ਪੰਜਾਬ

punjab

ETV Bharat / sports

ਬਾਲੀਵੁੱਡ ਮਸ਼ਹੂਰ ਹਸਤੀਆਂ ਨੇ ਕਪਿਲ ਦੇਵ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ ਹੈ

ਕਪਿਲ ਦੇਵ ਨੂੰ ਸ਼ੁੱਕਰਵਾਰ ਸਵੇਰੇ ਦਿਲ 'ਚ ਦਰਦ ਦੀ ਸ਼ਿਕਾਇਤ ਹੋਈ। ਇਸ ਮਗਰੋਂ ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਅਤੇ ਐਨਜੀਓਪਲਾਸਟੀ ਕਰਵਾਈ ਗਈ ਅਤੇ ਹੁਣ ਉਨ੍ਹਾਂ ਦੀ ਹਾਲਤ ਸਥਿਰ ਹੈ। ਬਾਲੀਵੁੱਡ ਸੈਲੇਬ੍ਰਿਟੀਜ਼ ਨੇ ਆਪਣੇ ਸੋਸ਼ਲ ਮੀਡੀਆ 'ਤੇ ਕਪਿਲ ਦੇਵ ਦੀ ਸਿਹਤ ਨੂੰ ਲੈ ਕੇ ਪੋਸਟ ਕੀਤਾ ਹੈ।

By

Published : Oct 24, 2020, 3:20 PM IST

ਮੁੰਬਈ: ਸਾਬਕਾ ਕਪਤਾਨ ਅਤੇ ਭਾਰਤੀ ਕ੍ਰਿਕਟ ਟੀਮ ਦੇ ਮਹਾਨ ਆਲਰਾਉਂਡਰ ਕਪਿਲ ਦੇਵ ਦੇ ਹਸਪਤਾਲ ਵਿਚ ਹੋਣ ਦੀ ਖ਼ਬਰ ਤੋਂ ਬਾਅਦ ਪ੍ਰਸ਼ੰਸਕ ਉਨ੍ਹਾਂ ਦੀ ਸਿਹਤ ਲਈ ਕਾਮਨਾ ਕਰ ਰਹੇ ਹਨ। ਹਰ ਕਿਸੇ ਦੀ ਇੱਛਾ ਹੈ ਕਿ ਕਪਿਲ ਦੇਵ ਜਲਦੀ ਠੀਕ ਹੋ ਜਾਣ।

ਅਜਿਹੀ ਸਥਿਤੀ ਵਿੱਚ ਬਾਲੀਵੁੱਡ ਦੇ ਮਸ਼ਹੂਰ ਸਿਤਾਰਿਆਂ ਨੇ ਕਪਿਲ ਦੇਵ ਦੀ ਸਿਹਤ ਬਾਰੇ ਆਪਣੇ ਸੋਸ਼ਲ ਮੀਡੀਆ ਉੱਤੇ ਵੀ ਪੋਸਟ ਕੀਤਾ ਹੈ।

ਸ਼ਾਹਰੁਖ ਖਾਨ ਨੇ ਕਪਿਲ ਦੇਵ ਦੀ ਜਲਦੀ ਸਿਹਤਯਾਬੀ ਦੀ ਕਾਮਨਾ ਕੀਤੀ ਹੈ। ਸ਼ਾਹਰੁਖ ਨੇ ਆਪਣੇ ਟਵੀਟ ਵਿੱਚ ਲਿਖਿਆ, "ਪਾਜੀ ਤੁਸੀਂ ਜਲਦੀ ਠੀਕ ਹੋਵੋ। ਤੁਹਾਡੀ ਗੇਂਦਬਾਜ਼ੀ ਤੋਂ ਵੀ ਤੇਜ਼ ਤੁਹਾਡੀ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹੈਂ। ਸਰ, ਤੁਹਾਨੂੰ ਬਹੁਤ ਪਿਆਰ।"

ਇਸ ਦੇ ਨਾਲ ਹੀ ਰਣਵੀਰ ਸਿੰਘ ਨੇ ਟਵੀਟ ਕੀਤਾ, "ਦ ਲੈਜੈਂਡ ਕਪਿਲ ਦੇਵ ਤਾਕਤ ਅਤੇ ਸਥਿਰਤਾ ਦੇ ਪ੍ਰਤੀਕ ਹਨ। ਮੇਰੇ ਮੁੱਖ ਆਦਮੀ ਲਈ ਅਰਦਾਸ ਕਰੋ ਕਿ ਉਹ ਜਲਦੀ ਠੀਕ ਹੋ ਜਾਵੇ"।

ਰਿਤੇਸ਼ ਦੇਸ਼ਮੁਖ ਨੇ ਟਵੀਟ ਕੀਤਾ, "ਜਲਦੀ ਠੀਕ ਹੋ ਜਾਓ ਕਪਿਲ ਜੀ ਸਾਡੀਆਂ ਪ੍ਰਾਰਥਨਾਵਾਂ ਤੁਹਾਡੇ ਨਾਲ ਹਨ।"

ਰਿਚਾ ਚੱਢਾ ਨੇ ਟਵੀਟ ਕੀਤਾ, "ਜਲਦੀ ਠੀਕ ਹੋ ਜਾਵੋ ਸਰ"

ਇਸ ਦੇ ਨਾਲ ਹੀ ਅੰਗਦ ਬੇਦੀ ਨੇ ਆਪਣੇ ਟਵੀਟ ਵਿਚ ਲਿਖਿਆ, "ਕਪਿਲ ਅੰਕਲ ਤੁਹਾਡੀ ਜਲਦੀ ਸਿਹਤਯਾਬੀ ਲਈ ਪ੍ਰਾਰਥਨਾ ਕਰਦਾ ਹੈਂ। ਵਾਹਿਗੁਰੂ ਸੁੱਖ ਰੱਖੇ।"

ਆਫਤਾਬ ਸ਼ਿਵਦਾਸਾਨੀ ਨੇ ਟਵੀਟ ਕਰਕੇ ਕਪਿਲ ਦੇਵ ਦੀ ਜਲਦੀ ਸਿਹਤਯਾਬੀ ਦੀ ਕਾਮਨਾ ਕੀਤੀ ਹੈ।

ਦੱਸ ਦਈਏ ਕਿ ਕਪਿਲ ਦੇਵ ਨੂੰ ਸ਼ੁੱਕਰਵਾਰ ਸਵੇਰੇ ਦਿਲ ਦਾ ਦੌਰਾ ਪਿਆ ਸੀ। ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਅਤੇ ਐਨਜੀਓਪਲਾਸਟੀ ਕਰਵਾਈ ਗਈ ਅਤੇ ਹੁਣ ਉਨ੍ਹਾਂ ਦੀ ਹਾਲਤ ਸਥਿਰ ਹੈ।

ABOUT THE AUTHOR

...view details