ਨਵੀਂ ਦਿੱਲੀ :ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ICC) ਨੇ ਟੀ -20 ਵਿਸ਼ਵ ਕੱਪ ਮੈਚਾਂ ਦੇ ਗਰੁੱਪ ਦਾ ਐਲਾਨ ਕੀਤਾ ਹੈ। 17 ਅਕਤੂਬਰ ਤੋਂ 14 ਨੰਵਬਰ ਤਕ ਓਮਾਨ ਅਤੇ ਸੰਯੁਕਤ ਅਰਬ ਅਮੀਰਾਤ (UAE) ਵਿੱਚ BCCI ਦੁਆਰਾ ਆਯੋਜੀਤ ਹੋਣ ਵਾਲੀ 1CC ਮੇਂਸ T-20 ਦੇ ਲਈ ਗਰੁਪਾਂ ਦਾ ਐਲਾਨ ਕੀਤਾ ਹੈ। ਭਾਰਤ ਆਪਣੇ ਵਿਰੋਧੀ ਪਾਕਿਸਤਾਨ ਦੇ ਨਾਲ ਇਕੋ ਗਰੁੱਪ ਵਿਚ ਹੈ।
ਬੀਸੀਸੀਆਈ ਦੇ ਪ੍ਰਧਾਨ ਸੌਰਵ ਗਾਂਗੁਲੀ ਅਤੇ ਸੈਕਟਰੀ ਜੈ ਸ਼ਾਹ ਨੇ ਵੀ ਆਈਸੀਸੀ ਅਧਿਕਾਰੀਆਂ ਦੇ ਨਾਲ ਓਮਾਨ ਵਿੱਚ ਹੋਏ ਇਸ ਸਮਾਰੋਹ ਵਿੱਚ ਹਿੱਸਾ ਲਿਆ।ਅੱਠ ਕੁਆਲੀਫਾਈ ਕਰਨ ਵਾਲੀਆਂ ਟੀਮਾਂ ਟੂਰਨਾਮੈਂਟ ਦੇ ਪਹਿਲੇ ਗੇੜ ਵਿੱਚ ਹਿੱਸਾ ਲੈਣਗੀਆਂ, ਜੋ ਓਮਾਨ ਅਤੇ ਯੂਏਈ ਵਿੱਚ ਖੇਡੇ ਜਾਣਗੇ। ਇਨ੍ਹਾਂ ਚੋਂ ਚਾਰ ਟੀਮਾਂ ਸੁਪਰ 12 ਰਾਊਂਡ ਵਿੱਚ ਪਹੁੰਚਣਗੀਆਂ।
ਗਰੁੱਪ 2 ਵਿੱਚ ਭਾਰਤ ਦੇ ਨਾਲ ਪਾਕਿਸਤਾਨ, ਨਿਉਜ਼ੀਲੈਂਡ, ਅਫਗਾਨਿਸਤਾਨ ਅਤੇ ਰਾਉਂਡ 1 ਦੇ ਦੂਜੇ ਦੋ ਕੁਆਲੀਫਾਇਰ ਸ਼ਾਮਲ ਹੋਣਗੇ। 20 ਮਾਰਚ 2021 ਤੱਕ ਟੀਮ ਰੈਕਿੰਗ ਦੇ ਆਧਾਰ ਉੱਤੇ ਚੁਣੇ ਗਏ ਹਨ। ਸੁਪਰ 12 ਦੇ 1 ਗਰੁੱਪ ਵਿੱਚ ਵੈਸਟਇੰਡੀਜ਼,ਇੰਗਲੈਂਡ,ਆਸਟਰੇਲੀਆ ਅਤੇ ਦੱਖਣੀ ਅਫਰੀਕਾ ਨੂੰ ਰੱਖਿਆ ਗਿਆ ਹੈ।