ਅੰਮ੍ਰਿਤਸਰ:ਅੰਮ੍ਰਿਤਸਰ ਵਿੱਚ ਅੱਜ ਵੀਰਵਾਰ ਨੂੰ ਅਟਾਰੀ ਵਾਹਗਾ ਬਾਰਡਰ ਉੱਤੇ Gurjeet Singh Aujla at Attari Wagah border ਕਾਂਗਰਸੀ ਸਾਂਸਦ ਗੁਰਜੀਤ ਸਿੰਘ ਔਜਲਾ ਪੁੱਜੇ ਅਤੇ ਉਨ੍ਹਾਂ ਵੱਲੋਂ ਆਈਸੀਪੀ ਅਤੇ ਜੇਸੀਪੀ ਅਤੇ ਬੀਐਸਐਫ ਦੇ ਉੱਚ ਅਧਿਕਾਰੀਆਂ ਨਾਲ ਇਕ ਮੀਟਿੰਗ ਕੀਤੀ ਗਈ ਅਤੇ ਇੱਥੇ ਚੱਲ ਰਹੇ ਕੰਮਾਂ ਦੀ ਸਮੀਖਿਆ ਵੀ ਕੀਤੀ ਗਈ। Gurjeet Singh Aujla meeting with top BSF officials
ਇਸ ਮੌਕੇ ਸਾਂਸਦ ਗੁਰਜੀਤ ਔਜਲਾ Congress MP Gurjeet Singh Aujla ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ, ਉਨ੍ਹਾਂ ਕਿਹਾ ਕਿ ਸਭ ਤੋਂ ਵੱਡੀ ਜਿਹੜਾ ਫਰੋਲ ਮਾਰੀ ਜੋ ਟਰੱਕ ਸਕੈਨਰ ਲਗਾਇਆ ਗਿਆ ਸੀ, ਉਹ ਕਸਟਮ ਅਧਿਕਾਰੀਆਂ ਨੇ ਕਿਹਾ ਉਹ ਸਾਡੇ ਮਾਪਦੰਡਾਂ ਉੱਤੇ ਪੂਰਾ ਨਹੀਂ ਹੈ, ਉਸਨੂੰ ਸਕ੍ਰੈਪ ਕਰ ਦਿੱਤਾ ਗਿਆ। ਉਸ ਦੀ ਸਕਰੈਪ ਦੀ ਰਿਪੋਰਟ ਕੇਂਦਰ ਨੂੰ ਭੇਜੀ ਗਈ ਹੈ, ਦਸ ਸਾਲ ਬਾਅਦ 2017 ਜਦੋਂ ਦਾ ਮੈਂ ਸਾਂਸਦ ਬਣਿਆ ਅਤੇ ਉਸ ਤੋਂ ਬਾਅਦ ਮੇਰੇ ਵੱਲੋਂ ਵਾਰ-ਵਾਰ ਆਵਾਜ਼ ਉਠਾਈ ਗਈ, 2020 ਵਿੱਚ ਆ ਕੇ ਟਰੱਕ ਸਕੈਨਰ ਲਗਾਇਆ ਗਿਆ।
ਜਦੋਂ ਕਿ ਪਾਕਿਸਤਾਨ ਵੱਲੋਂ 2012 ਵਿੱਚ ਹੀ ਟਰੱਕ ਸਕੈਨਰ ਲਗਾ ਦਿੱਤਾ ਗਿਆ ਤੇ ਸਾਡੇ ਅਟਾਰੀ ਵਾਹਗਾ ਸਰਹੱਦ ਤੇ ਟਰੱਕ ਸਕੈਨਰ ਲੱਗਣ ਉੱਤੇ ਆਉਂਦੇ ਹੀ ਸਕ੍ਰੈਪ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਮੈਂ ਇਸ ਦੀ ਮੰਗ ਕੇਂਦਰ ਸਰਕਾਰ ਕੋਲ ਤੇ ਹੋਮ ਮਨਿਸਟਰ ਕੋਲ ਉਠਾਵਾਂਗਾ, ਅਸੀਂ ਵਰਲਡ ਨਾਲ ਕੀ ਮੁਕਾਬਲਾ ਕਰਨਾ ਹੈ, ਡ੍ਰੋਨ ਲਗਾਤਾਰ ਨਸ਼ੇ ਦੀ ਖੇਪ ਅਤੇ ਹਥਿਆਰ ਲੈ ਕੇ ਸਰਹੱਦ ਉੱਤੇ ਸੁੱਟ ਰਹੇ ਹਨ, ਉਹ ਰੁੱਕ ਨਹੀਂ ਰਹੇ ਲਗਾਤਾਰ ਨਸ਼ੇ ਦੀ ਖੇਪ ਸਰਹੱਦੋਂ ਪਾਰ ਆ ਰਹੀ ਹੈ।
ਸਾਂਸਦ ਗੁਰਜੀਤ ਔਜਲਾ ਨੇ ਅਟਾਰੀ ਵਾਹਗਾ ਬਾਰਡਰ 'ਤੇ BSF ਦੇ ਉੱਚ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਉਨ੍ਹਾਂ ਤਿਰੰਗੇ ਉੱਤੇ ਗੱਲਬਾਤ ਕਰਦੇ ਹੋਏ ਕਿਹਾ ਕਿ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਇੱਥੇ ਬਹੁਤ ਵੱਡੀ ਇੱਕ ਪਾਰਕ ਬਣਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੈਂ ਉਸ ਵੇਲੇ ਵੀ ਤਿਰੰਗੇ ਦੀ ਆਵਾਜ਼ ਉਠਾਈ ਸੀ, 418 ਫੁੱਟ ਉੱਚਾ ਤਿਰੰਗਾ ਮਨਜ਼ੂਰ ਕਰਵਾਇਆ ਗਿਆ ਹੈ। ਜਿਸ ਤਰ੍ਹਾਂ ਪਾਕਿਸਤਾਨ ਵਿਚ ਤਿਰੰਗਾ ਲਗਾ ਹੈ ਕਿ ਉਹ ਤਿਰੰਗੇ ਵਿੱਚੋਂ ਸਾਡੇ ਦੇਸ਼ ਵੱਲ ਪੂਰੀ ਨਿਗਰਾਨੀ ਰੱਖਦੇ ਹਨ। ਸਾਨੂੰ ਵੀ ਚਾਹੀਦਾ ਹੈ ਕਿ ਸਾਡਾ ਜਿਹੜਾ ਤਿਰੰਗੇ ਦਾ ਪੋਲ ਹੋਏ ਉਸ ਵਿਚ ਸਾਡੇ ਜਵਾਨ ਪਾਕਿਸਤਾਨ ਵੱਲ ਪੂਰੀ ਨਿਗ੍ਹਾ ਰੱਖ ਸਕਣ। ਸਾਂਸਦ ਔਜਲਾ ਨੇ ਕਿਹਾ ਕਿ ਉਸ ਵਿਚ ਲਿਫਟ ਵੀ ਲਗਾਈ ਜਾ ਰਹੀ ਹੈ, ਜਿਸ ਵਿੱਚ ਜਵਾਨ ਲਿਫਟ ਰਾਹੀਂ ਉਪਰ ਪੋਸਟ ਉੱਤੇ ਬੈਠ ਕੇ ਪਾਕਿਸਤਾਨ ਪੂਰੀ ਨਿਗ੍ਹਾ ਰੱਖ ਸਕਣਗੇ।
ਉਨ੍ਹਾਂ ਕਿਹਾ ਕਿ ਇਹ ਸਾਢੇ ਤਿੰਨ ਕਰੋੜ ਦਾ ਪ੍ਰਾਜੈਕਟ ਹੈ, ਉਸ ਨੂੰ ਅਪਰੂਵਲ ਮਿਲ ਗਈ ਹੈ ਅਤੇ ਜਲਦੀ ਹੀ ਸ਼ੁਰੂ ਹੋ ਜਾਵੇਗਾ, ਜਲਦ ਹੀ ਸਾਡਾ ਤਿਰੰਗਾ ਬਾਰਡਰ ਉੱਤੇ ਲਹਿਰਾਏਗਾ। ਉਨ੍ਹਾਂ ਕਿਹਾ ਕਿ ਜਿਹੜੇ ਵਿਕਾਸ ਦੇ ਕੰਮ ਗੋਲਡਨ ਗੇਟ ਤੋਂ ਲੈ ਕੇ ਬਾਰਡਰ ਤੱਕ ਪੂਰੀ ਲਾਈਟਿੰਗ ਦਾ ਕੰਮ ਕੀਤਾ ਜਾ ਰਿਹਾ ਹੈ, ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਜਿਹੜੇ ਡਰੋਨ ਰਾਹੀਂ ਹਥਿਆਰ ਸੁੱਟੇ ਜਾ ਰਹੇ ਹਨ।
ਉਹ ਸਰਕਾਰ ਤੋਂ ਮੰਗ ਕਰਦੇ ਹਨ ਕਿ ਇਸ ਦੇ ਖ਼ਿਲਾਫ਼ ਕੋਈ ਪੋਲ ਸਿਰ ਐਂਟੀਡਰੋਨ ਪਾਲਿਸੀ ਲੈ ਕੇ ਆਵੇ, ਜੋ ਕਿ ਇਹ ਨਸ਼ੇ ਦੀ ਖੇਪ ਜਲਦ ਬੰਦ ਹੋਵੇ। ਉਨ੍ਹਾਂ ਕਿਹਾ ਕਿ ਸਰਕਾਰ ਵਪਾਰ ਖੋਲ੍ਹਣ ਦੀ ਕੋਸ਼ਿਸ਼ ਕਰ ਰਹੀ ਹੈ, ਅਸੀਂ ਸਰਹੱਦ ਉੱਤੇ ਬੈਠੇ ਹਾਂ ਵਪਾਰ ਨਾ ਹੋਣ ਕਰਕੇ ਸਾਡੇ ਦੇਸ਼ ਦਾ ਬਹੁਤ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਸਾਡੇ ਕੁੱਲੀ ਭਰਾ ਹਨ, ਉਨ੍ਹਾਂ ਦੇ ਪੱਕੇ ਹੋਣ ਦੀ ਮੰਗ ਵੀ ਪਾਰਲੀਮੈਂਟ ਵਿੱਚ ਉਠਾਈ ਜਾਵੇਗੀ, ਹੋਰ ਜਿਹੜੇ ਮਸਲੇ ਜਲਦ ਤੋਂ ਜਲਦ ਹੱਲ ਕੀਤੇ ਜਾਣਗੇ।
ਇਹ ਵੀ ਪੜੋ:-ਕਿਸਾਨਾਂ ਨੇ ਪਾਇਆ ਭਗਵੰਤ ਮਾਨ ਦੀ ਕੋਠੀ ਨੂੰ ਚਾਰੇ ਪਾਸੋਂ ਘੇਰਾ