ਕਰਤਾਰਪੁਰ ਲਾਂਘੇ ਸਬੰਧੀ ਬੈਠਕ ਲਈ ਪਾਕਿ ਅਧਿਕਾਰੀ ਪੁੱਜੇ ਭਾਰਤ
ਕਰਤਰਾਪੁਰ ਸਾਹਿਬ ਲਾਂਘੇ ਬਾਰੇ ਵੀਰਵਾਰ ਨੂੰ ਭਾਰਤ ਤੇ ਪਾਕਿਸਤਾਨ ਵਿਚਾਲੇ ਹੋਣ ਜਾ ਰਹੀ ਆਹਿਮ ਬੈਠਕ ਵਿੱਚ ਸ਼ਾਮਲ ਹੋਣ ਲਈ ਪਾਰਕਿਸਤਾਨ ਦੇ ਡਿਪਟੀ ਹਾਈ ਕਮਿਸ਼ਨਰ ਸਈਅਦ ਹੈਦਰ ਸ਼ਾਹ ਬੁੱਧਵਾਰ ਨੂੰ ਪੁੱਜੇ ਅੰਮ੍ਰਿਤਸਰ।
ਕਰਤਾਰਪੁਰ ਲਾਂਘੇ ਸਬੰਧੀ ਬੈਠਕ ਲਈ ਪਾਕਿ ਅਧਿਕਾਰੀ ਪੁੱਜੇ ਭਾਰਤ
ਅੰਮ੍ਰਿਤਸਰ: ਕਰਤਰਾਪੁਰ ਸਾਹਿਬ ਲਾਂਘੇ ਬਾਰੇ ਵੀਰਵਾਰ ਨੂੰ ਭਾਰਤ ਤੇ ਪਾਕਿਸਤਾਨ ਵਿਚਾਲੇ ਹੋਣ ਜਾ ਰਹੀ ਆਹਿਮ ਬੈਠਕ ਵਿੱਚ ਸ਼ਾਮਲ ਹੋਣ ਲਈ ਪਾਰਕਿਸਤਾਨ ਦੇ ਡਿਪਟੀ ਹਾਈ ਕਮਿਸ਼ਨਰ ਸਈਅਦ ਹੈਦਰ ਸ਼ਾਹ ਬੁੱਧਵਾਰ ਨੂੰ ਅੰਮ੍ਰਿਤਸਰ ਪੁੱਜੇ।
ਦੋਹਾਂ ਦੇਸ਼ਾਂ ਦੇ ਅਧਿਕਾਰੀ ਮੀਟਿੰਗ ਤੋਂ ਬਾਅਦ ਕਰਤਾਰਪੁਰ ਲਾਂਘੇ ਵਾਲੀ ਜਗ੍ਹਾ ਦਾ ਜਾਇਜ਼ਾ ਲੈਣਗੇ। ਅੰਮ੍ਰਿਤਸਰ ਏਅਰਪੋਰਟ 'ਤੇ ਪੱਤਰਕਾਰਾਂ ਵੱਲੋਂ ਸ਼ਰਧਾਲੂਆਂ ਲਈ ਫ੍ਰੀ ਵੀਜ਼ਾ ਦੇ ਸਵਾਲ 'ਤੇ ਪਾਕਿ ਡਿਪਟੀ ਹਾਈ ਕਮਿਸ਼ਨਰ ਨੇ ਕਿਹਾ ਕਿ ਇਸ ਬਾਰੇ ਮੀਟਿੰਗ ਵਿੱਚ ਵਿਚਾਰ ਕੀਤਾ ਜਾਵੇਗਾ।
ਕਰਤਾਰਪੁਰ ਸਾਹਿਬ ਲਾਂਘੇ ਦਾ ਸਿਹਰਾ ਪਾਕਿਸਤਾਨ ਨੂੰ ਦਿੰਦਿਆਂ ਸਈਅਦ ਹੈਦਰ ਨੇ ਕਿਹਾ ਕਿ ਅਸੀਂ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਜਾ ਰਹੇ ਹਾਂ ਤਾਂ ਜੋ ਸਿੱਖ ਸ਼ਰਧਾਲੂਆਂ ਪਾਕਿਸਤਾਨ ਵਿੱਚ ਆ ਕੇ ਦਰਸ਼ਨ ਕਰ ਸਕਣ।