ਬਰਮਿੰਘਮ: 22ਵੇਂ ਰਾਸ਼ਟਰਮੰਡਲ ਖੇਡਾਂ (Commonwealth Games 2022) ਵਿੱਚ ਭਾਰਤੀ ਖਿਡਾਰੀਆਂ ਦਾ ਸ਼ਾਮਦਾਰ ਪ੍ਰਦਰਸ਼ਨ ਜਾਰੀ ਹੈ। ਰਾਸ਼ਟਰਮੰਡਲ ਖੇਡਾਂ 28 ਜੁਲਾਈ ਤੋਂ 8 ਅਗਸਤ ਤੱਕ ਕਰਵਾਈਆਂ ਜਾ ਰਹੀਆਂ ਹਨ। ਭਾਰਤ ਦਾ ਬਰਮਿੰਘਮ ਵਿੱਚ ਐਤਵਾਰ ਨੂੰ ਸ਼ਾਨਦਾਰ ਦਿਨ ਰਿਹਾ ਹੈ। ਭਾਰਤ ਨੇ ਵੇਟਲਿਫਟਿੰਗ ਵਿੱਚ ਦੋ ਹੋਰ ਸੋਨ ਤਗ਼ਮੇ ਜਿੱਤੇ। ਪਹਿਲਾਂ ਜੇਰੇਮੀ ਲਾਲਰਿਨੁੰਗਾ ਨੇ ਸੋਨ ਤਗ਼ਮਾ ਜਿੱਤਿਆ, ਫਿਰ 73 ਕਿਲੋਗ੍ਰਾਮ 'ਚ ਅਚਿੰਤਾ ਸ਼ਿਉਲੀ ਨੇ ਭਾਰਤ ਨੂੰ ਤੀਜਾ ਸੋਨ ਤਗ਼ਮਾ ਦਿਵਾਇਆ। ਸੋਮਵਾਰ (1 ਅਗਸਤ) ਨੂੰ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ਲਈ ਭਾਰਤ ਦਾ ਸਮਾਂ ਸੂਚੀ ਇਸ ਤਰ੍ਹਾਂ ਹੈ। ਪੁਰਸ਼ ਹਾਕੀ ਟੀਮ ਲਈ ਚੌਥਾ ਦਿਨ ਵੱਡਾ ਦਿਨ ਹੋਣ ਵਾਲਾ ਹੈ।
ਸੋਮਵਾਰ (1 ਅਗਸਤ) ਨੂੰ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ਲਈ ਭਾਰਤ ਦਾ ਸਮਾਂ ਸੂਚੀ ਇਸ ਤਰ੍ਹਾਂ ਹੈ। (ਭਾਰਤੀ ਸਮਾਂ)
ਤੈਰਾਕੀ:
- ਪੁਰਸ਼ਾਂ ਦੀ 100 ਮੀਟਰ ਬਟਰਫਲਾਈ ਹੀਟ 6 – ਸਾਜਨ ਪ੍ਰਕਾਸ਼ (3.51 ਵਜੇ)
ਟੇਬਲ ਟੈਨਿਸ:
- ਪੁਰਸ਼ ਟੀਮ ਸੈਮੀਫਾਈਨਲ (11.30 PM)
ਮੁੱਕੇਬਾਜ਼ੀ:
- 48-51 ਕਿਲੋ ਰਾਊਂਡ ਆਫ 16: ਅਮਿਤ ਪੰਘਾਲ (4.45 ਵਜੇ)
- 54-57 ਕਿਲੋ: ਹੁਸਾਮੁਦੀਨ ਮੁਹੰਮਦ (ਸ਼ਾਮ 6 ਵਜੇ)
- 75-80 ਕਿਲੋ: ਆਸ਼ੀਸ਼ ਕੁਮਾਰ (ਮੰਗਲਵਾਰ ਸਵੇਰੇ 1 ਵਜੇ)