ਪੰਜਾਬ

punjab

ETV Bharat / state

ਅੰਮ੍ਰਿਤਸਰ: ਪੰਜਾਬ ਪੁਲਿਸ ਨੇ ਮਨਾਇਆ ਬੱਚੀ ਦਾ ਜਨਮਦਿਨ

ਅੰਮ੍ਰਿਤਸਰ ਦੇ ਗੁਰਬਖ਼ਸ਼ ਨਗਰ ਦੇ ਇੱਕ ਪਰਿਵਾਰ ਦੀ ਬੱਚੀ ਚਾਹਤ ਦੇ ਜਨਮਦਿਨ 'ਤੇ ਪੁਲਿਸ ਵੱਲੋਂ ਕੇਕ ਲਿਆਦਾ ਗਿਆ, ਜਿਸ ਤੋਂ ਬਾਅਦ ਚਾਹਤ ਦੇ ਮਾਪਿਆਂ ਨੇ ਪੁਲਿਸ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਚਾਹਤ ਦੇ ਇਸ ਸਾਲ ਦੇ ਜਨਮਦਿਨ ਨੂੰ ਉਹ ਹਮੇਸ਼ਾ ਯਾਦ ਰੱਖਣਗੇ।

Punjab Police Celebrates Baby's Birthday
ਅੰਮ੍ਰਿਤਸਰ: ਪੰਜਾਬ ਪੁਲਿਸ ਨੇ ਮਨਾਇਆ ਬੱਚੀ ਦਾ ਜਨਮਦਿਨ

By

Published : May 13, 2020, 12:33 PM IST

ਅੰਮ੍ਰਿਤਸਰ: ਕੋਰੋਨਾ ਲਾਗ ਨੂੰ ਫੈਲਣ ਤੋਂ ਰੋਕਣ ਲਈ ਜਿੱਥੇ ਪੁਲਿਸ ਪੂਰੀ ਤਨਦੇਹੀ ਨਾਲ ਡਿਊਟੀ ਕਰਕੇ ਲੋਕਾਂ ਨੂੰ ਘਰਾਂ 'ਚ ਰਹਿਣ ਦੀ ਅਪੀਲ ਕਰ ਰਹੀ ਹੈ, ਉੱਥੇ ਹੀ ਪੰਜਾਬ ਪੁਲਿਸ ਵੱਲੋਂ ਲੋਕਾਂ ਦੀ ਖੁਸ਼ੀ ਦਾ ਵੀ ਖ਼ਾਸ ਧਿਆਨ ਰੱਖਿਆ ਜਾ ਰਿਹਾ ਹੈ। ਅਜਿਹੀ ਹੀ ਇੱਕ ਖੁਸ਼ੀ ਪੁਲਿਸ ਨੇ ਅੰਮ੍ਰਿਤਸਰ ਦੇ ਗੁਰਬਖ਼ਸ਼ ਨਗਰ ਦੇ ਪਰਿਵਾਰ ਨੂੰ ਦਿੱਤੀ ਹੈ। ਅੰਮ੍ਰਿਤਸਰ ਦੇ ਗੁਰਬਖ਼ਸ਼ ਨਗਰ ਦੇ ਇੱਕ ਪਰਿਵਾਰ ਦੀ ਨਿੱਕੀ ਜਿਹੀ ਬੱਚੀ ਚਾਹਤ ਦਾ ਜਨਮਦਿਨ ਸੀ ਜਿਸ ਨੂੰ ਪੁਲਿਸ ਨੇ ਕੇਕ ਕਟਵਾ ਕੇ ਮਨਾਇਆ।

ਅੰਮ੍ਰਿਤਸਰ: ਪੰਜਾਬ ਪੁਲਿਸ ਨੇ ਮਨਾਇਆ ਬੱਚੀ ਦਾ ਜਨਮਦਿਨ

ਚਾਹਤ ਦੀ ਮੰਮੀ ਕਨਿਕਾ ਨੇ ਦੱਸਿਆ ਕਿ ਉਨ੍ਹਾਂ ਨੇ ਚਾਹਤ ਦਾ ਇਸ ਸਾਲ ਦਾ ਜਨਮ ਦਿਨ ਬੜੀ ਧੂਮਧਾਮ ਮਨਾਉਣ ਦਾ ਸੋਚਿਆ ਸੀ ਪਰ ਕੋਰੋਨਾ ਕਰਕੇ ਸਭ ਧਰਾਂ ਹੀ ਰਹਿ ਗਿਆ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਇਸ ਬਾਰੇ ਆਪਣੇ ਤਾਏ ਨਾਲ ਗੱਲ ਕੀਤੀ ਸੀ ਫਿਰ ਉਨ੍ਹਾਂ ਨੇ ਇਸ ਬਾਰੇ ਪੁਲਿਸ ਅਧਿਕਾਰੀ ਨਾਲ ਗੱਲ ਕੀਤੀ, ਜਿਸ ਮਗਰੋਂ ਪੁਲਿਸ ਅਧਿਕਾਰੀ ਵੱਲੋਂ ਚਾਹਤ ਦੇ ਜਨਮਦਿਨ 'ਤੇ ਕੇਕ ਲਿਆਂਦਾ ਗਿਆ। ਉਨ੍ਹਾਂ ਨੇ ਪੁਲਿਸ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਚਾਹਤ ਦੇ ਇਸ ਸਾਲ ਦੇ ਜਨਮਦਿਨ ਨੂੰ ਉਹ ਹਮੇਸ਼ਾ ਯਾਦ ਰੱਖਣਗੇ।

ਪੁਲਿਸ ਅਫਸਰ ਅਨਿਲ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੰਜੀਵ ਸੋਢੀ ਵਿਅਕਤੀ ਦਾ ਫੋਨ ਆਇਆ ਸੀ ਜਿਸ 'ਚ ਸੰਜੀਵ ਸੋਢੀ ਨੇ ਦੱਸਿਆ ਕਿ ਉਨ੍ਹਾਂ ਦੀ ਭਤੀਜੀ ਦਾ ਜਨਮਦਿਨ ਹੈ ਜਿਸ ਨੂੰ ਮਨਾਉਣ ਲਈ ਬਹੁਤ ਪਹਿਲਾਂ ਤੋਂ ਹੀ ਤਿਆਰੀਆਂ ਕਰ ਰਹੇ ਸੀ ਪਰ ਲੌਕਡਾਊਨ ਹੋਣ ਕਾਰਨ ਉਹ ਮਨਾਂ ਨਹੀਂ ਪਾ ਰਹੇ। ਇਸ ਉਪਰੰਤ ਫਿਰ ਪੁਲਿਸ ਟੀਮ ਵੱਲੋਂ ਚਾਹਤ ਦੇ ਜਨਮ ਦਿਨ 'ਤੇ ਕੇਕ ਲਿਆਂਦਾ ਗਿਆ ਜਿਸ ਨੂੰ ਕੱਟ ਕੇ ਚਾਹਤ ਦਾ ਜਨਮਦਿਨ ਮਨਾਇਆ ਗਿਆ।

ਇਹ ਵੀ ਪੜ੍ਹੋ:ਰੋਪੜ: ਦਿੱਲੀ ਤੋਂ ਪਰਤੇ 7 ਪੰਜਾਬੀ ਪ੍ਰਵਾਸੀ ਲੋਕਾਂ 'ਚੋਂ ਇੱਕ ਦੀ ਰਿਪੋਰਟ ਆਈ ਕੋਰੋਨਾ ਪੌਜ਼ੀਟਿਵ

ਉਨ੍ਹਾਂ ਕਿਹਾ ਕਿ ਇਹ ਇੱਕ ਸੰਕਟ ਭਰੀ ਸਥਿਤੀ ਹੈ ਜਿਸ 'ਚ ਸਾਨੂੰ ਸਾਰੀਆਂ ਨੂੰ ਇੱਕਜੁਟਤਾ ਨਾਲ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਾਰੀ ਸਮੂਹ ਵਾਸੀ ਪੁਲਿਸ ਦਾ ਇਸ ਸਥਿਤੀ 'ਚ ਸਹਿਯੋਗ ਕਰਨ ਤਾਂ ਪੁਲਿਸ ਵੀ ਉਨ੍ਹਾਂ ਦਾ ਪੂਰਾ ਸਹਿਯੋਗ ਕਰੇਗੀ।

ABOUT THE AUTHOR

...view details