ਅੰਮ੍ਰਿਤਸਰ:ਮਾਮਲਾ ਅੰਮ੍ਰਿਤਸਰ ਦੇ ਥਾਣਾ ਸਦਰ ਮਜੀਠਾ ਰੋਡ ਦਾ ਹੈ, ਜਿੱਥੇ ਕਿ ਇੱਕ ਔਰਤ ਵੱਲੋਂ ਬੀਤੀ ਰਾਤ ਤੋਂ ਇਹ ਇਲਜ਼ਾਮ ਲਗਾਉਂਦਿਆਂ ਸ਼ਿਕਾਇਤ ਦਿੱਤੀ ਗਈ ਹੈ ਕਿ ਉਸਦਾ ਵਿਆਹ 2016 ਵਿੱਚ ਅੰਮ੍ਰਿਤਸਰ ਦੇ ਮਜੀਠਾ ਰੋਡ ਇੰਦਰਾ ਕਲੋਨੀ ਦੇ ਵਾਸੀ ਆਰਮੀਮੈਨ ਜਰਮਨਦੀਪ ਸਿੰਘ (Armyman Germandeep Singh) ਨਾਲ ਹੋਈ ਸੀ ਜੋ ਕਿ ਬਠਿੰਡਾ ਕੈਂਟ ਵਿੱਚ ਤਾਇਨਾਤ ਹੈ। ਉਹਨਾਂ ਕਿਹਾ ਕਿ ਪਹਿਲਾ ਤਾਂ ਇਸ ਵਿਆਹ ਨੂੰ ਲੁਕਾ ਕੇ ਰੱਖਿਆ ਗਿਆ ਅਤੇ ਆਰਮੀ ਦੇ ਅਧਿਕਾਰੀ ਵੀ ਉਸ ਨੂੰ ਗੁਮਰਾਹ ਕਰਦੇ ਰਹੇ।
ਵਿਆਹ ਮਗਰੋਂ ਦਿੱਤਾ ਧੋਖਾ: ਹੁਣ ਜਦੋ ਵੀ ਉਹ ਆਪਣੇ ਪਤੀ ਨਾਲ ਸੰਪਰਕ ਕਰਨਾ ਚਾਹੁੰਦੀ ਹਾਂ ਤਾਂ ਪਤੀ ਵੱਲੋਂ ਨਾ ਹੀ ਫੋਨ ਚੁੱਕਿਆ ਜਾਂਦਾ ਅਤੇ ਨਾ ਹੀ ਉਸ ਨੂੰ ਆਕੇ ਮਿਲਿਆ ਜਾਂਦਾ ਹੈ ਕਿਉਂਕਿ ਉਸ ਦੀ ਕਿਸੇ ਹੋਰ ਕੁੜੀ ਨਾਲ ਗੱਲਬਾਤ ਹੈ। ਪੀੜਤ ਮਹਿਲਾ (Victims women seema) ਨੇ ਆਪਣੇ ਪਤੀ ਦੇ ਦੂਜੇ ਵਿਆਹ ਦਾ ਵੀ ਸ਼ੱਕ ਜਤਾਇਆ ਹੈ। ਪੀੜਤਾ ਦਾ ਕਹਿਣਾ ਹੈ ਕਿ ਉਸ ਨੂੰ ਸਿਰਫ ਪਤੀ ਨੇ ਹੀ ਨਹੀਂ ਸਗੋਂ ਇੱਕ ਆਰਮੀ ਦੇ ਸੀਓ ਨੇ ਵੀ ਧੋਖਾ ਦਿੱਤਾ ਹੈ ਕਿਉਂਕਿ ਆਰਮੀ ਅਧਿਕਾਰੀ ਦੇ ਕਹਿਣ ਉੱਤੇ ਹੀ ਉਸ ਨੇ ਸਾਲ 2016 ਵਿੱਚ ਮਜੀਠਾ ਦੇ ਰਹਿਣ ਵਾਲੇ ਫੌਜੀ ਜਵਾਨ ਜਰਮਨਦੀਪ ਨਾਲ ਵਿਆਹ ਕਰਵਾਇਆ ਸੀ। ਪੀੜਤਾ ਨੇ ਕਿਹਾ ਕਿ ਉਸ ਦਾ ਪਤੀ ਅਤੇ ਭਰਾ ਨਹੀਂ ਹੈ, ਇਸ ਕਾਰਣ ਪਤੀ ਵੱਲੋਂ ਦਿੱਤੇ ਜਾ ਰਹੇ ਧੋਖੇ ਨੇ ਉਸ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ ਹੈ। ਉਸ ਨੇ ਇਲਜ਼ਾਮ ਲਾਇਆ ਕਿ ਸਥਾਨਕ ਪੁਲਿਸ ਵੀ ਉਸ ਦੀ ਕੋਈ ਮਦਦ ਨਹੀਂ ਕਰ ਰਹੀ।
- Amritpal Singh And Colleagues On Hunger Strike: ਅੰਮ੍ਰਿਤਪਾਲ ਸਿੰਘ ਤੇ ਸਾਥੀਆਂ ਦੀ ਭੁੱਖ ਹੜਤਾਲ ਦਾ ਮਸਲਾ, ਡੀਸੀ ਨੂੰ ਮਿਲੀ ਸ਼੍ਰੋਮਣੀ ਕਮੇਟੀ, ਪਰਿਵਾਰ ਨੇ ਵੀ ਜਤਾਏ ਕਈ ਇਤਰਾਜ਼
- Lawyers strike: ਲੁਧਿਆਣਾ ਦੇ ਖੰਨਾ ਅਤੇ ਪਾਇਲ 'ਚ ਵਕੀਲਾਂ ਦੀ ਹੜਤਾਲ, ਅਦਾਲਤੀ ਕੰਮਕਾਰ ਠੱਪ, ਜਾਣੋ ਕਾਰਣ
- Sutlej Yamuna Link Canal Dispute: SYL ਨਹਿਰ 'ਤੇ ਸਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਲਾਈ ਫਟਕਾਰ, ਕਿਹਾ- ਰਾਜਨੀਤੀ ਨਾ ਕਰੋ, ਤੁਸੀਂ ਕਾਨੂੰਨ ਤੋਂ ਉੱਪਰ ਨਹੀਂ ਹੋ