ਕਟਕ: ਵੈਸਟਇੰਡੀਜ਼ ਨੇ ਕਪਤਾਨ ਕਾਇਰਨ ਪੋਲਾਰਡ ਦੀ 74 ਦੌੜਾਂ ਦੀ ਨਾਬਾਦ ਪਾਰੀ ਅਤੇ ਨਿਕੋਲਸ ਪੂਰਨ ਦੀ 89 ਦੌੜਾਂ ਦੀ ਸ਼ਾਨਦਾਰ ਪਾਰੀ ਦੀ ਬਦੌਲਤ ਭਾਰਤ ਨੂੰ 316 ਦੌੜਾਂ ਦਾ ਟੀਚਾ ਦਿੱਤਾ। ਭਾਰਤ ਵੱਲੋਂ ਨਵਦੀਪ ਸੈਣੀ ਨੇ 2 ਵਿਕਟਾਂ ਲਈਆਂ।
ਇਸ ਤੋਂ ਪਹਿਲਾਂ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਤੀਜੇ ਵਨਡੇਅ ਵਿੱਚ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਦੋਵੇਂ ਟੀਮਾਂ ਸੀਰੀਜ਼ ਵਿਚ 1-1 ਨਾਲ ਬਰਾਬਰੀ 'ਤੇ ਹਨ ਅਤੇ ਜੋ ਟੀਮ ਇਸ ਮੈਚ ਵਿਚ ਜਿੱਤੇਗੀ, ਉਹ ਸੀਰੀਜ਼ ਨੂੰ ਆਪਣੇ ਨਾਂਅ ਕਰੇਗੀ।