ਪੰਜਾਬ

punjab

ETV Bharat / sports

ਪ੍ਰਿਥਵੀ ਸ਼ਾਅ 'ਤੇ 8 ਮਹੀਨਿਆਂ ਲਈ ਰੋਕ, ਡੋਪਿੰਗ ਟੈਸਟ 'ਚ ਪਾਏ ਗਏ ਦੋਸ਼ੀ

ਬੀਸੀਸੀਆਈ ਮੁਤਾਬਕ ਸ਼ਾਅ ਨੇ ਆਮਤੌਰ ਉੱਤੇ ਖ਼ਾਸੀ ਦੀ ਦਵਾਈ ਵਿੱਚ ਪਾਏ ਜਾਣ ਵਾਲੇ ਪਾਬੰਦੀ ਵਾਲੇ ਪਦਾਰਥ ਦਾ ਸੇਵਨ ਕੀਤਾ ਸੀ। ਪ੍ਰਿਥਵੀ ਸ਼ਾਅ ਨੇ ਬੰਗਲਾਦੇਸ਼ ਅਤੇ ਦੱਖਣੀ ਅਫ਼ਰੀਕਾ ਵਿਰੁੱਧ ਹੋਮ ਲੜੀ ਵਿੱਚ ਖੇਡਣ ਦੀ ਸੰਭਾਵਨਾ ਖ਼ਤਮ ਹੋ ਗਈ ਹੈ।

ਪ੍ਰਿਥਵੀ ਸ਼ਾਅ 'ਤੇ 8 ਮਹੀਨਿਆਂ ਲਈ ਰੋਕ, ਡੋਪਿੰਗ ਟੈਸਟ 'ਚ ਪਾਏ ਗਏ ਦੋਸ਼ੀ

By

Published : Jul 31, 2019, 2:50 AM IST

ਨਵੀਂ ਦਿੱਲੀ : ਪ੍ਰਿਥਵੀ ਸ਼ਾਅ ਨੂੰ ਬੀਸੀਸੀਆਈ ਨੇ 8 ਮਹੀਨਿਆਂ ਲਈ ਰੋਕ ਲਾ ਦਿੱਤੀ ਹੈ। ਉਨ੍ਹਾਂ ਉੱਤੇ ਇਹ ਕਾਰਵਾਈ ਡੋਪਿੰਗ ਨਿਯਮ ਤਹਿਤ ਕੀਤੀ ਗਈ ਹੈ। ਬੋਰਡ ਮੁਤਾਬਕ, ਪ੍ਰਿਥਵੀ ਨੇ ਇੱਕ ਅਜਿਹੇ ਪਾਬੰਦੀ ਸ਼ੁਦਾ ਪਦਾਰਥ ਦਾ ਸੇਵਨ ਕੀਤਾ ਸੀ, ਜੋ ਆਮਤੌਰ ਉੱਤੇ ਖੰਘ ਵਾਲੀ ਦਵਾਈ ਵਿੱਚ ਪਾਇਆ ਜਾਂਦਾ ਹੈ।

ਬੋਰਡ ਨੇ ਆਪਣੇ ਬਿਆਨ ਵਿੱਚ ਕਿਹਾ ਸੀ ਕਿ ਪ੍ਰਿਥਵੀ ਨੇ ਅਣਜਾਣੇ ਵਿੱਚ ਇੱਕ ਪਾਬੰਦੀਸ਼ੁਦਾ ਪਦਾਰਥ ਦਾ ਸੇਵਨ ਕੀਤਾ ਅਤੇ ਇਸ ਦੇ ਲਈ ਉਨ੍ਹਾਂ ਉੱਤੇ ਰੋਕ ਲਾ ਦਿੱਤੀ ਗਈ ਹੈ।

ਸ਼ਾਅ ਨੇ 2018 ਵਿੱਚ ਵੈਸਟ ਇੰਡੀਜ਼ ਵਿਰੁੱਧ 2 ਟੈਸਟ ਮੈਚ ਖੇਡੇ ਸਨ। ਉਹ ਹੁਣ ਵੀ ਹਿੱਪ ਇੰਜਰੀ ਤੋਂ ਗ੍ਰਸਤ ਹਨ। ਉਨ੍ਹਾਂ ਦਾ ਡੋਪ ਟੈਸਟ ਸਇਅਦ ਮੁਸ਼ਤਾਕ ਅਲੀ ਟੀ-20 ਟੂਰਨਾਮੈਂਟ ਦੌਰਾਨ ਕੀਤਾ ਗਿਆ ਸੀ।
ਸ਼ਾਅ ਤੋਂ ਇਲਾਵਾ 2 ਹੋਰ ਖਿਡਾਰੀ ਵਿਦਰਭ ਨੇ ਅਕਸ਼ੇ ਦੁੱਲਾਰਵਾਰ ਅਤੇ ਰਾਜਸਥਾਨ ਦੇ ਦਿਵੈ ਗਜਰਾਜ ਨੂੰ ਵੀ ਬੋਰਡ ਦੇ ਐਂਟੀ-ਡੋਪਿੰਗ ਕੋਡ ਦੀ ਉਲੰਘਣਾ ਦੀ ਦੋਸ਼ੀ ਪਾਇਆ ਗਿਆ।

ਇਸ ਰੋਕ ਦੇ ਚਲਦਿਆਂ ਸ਼ਾਅ ਨੇ ਬੰਗਲਾਦੇਸ਼ ਅਤੇ ਦੱਖਣੀ ਅਫ਼ਰੀਕਾ ਵਿਰੁੱਧ ਘਰੇਲੂ ਲੜੀ ਵਿੱਚ ਸ਼ਾਮਲ ਹੋਣ ਦਾ ਮੌਕਾ ਗੁਆ ਦਿੱਤਾ ਹੈ। ਇਹ ਲੜੀਆਂ 16 ਮਾਰਚ ਤੋਂ 15 ਨਵੰਬਰ ਦਰਮਿਆਨ ਖੇਡੀਆਂ ਜਾਣੀਆਂ ਹਨ।

ਇਹ ਵੀ ਪੜ੍ਹੋ : ਦੁਤੀ ਚੰਦ ਨੇ ਸੀਐੱਮ ਪਟਨਾਇਕ ਨੂੰ ਅਰਜੁਨ ਪੁਰਸਕਾਰ ਲਈ ਕੀਤੀ ਬੇਨਤੀ

ਤੁਹਾਨੂੰ ਦੱਸ ਦਈਏ ਕਿ ਪ੍ਰਿਥਵੀ ਸ਼ਾਅ ਨੇ ਬੀਸੀਸੀਆਈ ਦੇ ਫ਼ੈਸਲੇ ਸਬੰਧੀ ਟਵੀਟ ਕਰਦਿਆਂ ਕਿਹਾ ਹੈ ਕਿ ਕ੍ਰਿਕਟ ਮੇਰੀ ਜਿੰਦਗੀ ਹੈ ਅਤੇ ਮੈਂ ਇਸ ਵਿੱਚ ਮਜ਼ਬੂਤੀ ਨਾਲ ਵਾਪਸੀ ਕਰਾਂਗਾ।

ABOUT THE AUTHOR

...view details