਕ ਮੇਲੇ ਵਿੱਚ ਹੁੜਦੰਗ ਬਾਜੀ ਕਰਨ ਵਾਲਿਆਂ ਲਈ ਨਿਹੰਗ ਸਿੰਘ ਫ਼ੌਜਾਂ ਨੇ ਕਰਤਾ ਵੱਡਾ ਐਲਾਨ, ਪੜ੍ਹੋ ਤਾਂ ਜਰਾ ਕੀ ਕਿਹਾ...
ਰੱਖੜ ਪੁੰਨਿਆ ਦੇ ਮੇਲੇ ਨੂੰ ਲੈ ਕੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਮੇਲੇ ਦੀ ਮਾਣ ਮਰਿਆਦਾ ਭੰਗ ਨਾ ਹੋਵੇ ਇਸ ਲਈ ਵੀ ਕਦਮ ਚੁੱਕੇ ਜਾ ਰਹੇ ਹਨ। ਮੇਲੇ ਦੀ ਇਤਹਾਸਿਕ ਮਹੱਤਤਾ ਨੂੰ ਮੁੱਖ ਰੱਖਦਿਆਂ ਅਤੇ ਮਨ ਮਤਾਂ ਖਿਲਾਫ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਪੰਜਾਬ ਵਲੋਂ ਜਥੇਦਾਰ ਬਲਬੀਰ ਸਿੰਘ ਮੁੱਛਲ ਅਤੇ ਉਨ੍ਹਾਂ ਦੇ ਸਾਥੀਆਂ ਵਲੋਂ ਇਕ ਮੰਗ ਪੱਤਰ ਸਬ ਡਵੀਜ਼ਨ ਮੈਜਿਸਟ੍ਰੇਟ ਬਾਬਾ ਬਕਾਲਾ ਸਾਹਿਬ ਅਤੇ ਡੀ. ਐਸ. ਪੀ ਬਾਬਾ ਬਕਾਲਾ ਸਾਹਿਬ ਸੁਖਵਿੰਦਰਪਾਲ ਸਿੰਘ ਨੂੰ ਸੌਂਪਿਆ ਗਿਆ ਹੈ।
Published : Aug 27, 2023, 10:53 PM IST
ਮੇਲੇ ਦੀ ਮਰਿਯਾਦਾ ਨੂੰ ਭੰਗ ਨਹੀਂ ਹੋਣ ਦਿੱਤਾ ਜਾਵੇਗਾ:ਸਤਿਕਾਰ ਕਮੇਟੀ ਵਲੋਂ ਆਖਿਆ ਗਿਆ ਕਿ ਉਨ੍ਹਾਂ ਮੇਲੇ ਦੌਰਾਨ ਟਰੈਕਟਰਾਂ 'ਤੇ ਉੱਚੀ ਆਵਾਜ਼ ਵਿੱਚ ਸਪੀਕਰ ਵਜਾਉਣ ਵਾਲੇ, ਕਿਸੇ ਵੀ ਤਰਾਂ ਦੇ ਨਸ਼ੇ ਦੀ ਵਰਤੋਂ ਕਰਨ ਵਾਲਿਆਂ, ਮੋਟਰਸਾਈਕਲਾਂ 'ਤੇ ਹੂਟਿੰਗ ਕਰਨ ਵਾਲਿਆਂ ਅਤੇ ਸਿਆਸੀ ਸਟੇਜਾਂ 'ਤੇ ਗਾਇਕਾਂ ਨੂੰ ਸੱਦਣ ਵਾਲਿਆਂ 'ਤੇ ਐਕਸ਼ਨ ਲੈਣ ਦੀ ਮੰਗ ਕਰਨ ਦੇ ਨਾਲ ਨਾਲ ਪ੍ਰਸ਼ਾਸ਼ਨ ਨੂੰ ਪਹਿਲਾਂ ਤੋਂ ਇਸ ਮਾਮਲੇ ਦਾ ਧਿਆਨ ਰੱਖਣ ਦੀ ਗੱਲ ਕਹੀ ਹੈ। ਸਤਿਕਾਰ ਕਮੇਟੀ ਵਲੋਂ ਸਿੱਧੇ ਰੂਪ ਵਿੱਚ ਕਿਹਾ ਗਿਆ ਹੈ ਕਿ ਜੋ ਵੀ ਕੋਈ ਅਜਿਹਾ ਕਰਦਾ ਪਾਇਆ ਗਿਆ ਤਾਂ ਫਿਰ ਨਾ ਕਹਿਣਾ ਕਿਉਂਕਿ ਸਿੰਘਾਂ ਦੀ ਫ਼ੌਜ ਤਿਆਰ ਬਰ ਤਿਆਰ ਹੈ ਅਤੇ ਮੇਲੇ ਦੀ ਮਰਿਯਾਦਾ ਨੂੰ ਭੰਗ ਨਹੀਂ ਹੋਣ ਦਿੱਤਾ ਜਾਵੇਗਾ।
- Bhagwant maan in Faridkot: ਫਰੀਦਕੋਟ 'ਚ ਨਾਇਬ ਸੂਬੇਦਾਰ ਸ਼ਹੀਦ ਰਮੇਸ਼ ਲਾਲ ਦੇ ਪਰਿਵਾਰ ਨੂੰ ਮਿਲਣ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ
- The death of a young man in Canada: ਕੈਨੇਡਾ 'ਚ ਟਰਾਲੇ ਨਾਲ ਹਾਦਸੇ ਤੋਂ ਬਾਅਦ ਕਾਰ ਨੂੰ ਲੱਗੀ ਅੱਗ, ਭਦਾਸ ਪਿੰਡ ਦੇ ਨੌਜਵਾਨ ਦੀ ਮੌਤ
- Giani Jagtar Singh: ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਦੇ ਦਿਹਾਂਤ 'ਤੇ ਮੰਤਰੀ ਭਗਵੰਤ ਮਾਨ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ
ਸਖ਼ਤ ਕਾਨੂੰਨੀ ਕਰਵਾਈ ਦੀ ਗੱਲ: ਉਧਰ ਡੀ ਐਸ ਪੀ ਬਾਬਾ ਬਕਾਲਾ ਸਾਹਿਬ ਸੁਖਵਿੰਦਰਪਾਲ ਸਿੰਘ ਨੇ ਕਿਹਾ ਹੈ ਕਿ ਮੇਲੇ ਵਿੱਚ ਕੋਈ ਵੀ ਸ਼ਰਾਰਤੀ ਅਨਸਰ ਕਿਸੇ ਤਰਾਂ ਦੇ ਨਿਯਮ ਕਾਨੂੰਨ ਦੀ ਉਲੰਘਣਾ ਨਾ ਕਰੇ ਅਤੇ ਜੇਕਰ ਕੋਈ ਅਜਿਹਾ ਕਰਦਾ ਪਾਇਆ ਗਿਆ ਉਸ ਖ਼ਿਲਾਫ਼ ਸਖ਼ਤ ਕਾਨੂੰਨੀ ਕਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਦੂਰੋਂ ਨੇੜਿਓਂ ਆਉਣ ਵਾਲੀ ਸੰਗਤ ਨੂੰ ਕਿਸੇ ਤਰਾਂ ਦੀ ਪ੍ਰੇਸ਼ਾਨੀ ਨਹੀਂ ਹੋਣ ਦਿੱਤੀ ਜਾਵੇਗੀ ਅਤੇ ਇਸਦੇ ਨਾਲ ਹੀ ਮੇਲੇ ਦੌਰਾਨ ਡਾਈਵਰਟ ਕੀਤੇ ਗਏ ਰੂਟ ਪਲਾਨ ਦੇ ਨਕਸ਼ੇ ਦੀਆਂ ਕਾਪੀਆਂ ਜਾਰੀ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਜਲਦ ਹੀ ਤਫ਼ਸੀਲ ਨਾਲ ਮੇਲੇ ਦੀਆਂ ਅਗਲੀਆਂ ਤਿਆਰੀਆਂ ਸਬੰਧੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ।