ਅੰਮ੍ਰਿਤਸਰ : ਜੂਨ 1984 ਵਿੱਚ ਵਾਪਰਿਆ ਤੀਸਰਾ ਘਲੂਘਾਰਾ ਹਮੇਸ਼ਾ ਹੀ ਜੂਨ ਦੇ ਮਹੀਨੇ ਸਿੱਖ ਸੰਗਤਾਂ ਵੱਲੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਅਕਾਲ ਤਖ਼ਤ ਪਹੁੰਚ ਕੇ ਨਤਮਸਤਕ ਹੋ ਕੇ ਸ਼ਰਧਾ ਸਹਿਤ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਕੇ ਮਨਾਇਆ ਜਾਂਦਾ ਹੈ। ਇਸਦੇ ਚੱਲਦੇ ਹੁਣ ਦਮਦਮੀ ਟਕਸਾਲ ਜਥਾ ਭਿੰਡਰਾਂ ਮਹਿਤਾ ਵੱਲੋਂ 6 ਜੂਨ ਨੂੰ ਗੁਰਦੁਆਰਾ ਗੁਰਸ਼ਬਦ ਪ੍ਰਕਾਸ਼ ਸ਼ਹੀਦਾਂ ਨੇੜੇ ਬਟਾਲਾ ਗੁਰਦਾਸਪੁਰ ਵਿਖੇ ਘੱਲੂਘਾਰਾ ਦਿਵਸ ਮਨਾਇਆ ਜਾਵੇਗਾ।
14 ਜੂਨ ਨੂੰ ਵਜ਼ੀਦਪੁਰ ਤੋਂ ਕੱਢੀ ਜਾਵੇਗੀ ਖਾਲਸਾ ਵਹੀਰ, ਸੰਗਤ ਨੂੰ ਵੱਡੀ ਗਿਣਤੀ ਵਿੱਚ ਪੁੱਜਣ ਦੀ ਅਪੀਲ
ਦਮਦਮੀ ਟਕਸਾਲ ਜਥਾ ਭਿੰਡਰਾਂ ਮਹਿਤਾ ਵੱਲੋਂ 6 ਜੂਨ ਨੂੰ ਗੁਰਦੁਆਰਾ ਗੁਰਸ਼ਬਦ ਪ੍ਰਕਾਸ਼ ਸ਼ਹੀਦਾਂ ਨੇੜੇ ਬਟਾਲਾ ਗੁਰਦਾਸਪੁਰ ਵਿਖੇ ਘੱਲੂਘਾਰਾ ਦਿਵਸ ਮਨਾਇਆ ਜਾਵੇਗਾ ਤੇ 14 ਜੂਨ ਨੂੰ ਬੰਦੀਛੋੜ ਖਾਲਸਾ ਵਹੀਰ ਕੱਢੀ ਜਾਵੇਗੀ।
14 ਜੂਨ ਨੂੰ ਵਜ਼ੀਦਪੁਰ ਤੋਂ ਸ਼ੁਰੂ ਹੋ ਕੇ ਭਿੰਡਰਾਂਵਾਲਿਆਂ ਦੇ ਪਿੰਡ ਪਹੁੰਚੇਗੀ ਖਾਲਸਾ ਵਹੀਰ :ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਭਾਈ ਰਾਮ ਸਿੰਘ ਮਹਿਤਾ ਨੇ ਕਿਹਾ ਕਿ ਜੂਨ 1984 ਅਜਿਹਾ ਘਲੂਘਾਰਾ ਸੀ, ਜਿਸ ਨੂੰ ਸਿੱਖ ਕਦੀ ਵੀ ਭੁਲਾ ਨਹੀਂ ਸਕਦਾ ਅਤੇ ਆਪਣੇ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਉਨ੍ਹਾਂ ਵੱਲੋਂ ਗੁਰਦਾਸਪੁਰ ਦੇ ਬਟਾਲਾ ਨਜ਼ਦੀਕ ਗੁਰਦੁਆਰਾ ਗੁਰਸ਼ਬਦ ਪ੍ਰਕਾਸ਼ ਸ਼ਹੀਦਾ ਵਿਖੇ 84 ਦੇ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਇਹ ਘੱਲੂਘਾਰਾ ਦਿਵਸ ਮਨਾਇਆ ਜਾਵੇਗਾ। ਇਸ ਦੇ ਨਾਲ 14 ਜੂਨ ਨੂੰ ਬੰਦੀਛੋੜ ਖਾਲਸਾ ਵਹੀਰ ਕੱਢੀ ਜਾਵੇਗੀ। ਇਹ ਖਾਲਸਾ ਵਹੀਰ ਜਾਮਨੀ ਸਾਹਿਬ ਵਜ਼ੀਦਪੁਰ ਫਿਰੋਜ਼ਪੁਰ ਤੋਂ ਸ਼ੁਰੂ ਹੋਵੇਗੀ ਜੋ ਕਿ ਰਾਤ ਦੇ ਸਮੇਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਜੱਦੀ ਪਿੰਡ ਰੋਡੇ ਵਿਖੇ ਪਹੁੰਚੇਗੀ ਅਤੇ ਅਗਲੇ ਦਿਨ ਵੱਡੀ ਗਿਣਤੀ ਵਿੱਚ ਸੰਗਤਾਂ ਉਥੇ ਅੰਮ੍ਰਿਤ-ਸੰਚਾਰ ਕਰਨਗੀਆਂ।
- Opration Blue Star 1984: ਇਸ ਫੋਟੋ ਜਰਨਲਿਸਟ ਨੇ ਕੈਮਰੇ 'ਚ ਕੈਦ ਕੀਤਾ ਸੀ ਸਾਕਾ ਨੀਲਾ ਤਾਰਾ, ਦੇਖੋ ਦਿਲ ਨੂੰ ਝੰਜੜ ਕੇ ਰੱਖ ਦੇਣ ਵਾਲੀਆਂ ਤਸਵੀਰਾਂ
- ਪਾਕਿਸਤਾਨ ਸਰਕਾਰ ਨੇ ਰਿਹਾਅ ਕੀਤੇ 203 ਭਾਰਤੀ ਮਛੇਰੇ, ਬਾਕੀ ਸਾਥੀਆਂ ਦੀ ਰਿਹਾਈ ਲਈ ਕੀਤੀ ਅਪੀਲ
- ਅੰਮ੍ਰਿਤਸਰ ਦੇ ਮਜੀਠਾ ਦਾ ਲੜਕਾ ਜਿੱਤ ਲਿਆਇਆ ਜੂਨੀਅਰ ਏਸ਼ੀਆ ਹਾਕੀ ਕੱਪ, ਟੀਮ ਨਾਲ ਫਾਇਨਲ 'ਚ ਕੀਤਾ ਸ਼ਾਨਦਾਰ ਪ੍ਰਦਰਸ਼ਨ
ਬੰਦੀ ਸਿੰਘਾਂ ਦੀ ਰਿਹਾਈ ਲਈ ਸੰਗਤ ਨੂੰ ਖਾਲਸਾ ਵਹੀਰ ਵਿੱਚ ਸ਼ਾਮਲ ਹੋਣ ਦੀ ਅਪੀਲ :ਉਨ੍ਹਾਂ ਨੇ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਗਤ ਵੱਡੀ ਗਿਣਤੀ ਵਿੱਚ ਇਸ ਖਾਲਸਾ ਵਹੀਰ ਵਿੱਚ ਸ਼ਾਮਲ ਹੋਵੇ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਵਾਰਿਸ ਪੰਜਾਬ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਦੀ ਹੋਈ ਗ੍ਰਿਫਤਾਰੀ ਸਿੱਖਾਂ ਦੇ ਨਾਲ ਧੱਕਾ ਹੈ ਅਤੇ ਘੱਟ ਗਿਣਤੀ ਸਿੱਖਾਂ ਨੂੰ ਸਰਕਾਰ ਹਮੇਸ਼ਾ ਧੱਕਾ ਕਰਦੀ ਆ ਰਹੀ ਹੈ। 6 ਜੂਨ ਵਾਲੇ ਦਿਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਸਮੂਹ ਜਥੇਬੰਦੀਆ ਨੂੰ ਇੱਕ ਹੀ ਸਮਾਗਮ ਕਰਨ ਦੇ ਬਿਆਨ ਉਤੇ ਉਹਨਾਂ ਨੇ ਕਿਹਾ ਕਿ ਅਸੀਂ ਵੀ ਹਮੇਸ਼ਾ ਸ੍ਰੀ ਅਕਾਲ ਤਖਤ ਸਾਹਿਬ ਤੇ ਇਕ ਹੀ ਸਮਾਗਮ ਕਰਨ ਲਈ ਕਹਿੰਦੇ ਹਾਂ। ਸ੍ਰੀ ਅਕਾਲ ਤਖਤ ਸਾਹਿਬ ਉਤੇ ਅਖੰਡ ਪਾਠ ਸਾਹਿਬ ਦੇ ਭੋਗ ਪਾਉਣ ਮਗਰੋਂ ਦੀਵਾਨ ਨਹੀਂ ਸਜਾਏ ਜਾਂਦੇ ਅਤੇ ਸ੍ਰੀ ਦਰਬਾਰ ਸਾਹਿਬ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਵੀ ਦਮਦਮੀ ਟਕਸਾਲ ਕਿਸੇ ਸਿੱਖ ਜਥੇਬੰਦੀ ਨੂੰ ਪ੍ਰੋਗਰਾਮ ਨਹੀਂ ਕਰਨ ਦਿੱਤਾ ਜਾਂਦਾ।