ਅੰਮ੍ਰਿਤਸਰ: ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਵੱਲੋ ਕੁਝ ਦਿਨ ਪਹਿਲਾਂ ਹੀ ਪਾਕਿਸਤਾਨਾ ਸਥਿਤ ਬਲਾਂ ਤੋਂ ਸੂਬੇ ਨੂੰ ਖਤਰਾ ਹੋਣ ਦੀ ਚਿਤਾਵਨੀ ਦਿੱਤੀ ਸੀ ਜਿਸਦੇ ਚੱਲਦੇ ਐਤਵਾਰ ਰਾਤ ਨੂੰ ਪੁਲਿਸ ਨੇ ਦੋ ਅੱਤਵਾਦੀਆਂ ਨੂੰ ਗ੍ਰਿਫਤਾਰ ਕਰਨ ਚ ਵੱਡੀ ਸਫਲਤਾ ਹਾਸਿਲ ਕੀਤੀ ਹੈ। ਮਿਲੀ ਜਾਣਕਾਰੀ ਮੁਤਾਬਿਕ ਗ੍ਰਿਫਤਾਰ ਕੀਤੇ ਗਏ ਅੱਤਵਾਦੀ ਕਥਿਤ ਤੌਰ ’ਤੇ ਬ੍ਰਿਟੇਨ ਸਥਿਤ ਅੱਤਵਾਦੀ ਇਕਾਈ ਨਾਲ ਜੁੜੇ ਹੋਏ ਸੀ। ਦੱਸ ਦਈਏ ਕਿ ਪੁਲਿਸ ਨੇ ਇਨ੍ਹਾਂ ਕੋਲੋ 2 ਹੈੱਡ ਗ੍ਰੇਨੇਡ ਅਤੇ ਇੱਕ ਪਿਸਤੌਲ ਸਣੇ ਹਥਿਆਰ ਅਤੇ ਗੋਲਾ ਬਾਰੂਦ ਦਾ ਇੱਕ ਵੱਡਾ ਜ਼ਖੀਰਾ ਵੀ ਬਰਾਮਦ ਕੀਤਾ ਹੈ।
ਡੀਜੀਪੀ ਦਿਨਕਰ ਗੁਪਤਾ ਦੇ ਮੁਤਾਬਿਕ ਦੋਵੇਂ ਅੱਤਵਾਦੀ ਯੂਕੇ ਸਥਿਤ ਅੱਤਵਾਦੀ ਗੁਰਪ੍ਰੀਤ ਸਿੰਘ ਖਾਲਸਾ @Gurpreet ਦੇ ਨਿਰਦੇਸ਼ ਮੁਤਾਬਿਕ ਕਰ ਰਹੇ ਸੀ ਜਿਨ੍ਹਾਂ ਨੂੰ ਅੰਮ੍ਰਿਤਸਰ ਚ ਕਾਬੂ ਕੀਤਾ ਗਿਆ ਹੈ। ਇਨ੍ਹਾਂ ਦੋਹਾਂ ਨੂੰ ਸਰਹੱਦ ਪਾਰ ਤੋਂ ਭੇਜੇ ਗਏ ਹਥਿਆਰਾਂ ਦੀ ਖੇਪ ਨੂੰ ਵਾਪਸ ਲਾਉਣ ਦਾ ਕੰਮ ਸੌਂਪਿਆ ਗਿਆ ਸੀ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਹ ਖੇਪ ਕੁਝ ਦਿਨ ਪਹਿਲਾਂ ਹੀ ਅਟਾਰੀ ਝਾਬਲ ਰੋਡ ਦੇ ਨੇੜੇ ਸਰਹੱਦੀ ਇਲਾਕੇ ’ਚ ਪਹੁੰਚਾਈ ਗਈ ਸੀ।