ਅੰਮ੍ਰਿਤਸਰ: ਐੱਸ ਐੱਸ ਪੀ ਅੰਮ੍ਰਿਤਸਰ ਦਿਹਾਤੀ ਸ਼੍ਰੀ ਧਰੁਵ ਦਹੀਆ ਨੇ ਦੱਸਿਆ ਕਿ ਸੂਬਾ ਸਰਕਾਰ ਦੇ ਹੁਕਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਪੁਲਿਸ ਪ੍ਰਸ਼ਾਸਨ ਸਖ਼ਤੀ ਨਾਲ ਡਿਊਟੀ ਨਿਭਾਅ ਰਿਹਾ ਹੈ। ਉਲੰਘਣਾ ਕਰਨ ਵਾਲਿਆਂ 'ਤੇ ਮਾਮਲੇ ਦਰਜ਼ ਕੀਤੇ ਜਾ ਰਹੇ ਹਨ।
ਕੋਰੋਨਾ ਸਬੰਧੀ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ 'ਤੇ ਕੇਸ ਦਰਜ - ਐੱਸ ਐੱਸ ਪੀ ਅੰਮ੍ਰਿਤਸਰ ਸ਼੍ਰੀ ਧਰੁਵ ਦਹੀਆ
ਅੰਮ੍ਰਿਤਸਰ ਪੁਲਿਸ ਨੇ ਕੋਰੋਨਾ ਸਬੰਧੀ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ 'ਤੇ ਕੇਸ ਦਰਜ ਕੀਤੇ। ਐੱਸ ਐੱਸ ਪੀ ਅੰਮ੍ਰਿਤਸਰ ਸ਼੍ਰੀ ਧਰੁਵ ਦਹੀਆ ਆਈ.ਪੀ.ਐਸ ਦੇ ਦਿਸ਼ਾ ਨਿਰਦੇਸ਼ਾਂ ਹੇਠ ਅੰਮ੍ਰਿਤਸਰ ਅਧੀਨ ਪੈਂਦੇ ਥਾਣਿਆਂ ਦੀ ਪੁਲਿਸ ਵੱਲੋਂ ਪੰਜਾਬ ਸਰਕਾਰ ਦੀਆਂ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਜਾਰੀ ਕੀਤੀਆਂ ਗਾਈਡਲਾਈਨਜ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਮੁਕੱਦਮੇ ਦਰਜ ਕੀਤਾ ਗਏ ਹਨ।
ਉਨਾਂ ਦੱਸਿਆ ਕਿ ਇਸੇ ਤਹਿਤ ਕਾਰਵਾਈ ਕਰਦਿਆਂ ਥਾਣਾ ਜੰਡਿਆਲਾ ਪੁਲਿਸ ਵੱਲੋਂ ਇੱਕ ਢਾਬਾ ਮਾਲਕ, ਥਾਣਾ ਅਜਨਾਲਾ ਪੁਲਿਸ ਵੱਲੋਂ 70-80 ਲੋਕਾਂ ਦੇ ਇਕੱਠ ਕਰਨ, ਮਾਸਕ ਨਾ ਪਾਉਣ, ਸਮਾਜਿਕ ਦੂਰੀ ਦੀ ਪਾਲਣਾ ਨਾ ਕਰਨ 'ਤੇ ਤਿੰਨ ਮੁਲਜ਼ਮਾਂ, ਥਾਣਾ ਕੰਬੋਅ ਪੁਲਿਸ ਨੇ ਵਾਲ ਕਟਿੰਗ ਦੀ ਦੁਕਾਨ ਤੇ ਭਾਰੀ ਇਕੱਠ ਕਰਨ, ਮਾਸਕ ਨਾ ਪਾਉਣ ਤੇ ਇੱਕ ਮੁਲਜ਼ਮ, ਥਾਣਾ ਮਜੀਠਾ ਪੁਲਿਸ ਨੇ ਵੀ ਕਟਿੰਗ ਦੀ ਦੁਕਾਨ ਤੇ ਇਕੱਠ ਕਰਨ 'ਤੇ ਇੱਕ ਮੁਲਜ਼ਮ, ਥਾਣਾ ਰਮਦਾਸ ਦੀ ਪੁਲਿਸ ਨੇ ਗੋਲ ਗੱਪਿਆਂ ਦੀ ਦੁਕਾਨ ਤੇ ਇਕੱਠ ਕਰਨ 'ਤੇ ਇੱਕ ਮੁਲਜ਼ਮ, ਥਾਣਾ ਖਲਚੀਆਂ ਪੁਲਿਸ ਨੇ ਠੇਕੇ ਦੀ ਬ੍ਰਾਂਚ 'ਤੇ ਇਕੱਠ ਕਰਨ 'ਤੇ ਇਕ ਮੁਲਜ਼ਮ, ਥਾਣਾ ਲੋਪੋਕੇ ਦੀ ਪੁਲਿਸ ਨੇ ਕਰਫਿਊ ਦੌਰਾਨ ਦੁਕਾਨ ਖੋਲ੍ਹਣ ਤੇ ਇੱਕ ਮੁਲਜ਼ਮ ਖ਼ਿਲਾਫ ਕਾਰਵਾਈ ਕਰਦਿਆਂ ਕੇਸ ਦਰਜ ਕੀਤੇ ਹਨ।
ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਵੱਖ ਵੱਖ ਥਾਣਿਆਂ ਦੀ ਪੁਲਿਸ ਵੱਲੋਂ ਮਾਸਕ ਨਾ ਪਾਉਣ ਵਾਲੇ 8 ਹੋਰ ਲੋਕਾਂ ਤੇ ਵੀ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਨਿਯਮਾਂ ਦੀ ਪਾਲਣਾ ਕਰਨ ਅਤੇ ਕੋਰੋਨਾ ਤੋਂ ਬਚਣ ਲਈ ਮਾਸਕ ਜਰੂਰ ਪਹਿਨਣ।