ਮੁੰਬਈ: ਰਾਜਸਥਾਨ ਰਾਇਲਜ਼ ਅਤੇ ਦਿੱਲੀ ਕੈਪੀਟਲ ਵਿਚਾਲੇ ਆਈਪੀਐਲ ਦਾ ਸਤਵਾਂ ਮੈਚ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਖੇਡਿਆ ਗਿਆ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਦਿੱਲੀ ਨੇ ਰਾਜਸਥਾਨ ਨੂੰ 148 ਦੌੜਾਂ ਦਾ ਟੀਚਾ ਦਿੱਤਾ ਸੀ। ਜਵਾਬ ਵਿੱ ਟੀਚੇ ਦਾ ਪਿੱਛਾ ਕਰਦੇ ਹੋਏ ਰਾਜਸਥਾਨ ਦੀ ਟੀਮ ਨੇ ਇਹ ਮੈਚ 3 ਵਿਕਟਾਂ ਨਾਲ ਜਿੱਤ ਲਿਆ।
ਦਿੱਲੀ ਕੈਪੀਟਲ ਨੂੰ ਰਾਜਸਥਾਨ ਰਾਇਲਜ਼ ਨੇ ਹਰਾ ਕੇ ਜਿੱਤ ਕੀਤੀ ਆਪਣੇ ਨਾਂਅ
ਰਾਜਸਥਾਨ ਰਾਇਲਜ਼ ਅਤੇ ਦਿੱਲੀ ਕੈਪੀਟਲ ਵਿਚਾਲੇ ਆਈਪੀਐਲ ਦਾ ਸਤਵਾਂ ਮੈਚ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਖੇਡਿਆ ਗਿਆ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਦਿੱਲੀ ਨੇ ਰਾਜਸਥਾਨ ਨੂੰ 148 ਦੌੜਾਂ ਦਾ ਟੀਚਾ ਦਿੱਤਾ ਸੀ। ਜਵਾਬ ਵਿੱ ਟੀਚੇ ਦਾ ਪਿੱਛਾ ਕਰਦੇ ਹੋਏ ਰਾਜਸਥਾਨ ਦੀ ਟੀਮ ਨੇ ਇਹ ਮੈਚ 3 ਵਿਕਟਾਂ ਨਾਲ ਜਿੱਤ ਲਿਆ।
ਦਿੱਲੀ ਕੈਪੀਟਲ ਨੂੰ ਰਾਜਸਥਾਨ ਰਾਇਲਜ਼ ਨੇ ਹਰਾ ਕੇ ਜਿੱਤ ਕੀਤੀ ਆਪਣੇ ਨਾਂਅ
ਰਾਜਸਥਾਨ ਰਾਇਲਜ਼ ਵਿਰੁੱਧ ਦੂਜੇ ਮੈਚ ਵਿੱਚ ਦਿੱਲੀ ਕੈਪੀਟਲ ਦੇ ਕਪਤਾਨ ਰਿਸ਼ਭ ਪੰਤ ਨੇ 32 ਗੇਂਦਾਂ ਉੱਤੇ 9 ਚੌਕਿਆਂ ਦੀ ਮਦਦ ਨਾਲ ਸਭ ਤੋਂ ਵੱਧ 51 ਦੌੜਾਂ ਬਣਾਈਆਂ। ਪੰਤ ਦੀ ਸ਼ਾਨਦਾਰ ਪਾਰੀ ਦਾ ਅੰਤ ਰਿਆਨ ਪਰਾਗ ਨੇ ਕੀਤਾ।
ਪਰਾਗ ਨੇ ਦਿੱਲੀ ਕੈਪੀਟਲ ਦੀ ਪਾਰੀ ਦੇ 13ਵੇਂ ਓਵਰ ਦੀ ਚੌਥੀ ਗੇਂਦ ਉੱਤੇ ਪੰਤ ਨੂੰ ਸ਼ਾਨਦਾਰ ਥ੍ਰੋਅ ਦੇ ਰਾਹੀਂ ਰਨ ਆਉਟ ਕੀਤਾ। ਪਰਾਗ ਨੇ ਪੰਤ ਨੂੰ ਆਉਟ ਕਰਨ ਤੋਂ ਬਾਅਦ ਮੈਦਾਨ ਉੱਤੇ ਹੀ ਬੀਹੂ ਡਾਂਸ ਕਰਨ ਸ਼ੁਰੂ ਕਰ ਦਿੱਤਾ। ਆਈਪੀਐਲ ਨੇ ਆਪਣੇ ਟਵਿੱਟਰ ਹੈਂਡਲ ਉੱਤੇ ਇਸ ਵੀਡੀਓ ਨੂੰ ਸਾਂਝਾ ਕੀਤਾ ਹੈ ਜੋ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ।
Last Updated : Apr 16, 2021, 7:02 AM IST