ਚੇਨਈ: ਕ੍ਰਿਕੇਟ ਵਿਸ਼ਵ ਕੱਪ 2023 ਦਾ 5ਵਾਂ ਮੈਚ ਭਾਰਤ ਅਤੇ ਆਸਟਰੇਲੀਆ ਵਿਚਾਲੇ ਚੇਪੌਕ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਦੋਵੇਂ ਟੀਮਾਂ ਵਿਸ਼ਵ ਕੱਪ ਵਿੱਚ ਆਪਣਾ ਪਹਿਲਾ ਮੈਚ ਖੇਡ ਰਹੀਆਂ ਹਨ। ਆਸਟ੍ਰੇਲੀਆਈ ਕਪਤਾਨ ਮਿਸ਼ੇਲ ਮਾਰਸ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਆਸਟ੍ਰੇਲੀਆ ਲਈ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਅਤੇ ਮਿਸ਼ੇਲ ਮਾਰਸ਼ ਓਪਨਿੰਗ ਕਰਨ ਲਈ ਮੈਦਾਨ 'ਤੇ ਉਤਰੇ। ਮੈਦਾਨ 'ਤੇ ਸ਼ਾਨਦਾਰ ਫੀਲਡਿੰਗ ਲਈ ਜਾਣੇ ਜਾਂਦੇ ਭਾਰਤ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੇ ਮੈਚ ਸ਼ੁਰੂ ਹੁੰਦੇ ਹੀ ਮਾਰਸ਼ ਦਾ ਹੈਰਾਨੀਜਨਕ ਕੈਚ ਲੈ ਕੇ ਆਸਟਰੇਲੀਆ ਨੂੰ ਪਹਿਲਾ ਝਟਕਾ ਦਿੱਤਾ।
IND vs AUS Virat Kohli Catch: ਕੋਹਲੀ ਨੇ ਕੀਤਾ ਮਾਰਸ਼ ਦਾ ਹੈਰਾਨੀਜਨਕ ਕੈਚ, ਬਣਾਇਆ ਇਹ ਸ਼ਾਨਦਾਰ ਰਿਕਾਰਡ
ਚੇਨਈ 'ਚ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡੇ ਜਾ ਰਹੇ ਕ੍ਰਿਕਟ ਵਿਸ਼ਵ ਕੱਪ ਦੇ ਮੈਚ 'ਚ ਭਾਰਤ ਦੇ ਸਟਾਰ ਖਿਡਾਰੀ ਵਿਰਾਟ ਕੋਹਲੀ ਨੇ ਹੈਰਾਨੀਜਨਕ ਕੈਚ ਲੈ ਕੇ ਸਭ ਨੂੰ ਹੈਰਾਨ ਕਰ ਦਿੱਤਾ। ਕੋਹਲੀ ਦਾ ਇਹ ਕੈਚ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। (IND vs AUS Virat Kohli Catch)
Published : Oct 8, 2023, 5:25 PM IST
ਵਿਰਾਟ ਨੇ ਕੀਤਾ ਹੈਰਾਨੀਜਨਕ ਕੈਚ:ਆਸਟਰੇਲੀਆ ਦੀ ਪਾਰੀ ਦਾ ਤੀਜਾ ਓਵਰ ਕਰਨ ਲਈ ਕਪਤਾਨ ਰੋਹਿਤ ਸ਼ਰਮਾ ਨੇ ਸਟਾਰ ਗੇਂਦਬਾਜ਼ ਜਸਪ੍ਰੀਤ ਬੁਹਾਰਾ ਨੂੰ ਗੇਂਦ ਸੌਂਪੀ। ਬੁਮਰਾਹ ਦੇ ਓਵਰ ਦੀ ਦੂਜੀ ਗੇਂਦ 'ਤੇ ਸਲਿਪ 'ਤੇ ਖੜ੍ਹੇ ਵਿਰਾਟ ਕੋਹਲੀ ਨੇ ਸ਼ਾਨਦਾਰ ਕੈਚ ਲਿਆ ਅਤੇ ਜ਼ੀਰੋ ਦੌੜਾਂ ਦੇ ਸਕੋਰ 'ਤੇ ਮਾਰਸ਼ ਦੀ ਪਾਰੀ ਦਾ ਅੰਤ ਕਰ ਦਿੱਤਾ। ਬੁਮਰਾਹ ਦੇ ਆਫ ਸਟੰਪ ਤੋਂ ਬਾਹਰ ਆ ਰਹੀ ਇਸ ਸ਼ਾਰਟ-ਲੈਂਥ ਗੇਂਦ 'ਤੇ ਮਾਰਸ਼ ਨੇ ਗਲਤੀ ਕੀਤੀ ਅਤੇ ਗੇਂਦ ਬੱਲੇ ਦਾ ਕਿਨਾਰਾ ਲੈ ਕੇ ਸਿੱਧੀ ਕੋਹਲੀ ਦੇ ਹੱਥਾਂ 'ਚ ਚਲੀ ਗਈ। ਕੋਹਲੀ ਨੇ ਆਪਣੇ ਖੱਬੇ ਪਾਸੇ ਹਵਾ ਵਿੱਚ ਡਾਈਵਿੰਗ ਕਰਦੇ ਹੋਏ ਮਾਰਸ਼ ਦਾ ਹੈਰਾਨੀਜਨਕ ਕੈਚ ਲਿਆ ਅਤੇ ਆਸਟਰੇਲੀਆ ਦੇ ਸਕੋਰ ਨੂੰ (5/1) ਤੱਕ ਘਟਾ ਦਿੱਤਾ।
- World Cup 2023 IND vs AUS: ਡੇਵਿਡ ਵਾਰਨਰ ਨੇ ਸਚਿਨ ਅਤੇ ਡੀਵਿਲੀਅਰਸ ਨੂੰ ਪਿੱਛੇ ਛੱਡ ਕੇ ਬਣਾਇਆ ਵਿਸ਼ਵ ਰਿਕਾਰਡ, ਹੁਣ ਰੋਹਿਤ ਕਰ ਸਕਦਾ ਹੈ ਵੱਡਾ ਕਮਾਲ
- Asian Games 2023: ਏਸ਼ਿਆਈ ਖੇਡਾਂ ਵਿੱਚ ਤਮਗੇ ਜਿੱਤਣ ਵਾਲੇ 28 ਭਾਰਤ ਦੇ ਐਥਲੀਟ
- Asian Games 2023 ਵਿੱਚ ਝੰਡਾ ਗੱਡਣ ਵਾਲੇ ਇਹ 107 ਭਾਰਤੀ ਖਿਡਾਰੀ
- IND vs AUS Update: ਭਾਰਤ-ਆਸਟ੍ਰੇਲੀਆ ਵਿਚਾਲੇ ਅੱਜ ਹੋਵੇਗਾ ਸਖ਼ਤ ਮੁਕਾਬਲਾ, ਜਾਣੋ ਕਿਸ ਦੀ ਹੋਵੇਗੀ ਜਿੱਤ ? ਕੀ ਕਹਿੰਦੀ ਹੈ ਪਿੱਚ ਰਿਪੋਰਟ
ਇੱਕ ਰੋਜ਼ਾ ਵਿਸ਼ਵ ਕੱਪ ਵਿੱਚ ਸਭ ਤੋਂ ਵੱਧ ਕੈਚ ਲੈਣ ਦਾ ਰਿਕਾਰਡ:ਹਰ ਮੈਚ 'ਚ ਨਵਾਂ ਰਿਕਾਰਡ ਬਣਾਉਣ ਵਾਲੇ ਸਾਬਕਾ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਆਸਟ੍ਰੇਲੀਆਈ ਓਪਨਰ ਮਿਸ਼ੇਲ ਮਾਰਸ਼ ਦਾ ਸ਼ਾਨਦਾਰ ਕੈਚ ਲੈ ਕੇ ਨਵਾਂ ਰਿਕਾਰਡ ਆਪਣੇ ਨਾਂ ਕਰ ਲਿਆ। ਵਨਡੇ ਵਿਸ਼ਵ ਕੱਪ ਵਿੱਚ ਕੋਹਲੀ ਦਾ ਇਹ 15ਵਾਂ ਕੈਚ ਸੀ ਅਤੇ ਉਹ ਵਨਡੇ ਵਿਸ਼ਵ ਕੱਪ ਵਿੱਚ ਸਭ ਤੋਂ ਵੱਧ ਕੈਚ ਲੈਣ ਵਾਲੇ ਭਾਰਤੀ ਖਿਡਾਰੀ ਬਣ ਗਏ ਹਨ।