ਪੰਜਾਬ

punjab

ਜਾਣੋਂ ਅੰਮ੍ਰਿਤਸਰ ਦੇ ਲੋਕਾਂ ਦਾ ਕੀ ਕਹਿਣੈ ਬਜਟ ਬਾਰੇ

By

Published : Feb 28, 2020, 5:04 PM IST

ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਵੱਲੋਂ 2020-2021 ਦਾ ਸਾਲਾਨਾ ਬਜਟ ਪੇਸ਼ ਕਰ ਦਿੱਤਾ ਗਿਆ ਹੈ। ਅੰਮ੍ਰਿਤਸਰ ਦੇ ਲੋਕਾਂ ਦਾ ਕਹਿਣਾ ਹੈ ਬਜਟ ਸਿਰਫ਼ ਲਾਰਿਆ ਦਾ ਪੁਟਾਰਾ ਹੈ। ਇਸ ਨਾਲ ਆਮ ਲੋਕਾਂ ਨੂੰ ਕੋਈ ਰਾਹਤ ਨਹੀ ਮਿਲੇਗੀ।

2020-2021 ਦਾ ਸਾਲਾਨਾ ਬਜਟ
2020-2021 ਦਾ ਸਾਲਾਨਾ ਬਜਟ

ਅੰਮ੍ਰਿਤਸਰ: ਪੰਜਾਬ ਵਿਧਾਨਸਭਾ ਬਜਟ ਇਜਲਾਸ ਦਾ ਸ਼ੁੱਕਰਵਾਰ ਨੂੰ 6ਵਾਂ ਦਿਨ ਸੀ। ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਵੱਲੋਂ 2020-2021 ਦਾ ਸਾਲਾਨਾ ਬਜਟ ਪੇਸ਼ ਕਰ ਦਿੱਤਾ ਗਿਆ ਹੈ। ਬਜਟ ਪੇਸ਼ ਹੋਣ ਤੋਂ ਬਾਅਦ ਲੋਕਾਂ ਦੀਆਂ ਵੱਖ-ਵੱਖ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਹਨ।

ਵੇਖੋ ਵੀਡੀਓ

ਇਸੇ ਤਹਿਤ ਅੰਮ੍ਰਿਤਸਰ ਦੇ ਲੋਕਾਂ ਦਾ ਕਹਿਣਾ ਹੈ ਕਿ ਬਜਟ ਵਿੱਚ ਉਨ੍ਹਾਂ ਨੂੰ ਕੁਝ ਨਜ਼ਰ ਨਹੀ ਆ ਰਿਹਾ। ਬਜਟ ਸਿਰਫ਼ ਲਾਰਿਆ ਦਾ ਪੁਟਾਰਾ ਹੈ। ਇਸ ਨਾਲ ਆਮ ਲੋਕਾਂ ਨੂੰ ਕੋਈ ਰਾਹਤ ਨਹੀ ਮਿਲੇਗੀ।

ਲੋਕਾਂ ਦਾ ਕਿਹਾ ਕਿ ਸਰਕਾਰ ਵੱਲੋਂ ਪੇਸ਼ ਕੀਤਾ ਬਜਟ ਸਿਰਫ਼ ਕਾਗਜਾਂ ਤੱਕ ਸੀਮਤ ਹੋ ਕੇ ਰਹਿ ਜਾਂਦਾ ਹੈ। ਇਸਦਾ ਜ਼ਮੀਨੀ ਪੱਧਰ 'ਤੇ ਕੋਈ ਅਸਰ ਨਹੀ ਹੁੰਦਾ। ਉਨ੍ਹਾਂ ਨੇ ਕਿਹਾ ਗਰੀਬ ਦੇ ਹੱਕ ਵਿੱਚ ਕਦੇ ਵੀ ਬਜਟ ਨਹੀ ਆਇਆ। ਇਸ ਬਜਟ ਨਾਲ ਸ਼ਾਹੂਕਾਰ ਖੁਸ਼ ਹੋ ਸਕਦਾ ਹੈ ਪਰ ਗਰੀਬ ਖੁਸ਼ ਨਹੀਂ ਹੋ ਸਕਦਾ।

ਇਹ ਵੀ ਪੜੋ: ਖ਼ਜ਼ਾਨਾ ਮੰਤਰੀ ਨੇ 1,54,805 ਕਰੋੜ ਦਾ ਬਜਟ ਕੀਤਾ ਪੇਸ਼, ਜਾਣੋਂ ਕਿਸ ਨੂੰ ਕੀ-ਕੀ ਮਿਲਿਆ

ਇਸ ਦੇ ਨਾਲ ਲੋਕਾਂ ਨੇ ਸਰਕਾਰ ਵੱਲੋਂ ਨਵੇਂ ਸਮਾਰਟ ਸਕੂਲਾਂ ਬਣਾਉਣ ਦੇ ਵਾਅਦੇ ਬਾਰੇ ਬੋਲਦਿਆਂ ਕਿਹਾ ਕਿ ਸਰਕਾਰ ਪਹਿਲਾਂ ਪੁਰਾਣੇ ਬਣੇ ਸਕੂਲਾਂ ਨੂੰ ਸਾਂਭ ਲਵੇ।

ABOUT THE AUTHOR

...view details