ਪੰਜਾਬ

punjab

ਖੇਡਾਂ ਨੂੰ ਪ੍ਰਫ਼ੁਲਿਤ ਕਰਨ ਲਈ ਖਿਡਾਰੀ ਅਹਿਮ ਹਿੱਸੇਦਾਰ : ਸਵੀਟੀ ਬਾਲਾ

By

Published : Sep 8, 2019, 11:50 PM IST

ਅੰਮ੍ਰਿਤਸਰ ਵਿਖੇ ਕਰਵਾਈਆਂ ਗਈਆਂ ਨੈਸ਼ਨਲ ਗੇਮਾਂ 2019 ਦੇ ਆਖ਼ਰੀ ਦਿਨ ਜੇਤੂ ਖਿਡਾਰੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ 600 ਬੱਚਿਆਂ ਨੇ ਹਿੱਸਾ ਲਿਆ।

ਖੇਡਾਂ ਨੂੰ ਪ੍ਰਫ਼ੁਲਿਤ ਕਰਨ ਲਈ ਖਿਡਾਰੀ ਅਹਿਮ ਹਿੱਸੇਦਾਰ : ਸਵੀਟੀ ਬਾਲਾ

ਅੰਮ੍ਰਿਤਸਰ : ਯੂਥ ਗੇਮਾਂ ਐਂਡ ਸਪੋਰਟਸ ਐਸੋਸੀਏਸ਼ਨ ਇੰਡੀਆਂ ਵਲੋਂ ਸ਼ੁਰੂ ਹੋਈਆਂ 2 ਦਿਨਾਂ ਨੈਸ਼ਨਲ ਗੇਮਾਂ 2019 ਦੇ ਆਖ਼ਰੀ ਦਿਨ ਇਨਾਮ ਵੰਡ ਸਮਾਰੋਹ ਦੌਰਾਨ ਚੇਅਰਮੈਨ ਸੁਖਜਿੰਦਰਪਾਲ ਸਿੰਘ ਸੁੱਖ, ਸੰਚਾਲਕ ਸਤਵੰਤ ਸਿੰਘ ਰਾਣਾ ਤੇ ਪ੍ਰਧਾਨ ਬਲਵਿੰਦਰ ਸਿੰਘ ਬਿੰਦਰ ਦੀ ਦੇਖਰੇਖ ਹੇਠ ਕੀਤਾ ਗਿਆ।

ਵੇਖੋ ਵੀਡੀਓ।

ਇਸ ਦੌਰਾਨ ਬੀਬੀਕੇ ਡੀਏਵੀ ਕਾਲਜ ਦੀ ਸਰੀਰਕ ਸਿੱਖਿਆ ਵਿਭਾਗ ਦੀ ਹੈੱਡ ਸਵੀਟੀ ਬਾਲਾ ਨੇ ਮੁੱਖ ਮਹਿਮਾਨ ਵਜੋਂ ਹਾਜ਼ਰੀ ਭਰੀ ਤੇ ਖਿਡਾਰੀਆਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਸਵੀਟੀ ਬਾਲਾ ਨੇ ਕਿਹਾ ਕਿ ਮੋਹਰੀ ਰਹੇ ਖਿਡਾਰੀਆਂ ਨੂੰ ਇਨਾਮ ਵੰਡਣ ਦੀ ਰਸਮ ਅਦਾ ਕੀਤੀ ਤੇ ਕਿਹਾ ਕਿ ਭਵਿੱਖ ਦੀਆਂ ਜਗਤ ਜਨਣੀਆਂ, ਗੁਰੂਆਂ-ਪੀਰਾਂ ਤੇ ਫ਼ਕੀਰਾਂ ਦੀ ਪਾਕ-ਪਵਿੱਤਰ ਧਰਤੀ ਨੂੰ ਨਸ਼ਾ ਮੁਕਤ ਬਨਾਉਣ ਲਈ ਤੇ ਖੇਡ ਖੇਤਰ ਨੂੰ ਪ੍ਰਫ਼ੂਲਿਤ ਕਰਨ ਲਈ ਅਹਿਮ ਭੂਮਿਕਾ ਅਦਾ ਕਰ ਸਕਦੀਆਂ ਹਨ।

ਇਸ ਟੀਚੇ ਦੀ ਪ੍ਰਾਪਤੀ ਲਈ ਖੇਡਾਂ ਵਧੀਆ ਰਾਹ ਹਨ। ਇਸ ਮੌਕੇ ਸਤਵੰਤ ਸਿੰਘ ਰਾਣਾ, ਸੁਖਜਿੰਦਰਪਾਲ ਸਿੰਘ ਸੁੱਖ ਨੇ ਕਿਹਾ ਕਿ ਉਨ੍ਹਾਂ ਸਰਕਾਰ ਵਲੋਂ ਕੋਈ ਵੀ ਸਹਾਇਤਾ ਪ੍ਰਦਾਨ ਨਹੀ ਕੀਤੀ ਜਾਂਦੀ ਜਦਕਿ ਇਹ ਖੇਡਾਂ ਉਨ੍ਹਾਂ ਦੀ ਸੁਸਾਇਟੀ ਵਲੋਂ ਆਪਣੇ ਖਰਚੇ 'ਤੇ ਹੀ ਕਰਵਾਈਆਂ ਜਾਂਦੀਆ ਹਨ।

ਉਨ੍ਹਾਂ ਕਿਹਾ ਕਿ ਸਾਡਾ ਮੁੱਖ ਉਦੇਸ਼ ਬੱਚਿਆਂ ਨੂੰ ਚੰਗੀ ਸਿੱਖਿਆ ਦੇ ਨਾਲ ਨਾਲ ਖੇਡਾਂ ਪ੍ਰਤੀ ਵੀ ਉਤਸ਼ਾਹਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਖੇਡਾਂ ਵਿੱਚ ਮੱਲਾਂ ਮਾਰਨ ਵਲੇ ਬੱਚੇ ਹੀ ਰਾਜ ਪੱਧਰ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਪਹੁੰਚਦੇ ਹਨ। ਉਨ੍ਹਾਂ ਕਿਹਾ ਕਿ ਖੇਡਾਂ ਨਾਲ ਜਿਥੇ ਬੱਚਿਆਂ ਦਾ ਮਾਨਸਿਕ ਵਿਕਾਸ ਹੁੰਦਾ ਹੈ ਉਥੇ ਉਹ ਸਿਹਤ ਪ੍ਰਤੀ ਵੀ ਸਜਗ ਰਹਿੰਦੇ ਹਨ।

For All Latest Updates

ABOUT THE AUTHOR

...view details