ਅੰਮ੍ਰਿਤਸਰ: ਕੋਰੋਨਾ ਮਹਾਂਮਾਰੀ ਕਾਰਨ ਲੱਗੇ ਲੌਕਡਾਉਣ ਮਗਰੋਂ ਕਈ ਲੋਕ ਦੂਸਰੇ ਮੁਲਕਾਂ 'ਚ ਫਸੇ ਹੋਏ ਹਨ ਤੇ ਸਮੇਂ ਸਮੇਂ 'ਤੇ ਸਰਕਾਰਾਂ ਦੀ ਸਹਿਮਤੀ ਨਾਲ ਇਨ੍ਹਾਂ ਦੀ ਵਤਨ ਵਾਪਸੀ ਦੇ ਪ੍ਰਬੰਧ ਕੀਤੇ ਜਾਂਦੇ ਹਨ। ਇਸੇ ਲੜੀ ਤਹਿਤ ਭਾਰਤ 'ਚ ਫਸੇ 154 ਪਾਕਿਸਤਾਨੀ ਨਾਗਰਿਕਾਂ ਨੇ 23 ਅਪ੍ਰੈਲ ਨੂੰ ਅਟਾਰੀ ਵਾਹਗਾ ਸਰਹੱਦ ਰਾਹੀਂ ਵਾਪਸ ਜਾਣਾ ਸੀ, ਪਰ ਪਾਕਿ ਸਰਕਾਰ ਨੇ ਵਧਦੇ ਕੋਰੋਨਾ ਕੇਸਾਂ ਦਾ ਹਵਾਲਾ ਦੇ ਕੇ ਫਿਲਹਾਲ ਇਨ੍ਹਾਂ ਨੂੰ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਉਹ ਛੇਤੀ ਹੀ ਭਾਰਤੀ ਅਧਿਕਾਰੀਆਂ ਨੂੰ ਅਗਲੀ ਤਰੀਕ ਦੱਸਣਗੇ।
ਪਾਕਿਸਤਾਨ ਨੇ ਆਪਣੇ ਹੀ ਨਾਗਰਿਕਾਂ ਨੂੰ ਵਾਪਸ ਲੈਣ ਤੋਂ ਕੀਤਾ ਇਨਕਾਰ - ਪਾਕਿਸਤਾਨ ਸਰਕਾਰ
ਸ਼ੁੱਕਰਵਾਰ 23 ਅਪ੍ਰੈਲ ਨੂੰ 154 ਪਾਕਿਸਤਾਨੀ ਨਾਗਰਿਕਾਂ ਨੇ ਅਟਾਰੀ ਵਾਹਗਾ ਸਰਹੱਦ ਰਾਹੀਂ ਮੁਲਕ ਪਰਤਣਾ ਸੀ, ਪਰ ਪਾਕਿਸਤਾਨ ਸਰਕਾਰ ਨੇ ਆਪਣੇ ਹੀ ਨਾਗਰਿਕਾਂ ਨੂੰ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ।
ਪਾਕਿਸਤਾਨ ਨੇ ਆਪਣੇ ਹੀ ਨਾਗਰਿਕਾਂ ਨੂੰ ਵਾਪਸ ਲੈਣ ਤੋਂ ਕੀਤਾ ਇਨਕਾਰ
ਪਾਕਿਸਤਾਨ ਸਰਕਾਰ ਦਾ ਕਹਿਣਾ ਹੈ ਕਿ ਭਾਰਤ ਵਿੱਚ ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਵੱਧ ਹੈ, ਜਿਸ ਕਾਰਨ ਇਹ ਰੋਕ ਲਗਾਈ ਗਈ ਹੈ। ਹੁਣ ਅਗਲੇ ਆਦੇਸ਼ ਆਉਣ ਤੱਕ ਯਾਤਰੀ ਪਾਕਿਸਤਾਨ ਨਹੀਂ ਜਾ ਸਕਣਗੇ।
ਤੁਹਾਨੂੰ ਦੱਸ ਦਈਏ ਕਿ ਇਹ ਯਾਤਰੀ ਭਾਰਤ ਵਿੱਚ ਲੌਕਡਾਉਣ ਹੋਣ ਕਰਕੇ ਫਸ ਗਏ ਸਨ ਤੇ ਅੱਜ ਇਨ੍ਹਾਂ ਮੁਲਕ ਪਰਤਣਾ ਸੀ ਪਰ ਅਜੇ ਇਨ੍ਹਾਂ ਨੂੰ ਵਤਨ ਵਾਪਸੀ ਲਈ ਹੋਰ ਇੰਤਜ਼ਾਰ ਕਰਨਾ ਪਵੇਗਾ।