ਪੰਜਾਬ

punjab

By

Published : Jul 4, 2020, 12:11 PM IST

ETV Bharat / sports

ਪੀਐਮ ਮੋਦੀ ਦੇ ਲੇਹ ਦੌਰੇ 'ਤੇ ਸ਼ਿਖਰ ਧਵਨ ਦਾ ਟਵੀਟ ਹੋਇਆ ਵਾਇਰਲ

ਗਲਵਾਨ ਘਾਟੀ ਦੇ ਵਿਵਾਦ ਵਿਚਕਾਰ ਪੀਐਮ ਮੋਦੀ ਅਚਾਨਕ ਸ਼ੁੱਕਰਵਾਰ ਨੂੰ ਲੇਹ ਪਹੁੰਚੇ। ਉਨ੍ਹਾਂ ਦੇ ਇਸ ਦੌਰੇ ਸਬੰਧੀ ਭਾਰਤੀ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੇ ਟਵੀਟ ਕੀਤਾ ਜੋ ਕਿ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।

shikhar dhawan tweet on pm modis ladakh visit
ਪੀਐਮ ਮੋਦੀ ਦੇ ਲੇਹ ਦੌਰੇ 'ਤੇ ਧਵਨ ਦਾ ਟਵੀਟ ਹੋਇਆ ਵਾਇਰਲ

ਨਵੀਂ ਦਿੱਲੀ: ਗਲਵਾਨ ਘਾਟੀ ਵਿੱਚ ਚੀਨ ਨਾਲ ਚੱਲ ਰਹੇ ਵਿਵਾਦਾਂ ਦੇ ਵਿਚਕਾਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਚਾਨਕ ਲੇਹ ਪਹੁੰਚੇ। ਇਸ ਤੋਂ ਬਾਅਦ ਨਰਿੰਦਰ ਮੋਦੀ ਦੇ ਇਸ ਦੌਰੇ ਦੀ ਖ਼ਬਰ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਗਈ ਅਤੇ ਲੋਕਾਂ ਦੇ ਇਸ 'ਤੇ ਪ੍ਰਤੀਕਰਮ ਆਉਣੇ ਸ਼ੁਰੂ ਹੋ ਗਏ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਮੋਦੀ ਦੇ ਲੇਹ ਪਹੁੰਚਣ ਦੀ ਕੋਈ ਖ਼ਬਰ ਨਹੀਂ ਸੀ, ਪਰ ਉਨ੍ਹਾਂ ਦੇ ਉਥੇ ਪਹੁੰਚਣ ਤੋਂ ਬਾਅਦ, ਸੋਸ਼ਲ ਮੀਡੀਆ 'ਤੇ ਮੋਦੀ ਦਾ ਦਬਦਬਾ ਰਿਹਾ। ਇਸ ਦੇ ਨਾਲ ਹੀ ਟੀਮ ਇੰਡੀਆ ਦੇ ਓਪਨਰ ਬੱਲੇਬਾਜ਼ ਸ਼ਿਖਰ ਧਵਨ ਨੇ ਵੀ ਪੀਐਮ ਦੀ ਲੇਹ ਫੇਰੀ ‘ਤੇ ਟਵੀਟ ਕੀਤਾ।

ਸ਼ਿਖਰ ਧਵਨ ਨੇ ਮੋਦੀ ਦੇ ਅਚਾਨਕ ਲੇਹ ਪਹੁੰਚਣ 'ਤੇ ਟਵੀਟ ਕੀਤਾ ਅਤੇ ਲਿਖਿਆ,' ਪੀਐਮ ਮੋਦੀ ਨੇ ਲੇਹ 'ਚ ਫੌਜ ਦੇ ਜਵਾਨਾਂ ਨਾਲ ਮੁਲਾਕਾਤ ਕਰਕੇ ਲੀਡਰਸ਼ਿਪ ਦੀ ਵੱਖਰੀ ਯੋਗਤਾ ਦਿਖਾਈ ਹੈ। ਮੋਦੀ ਜੀ ਦਾ ਇਹ ਕਦਮ ਉਨ੍ਹਾਂ ਸੈਨਿਕਾਂ ਨੂੰ ਉਤਸ਼ਾਹਤ ਕਰੇਗਾ ਜੋ ਆਪਣੀ ਜ਼ਿੰਦਗੀ ਨੂੰ ਦਾਅ 'ਤੇ ਲਗਾਉਂਦੇ ਹਨ।

ਇਹ ਵੀ ਪੜ੍ਹੋ: ਮਹਿੰਦਰ ਸਿੰਘ ਧੋਨੀ ਅਤੇ ਸਾਕਸ਼ੀ ਮਨਾ ਰਹੇ ਹਨ ਵਿਆਹ ਦੀ 10ਵੀਂ ਵਰ੍ਹੇਗੰਢ

ਧਵਨ ਦੇ ਇਸ ਟਵੀਟ ਤੋਂ ਬਾਅਦ ਇਹ ਟਵੀਟ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਦੱਸ ਦਈਏ ਕਿ ਨਰਿੰਦਰ ਮੋਦੀ ਨੇ ਆਪਣੇ ਲੇਹ ਦੌਰੇ ਮੌਕੇ ਕਿਹਾ, 'ਵਿਸਥਾਰਵਾਦ ਦਾ ਯੁੱਗ ਖ਼ਤਮ ਹੋ ਗਿਆ ਹੈ। ਇਹ ਯੁੱਗ ਵਿਕਾਸਵਾਦ ਦਾ ਹੈ। ਤੇਜ਼ੀ ਨਾਲ ਬਦਲ ਰਹੇ ਸਮੇਂ ਵਿੱਚ ਵਿਕਾਸ ਸਹੀ ਚੀਜ਼ ਹੈ। ਵਿਕਾਸਵਾਦ ਭਵਿੱਖ ਦਾ ਆਧਾਰ ਹੈ।

ਮੋਦੀ ਨੇ ਅੱਗੇ ਕਿਹਾ, 'ਜਿਸ ਨੇ ਵਿਸਥਾਰਵਾਦ ਦੀ ਜ਼ਿੱਦ ਨੂੰ ਫੜ ਲਿਆ ਹੈ, ਉਸ ਨੇ ਹਮੇਸ਼ਾਂ ਵਿਸ਼ਵ ਸ਼ਾਂਤੀ ਲਈ ਖ਼ਤਰਾ ਪੈਦਾ ਕੀਤਾ ਹੈ ਅਤੇ ਇਹ ਨਾ ਭੁੱਲੋ ਕਿ ਇਤਿਹਾਸ ਗਵਾਹ ਹੈ ਕਿ ਅਜਿਹੀਆਂ ਤਾਕਤਾਂ ਨੂੰ ਮਿਟਾ ਦਿੱਤਾ ਗਿਆ ਹੈ ਜਾਂ ਮੁੜਨ ਲਈ ਮਜਬੂਰ ਕੀਤਾ ਗਿਆ ਹੈ।'

ABOUT THE AUTHOR

...view details