- AUS vs SA Live Updates: ਦੱਖਣੀ ਅਫਰੀਕਾ ਨੇ ਆਸਟ੍ਰੇਲੀਆ ਨੂੰ 134 ਦੌੜਾਂ ਨਾਲ ਹਰਾਇਆ
ਕ੍ਰਿਕਟ ਵਿਸ਼ਵ ਕੱਪ 2023 ਦੇ 10ਵੇਂ ਮੈਚ ਵਿੱਚ ਦੱਖਣੀ ਅਫਰੀਕਾ ਨੇ ਆਸਟਰੇਲੀਆ ਨੂੰ 134 ਦੌੜਾਂ ਨਾਲ ਹਰਾ ਕੇ ਵੱਡੀ ਜਿੱਤ ਦਰਜ ਕੀਤੀ ਹੈ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਦੱਖਣੀ ਅਫਰੀਕਾ ਦੀ ਟੀਮ ਨੇ ਸਲਾਮੀ ਬੱਲੇਬਾਜ਼ ਕਵਿੰਟਨ ਡੀ ਕਾਕ (109 ਦੌੜਾਂ) ਅਤੇ ਏਡਨ ਮਾਰਕਰਮ (56 ਦੌੜਾਂ) ਦੀਆਂ ਸ਼ਾਨਦਾਰ ਪਾਰੀਆਂ ਦੀ ਬਦੌਲਤ ਨਿਰਧਾਰਤ 50 ਓਵਰਾਂ ਵਿਚ 7 ਵਿਕਟਾਂ ਦੇ ਨੁਕਸਾਨ 'ਤੇ 311 ਦੌੜਾਂ ਬਣਾਈਆਂ | ). 312 ਦੌੜਾਂ ਦੇ ਵੱਡੇ ਸਕੋਰ ਦਾ ਪਿੱਛਾ ਕਰਨ ਉਤਰੀ ਆਸਟ੍ਰੇਲੀਆਈ ਟੀਮ 40.5 ਓਵਰਾਂ 'ਚ ਸਿਰਫ 177 ਦੌੜਾਂ 'ਤੇ ਆਲ ਆਊਟ ਹੋ ਗਈ। ਅਤੇ ਦੱਖਣੀ ਅਫਰੀਕਾ ਨੇ ਵਿਸ਼ਵ ਕੱਪ ਵਿੱਚ ਲਗਾਤਾਰ ਦੂਜੀ ਜਿੱਤ ਦਰਜ ਕੀਤੀ। 5 ਵਾਰ ਦੀ ਵਿਸ਼ਵ ਚੈਂਪੀਅਨ ਆਸਟ੍ਰੇਲੀਆ ਦੀ ਇਹ ਲਗਾਤਾਰ ਦੂਜੀ ਹਾਰ ਹੈ। ਇਸ ਤੋਂ ਪਹਿਲਾਂ ਭਾਰਤ ਖਿਲਾਫ ਮੈਚ 'ਚ 6 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
- AUS vs SA Live Updates: ਆਸਟ੍ਰੇਲੀਆ ਦੀ 8ਵੀਂ ਵਿਕਟ 35ਵੇਂ ਓਵਰ ਵਿੱਚ ਡਿੱਗੀ
ਦੱਖਣੀ ਅਫਰੀਕਾ ਦੇ ਸਟਾਰ ਸਪਿਨਰ ਕੇਸ਼ਵ ਮਹਾਰਾਜ ਨੇ ਮੈਚ 'ਚ ਆਸਟ੍ਰੇਲੀਆ ਦੀ ਆਖਰੀ ਉਮੀਦ ਮਾਰਨਸ ਲਾਬੂਸ਼ੇਨ ਨੂੰ 46 ਦੌੜਾਂ ਦੇ ਨਿੱਜੀ ਸਕੋਰ 'ਤੇ ਟੇਂਬਾ ਬਾਵੁਮਾ ਹੱਥੋਂ ਕੈਚ ਆਊਟ ਕਰ ਦਿੱਤਾ। 35 ਓਵਰਾਂ ਤੋਂ ਬਾਅਦ ਆਸਟ੍ਰੇਲੀਆ ਦਾ ਸਕੋਰ (143/8)
- AUS vs SA Live Updates: ਆਸਟ੍ਰੇਲੀਆ ਦੀ 7ਵੀਂ ਵਿਕਟ 34ਵੇਂ ਓਵਰ ਵਿੱਚ ਡਿੱਗੀ
ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਮਾਰਕੋ ਜੈਨਸਨ ਨੇ 27 ਦੌੜਾਂ ਦੇ ਨਿੱਜੀ ਸਕੋਰ 'ਤੇ ਮਿਸ਼ੇਲ ਸਟਾਰਕ ਨੂੰ 34ਵੇਂ ਓਵਰ ਦੀ ਤੀਜੀ ਗੇਂਦ 'ਤੇ ਕਵਿੰਟਨ ਡੀ ਕਾਕ ਹੱਥੋਂ ਵਿਕਟ ਦੇ ਪਿੱਛੇ ਕੈਚ ਕਰਵਾ ਦਿੱਤਾ। ਆਸਟ੍ਰੇਲੀਆ ਦਾ ਸਕੋਰ 34 ਓਵਰਾਂ ਤੋਂ ਬਾਅਦ (142/7)
- AUS ਬਨਾਮ SA ਲਾਈਵ ਅੱਪਡੇਟ: 30 ਓਵਰਾਂ ਤੋਂ ਬਾਅਦ ਆਸਟ੍ਰੇਲੀਆ ਦਾ ਸਕੋਰ (125/6)
ਦੱਖਣੀ ਅਫਰੀਕਾ ਵੱਲੋਂ ਦਿੱਤੇ 312 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਆਸਟਰੇਲਿਆਈ ਟੀਮ ਅਜੇ ਵੀ ਮੈਚ ਵਿੱਚ ਕਾਫੀ ਪਿੱਛੇ ਹੈ। 30 ਓਵਰਾਂ ਦੇ ਅੰਤ ਤੱਕ ਆਸਟ੍ਰੇਲੀਆ ਨੇ 6 ਵਿਕਟਾਂ ਦੇ ਨੁਕਸਾਨ 'ਤੇ 125 ਦੌੜਾਂ ਬਣਾ ਲਈਆਂ ਸਨ। ਮਾਰਨਸ ਲਾਬੂਸ਼ੇਨ (38) ਅਤੇ ਮਿਸ਼ੇਲ ਸਟਾਰਕ (20) ਦੌੜਾਂ ਬਣਾਉਣ ਤੋਂ ਬਾਅਦ ਮੈਦਾਨ 'ਤੇ ਮੌਜੂਦ ਹਨ। ਦੋਵਾਂ ਬੱਲੇਬਾਜ਼ਾਂ ਨੇ ਅਰਧ ਸੈਂਕੜੇ ਦੀ ਸਾਂਝੇਦਾਰੀ ਕਰਕੇ ਕੰਗਾਰੂਆਂ ਦੀ ਪਾਰੀ ਨੂੰ ਕੁਝ ਹੱਦ ਤੱਕ ਸੰਭਾਲਿਆ। ਆਸਟਰੇਲੀਆ ਨੂੰ ਹੁਣ ਮੈਚ ਜਿੱਤਣ ਲਈ 20 ਓਵਰਾਂ ਵਿੱਚ 187 ਦੌੜਾਂ ਦੀ ਲੋੜ ਹੈ।
- AUS vs SA Live Updates: ਆਸਟ੍ਰੇਲੀਆ ਨੂੰ 18ਵੇਂ ਓਵਰ ਵਿੱਚ ਛੇਵਾਂ ਝਟਕਾ ਲੱਗਾ
ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਕਬੀਸੋ ਰਬਾਡਾ ਨੇ 5 ਦੌੜਾਂ ਦੇ ਨਿੱਜੀ ਸਕੋਰ 'ਤੇ ਮਾਰਕਸ ਸਟੋਇਨਿਸ ਨੂੰ 18ਵੇਂ ਓਵਰ ਦੀ ਦੂਜੀ ਗੇਂਦ 'ਤੇ ਕਵਿੰਟਨ ਡੀ ਕਾਕ ਹੱਥੋਂ ਵਿਕਟ ਦੇ ਪਿੱਛੇ ਕੈਚ ਕਰਵਾ ਦਿੱਤਾ। ਡੀ ਕਾਕ ਨੇ ਸ਼ਾਨਦਾਰ ਕੈਚ ਲੈ ਕੇ ਸਟੋਇਨਿਸ ਨੂੰ ਪੈਵੇਲੀਅਨ ਦਾ ਰਸਤਾ ਦਿਖਾਇਆ। 18 ਓਵਰਾਂ ਤੋਂ ਬਾਅਦ ਆਸਟ੍ਰੇਲੀਆ ਦਾ ਸਕੋਰ (71/6)
- AUS vs SA Live Updates: ਆਸਟ੍ਰੇਲੀਆ ਦੀ 5ਵੀਂ ਵਿਕਟ 17ਵੇਂ ਓਵਰ ਵਿੱਚ ਡਿੱਗੀ
ਦੱਖਣੀ ਅਫਰੀਕਾ ਦੇ ਸਟਾਰ ਸਪਿਨਰ ਕੇਸ਼ਵ ਮਹਾਰਾਜ ਨੇ 17ਵੇਂ ਓਵਰ ਦੀ ਪਹਿਲੀ ਗੇਂਦ 'ਤੇ ਗਲੇਨ ਮੈਕਸਵੈੱਲ (3) ਨੂੰ ਐੱਲ.ਬੀ.ਡਬਲਯੂ ਆਊਟ ਕਰਕੇ ਆਸਟ੍ਰੇਲੀਆ ਨੂੰ ਪੰਜਵਾਂ ਝਟਕਾ ਦਿੱਤਾ। 17 ਓਵਰਾਂ ਤੋਂ ਬਾਅਦ ਆਸਟ੍ਰੇਲੀਆ ਦਾ ਸਕੋਰ (70/5)
- AUS vs SA Live Updates: ਆਸਟਰੇਲੀਆ ਨੂੰ 12ਵੇਂ ਓਵਰ ਵਿੱਚ ਚੌਥਾ ਝਟਕਾ ਲੱਗਾ
ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਕਮਿਸੋ ਰਬਾਡਾ ਨੇ 12ਵੇਂ ਓਵਰ ਦੀ ਪਹਿਲੀ ਗੇਂਦ 'ਤੇ 5 ਦੌੜਾਂ ਦੇ ਨਿੱਜੀ ਸਕੋਰ 'ਤੇ ਜੋਸ਼ ਇੰਗਲਿਸ ਨੂੰ ਕਲੀਨ ਬੋਲਡ ਕਰ ਦਿੱਤਾ। 12 ਓਵਰਾਂ ਤੋਂ ਬਾਅਦ ਆਸਟ੍ਰੇਲੀਆ ਦਾ ਸਕੋਰ (57/4)
- AUS vs SA Live Updates: ਆਸਟ੍ਰੇਲੀਆ ਦੀ ਤੀਜੀ ਵਿਕਟ 10ਵੇਂ ਓਵਰ ਵਿੱਚ ਡਿੱਗੀ
ਦੱਖਣੀ ਅਫਰੀਕਾ ਦੇ ਸਟਾਰ ਤੇਜ਼ ਗੇਂਦਬਾਜ਼ ਕਾਗਿਸੋ ਰਬਾਡਾ ਨੇ 19 ਦੌੜਾਂ ਦੇ ਨਿੱਜੀ ਸਕੋਰ 'ਤੇ 10ਵੇਂ ਓਵਰ ਦੀ 5ਵੀਂ ਗੇਂਦ 'ਤੇ ਸਟੀਵ ਸਮਿਥ ਨੂੰ ਐੱਲ.ਬੀ.ਡਬਲਯੂ. ਆਊਟ ਕਰ ਦਿੱਤਾ। 10 ਓਵਰਾਂ ਤੋਂ ਬਾਅਦ ਆਸਟ੍ਰੇਲੀਆ ਦਾ ਸਕੋਰ (50/3)
- AUS vs SA Live Updates: ਦੱਖਣੀ ਅਫਰੀਕਾ ਦੀ ਦੂਜੀ ਵਿਕਟ 7ਵੇਂ ਓਵਰ ਵਿੱਚ ਡਿੱਗੀ
ਦੱਖਣੀ ਅਫ਼ਰੀਕਾ ਦੇ ਤੇਜ਼ ਗੇਂਦਬਾਜ਼ ਲੁੰਗੀ ਐਨਗਿਡੀ ਨੇ ਡੇਵਿਡ ਵਾਰਨਰ (13) ਨੂੰ 7ਵੇਂ ਓਵਰ ਦੀ ਆਖ਼ਰੀ ਗੇਂਦ 'ਤੇ ਰੈਸੀ ਵੈਨ ਡੇਰ ਡੁਸਨ ਹੱਥੋਂ ਕੈਚ ਆਊਟ ਕਰਵਾ ਦਿੱਤਾ। 7 ਓਵਰਾਂ ਤੋਂ ਬਾਅਦ ਆਸਟ੍ਰੇਲੀਆ ਦਾ ਸਕੋਰ (27/2)
- AUS vs SA Live Updates: ਆਸਟਰੇਲੀਆ ਨੂੰ ਛੇਵੇਂ ਓਵਰ ਵਿੱਚ ਪਹਿਲਾ ਝਟਕਾ ਲੱਗਾ
ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਮਾਰਕੋ ਜੈਨਸਨ ਨੇ 7 ਦੌੜਾਂ ਦੇ ਨਿੱਜੀ ਸਕੋਰ 'ਤੇ 6ਵੇਂ ਓਵਰ ਦੀ 5ਵੀਂ ਗੇਂਦ 'ਤੇ ਮਿਸ਼ੇਲ ਮਾਰਸ਼ ਨੂੰ ਟੇਂਬਾ ਬਾਵੁਮਾ ਹੱਥੋਂ ਕੈਚ ਆਊਟ ਕਰਵਾ ਦਿੱਤਾ। 6 ਓਵਰਾਂ ਤੋਂ ਬਾਅਦ ਆਸਟ੍ਰੇਲੀਆ ਦਾ ਸਕੋਰ (27/1)
- AUS vs SA Live Updates: ਆਸਟ੍ਰੇਲੀਆ ਦੀ ਬੱਲੇਬਾਜ਼ੀ ਸ਼ੁਰੂ
ਆਸਟ੍ਰੇਲੀਆ ਲਈ ਡੇਵਿਡ ਵਾਰਨਰ ਅਤੇ ਮਿਸ਼ੇਲ ਮਾਰਸ਼ ਦੀ ਸਲਾਮੀ ਜੋੜੀ ਓਪਨਿੰਗ ਕਰਨ ਲਈ ਮੈਦਾਨ 'ਤੇ ਉਤਰੀ। ਦੱਖਣੀ ਅਫ਼ਰੀਕਾ ਲਈ ਪਹਿਲਾ ਓਵਰ ਲੁੰਗੀ ਐਨਗਿਡੀ ਨੇ ਸੁੱਟਿਆ। 1 ਓਵਰ ਤੋਂ ਬਾਅਦ ਆਸਟ੍ਰੇਲੀਆ ਦਾ ਸਕੋਰ (3/0)
- AUS ਬਨਾਮ SA ਲਾਈਵ ਅਪਡੇਟਸ: 50 ਓਵਰਾਂ ਤੋਂ ਬਾਅਦ ਦੱਖਣੀ ਅਫਰੀਕਾ ਦਾ ਸਕੋਰ (311/7)
ਆਸਟ੍ਰੇਲੀਆ ਖਿਲਾਫ ਮੈਚ 'ਚ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਦੱਖਣੀ ਅਫਰੀਕਾ ਨੇ ਨਿਰਧਾਰਿਤ 50 ਓਵਰਾਂ 'ਚ 7 ਵਿਕਟਾਂ ਦੇ ਨੁਕਸਾਨ 'ਤੇ 311 ਦੌੜਾਂ ਬਣਾਈਆਂ। ਅਫਰੀਕਾ ਲਈ ਸਲਾਮੀ ਬੱਲੇਬਾਜ਼ ਕਵਿੰਟਨ ਡੀ ਕਾਕ ਨੇ ਲਗਾਤਾਰ ਦੂਜੇ ਮੈਚ ਵਿੱਚ ਸੈਂਕੜਾ ਜੜਿਆ ਅਤੇ 109 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਕਪਤਾਨ ਏਡਨ ਮਾਰਕਰਮ ਨੇ ਵੀ ਸ਼ਾਨਦਾਰ 56 ਦੌੜਾਂ ਬਣਾਈਆਂ। ਉਥੇ ਹੀ ਆਸਟ੍ਰੇਲੀਆ ਲਈ ਮਿਸ਼ੇਲ ਸਟਾਰਕ ਅਤੇ ਗਲੇਨ ਮੈਕਸਵੈੱਲ ਨੇ 2-2 ਵਿਕਟਾਂ ਲਈਆਂ। ਜੋਸ਼ ਹੇਜ਼ਲਵੁੱਡ, ਪੈਟ ਕਮਿੰਸ ਅਤੇ ਐਡਮ ਜ਼ੈਂਪਾ ਨੂੰ ਵੀ 1-1 ਸਫਲਤਾ ਮਿਲੀ।
- AUS vs SA Live Updates: ਦੱਖਣੀ ਅਫਰੀਕਾ ਨੂੰ 50ਵੇਂ ਓਵਰ ਵਿੱਚ ਦੋ ਝਟਕੇ ਲੱਗੇ
ਆਸਟ੍ਰੇਲੀਆ ਦੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਨੇ 26 ਦੌੜਾਂ ਦੇ ਨਿੱਜੀ ਸਕੋਰ 'ਤੇ ਮਾਰਕੋ ਜੈਨਸਨ ਨੂੰ 50ਵੇਂ ਓਵਰ ਦੀ ਪਹਿਲੀ ਗੇਂਦ 'ਤੇ ਡੇਵਿਡ ਵਾਰਨਰ ਹੱਥੋਂ ਕੈਚ ਆਊਟ ਕਰਵਾ ਦਿੱਤਾ। ਫਿਰ ਚੌਥੀ ਗੇਂਦ 'ਤੇ ਉਸ ਨੇ ਡੇਵਿਡ ਮਿਲਰ (17) ਨੂੰ ਕਲੀਨ ਬੋਲਡ ਕਰ ਦਿੱਤਾ। ਸਟਾਰਕ ਨੇ ਆਖਰੀ ਓਵਰ 'ਚ ਬਿਨਾਂ ਕੋਈ ਰਨ ਦਿੱਤੇ 2 ਵਿਕਟਾਂ ਲਈਆਂ।
17:20 PM, 12 October
*ਸਾਊਥ ਅਫਰੀਕਾ ਦਾ ਪਾਰੀ
1. 108/1, ਟੇਂਬਾ ਬਵੁਮਾ, 19.4 ਓਵਰ