ਪੰਜਾਬ

punjab

ਟੀਮ ਦੀ ਚੋਣ 'ਤੇ ਬੋਲੇ ਐਬਾਟ, ਮੌਕੇ ਨੂੰ ਦੋਹਾਂ ਹੱਥਾਂ ਨਾਲ ਫੜ੍ਹਨ ਲਈ ਤਿਆਰ

By

Published : Nov 16, 2020, 9:01 AM IST

ਸੀਨ ਐਬੋਟ ਨੇ ਪੱਤਰਕਾਰਾਂ ਨੂੰ ਕਿਹਾ, "ਇੱਕ ਮਿੰਟ ਲਈ ਮੈਨੂੰ ਆਪਣੀਆਂ ਭਾਵਨਾਵਾਂ 'ਤੇ ਕਾਬੂ ਪਾਉਣਾ ਪਿਆ। ਮੈਂ ਕਿਸੇ ਵੀ ਥਾਂ 'ਤੇ ਖੇਡਣ ਲਈ ਤਿਆਰ ਹਾਂ। ਮੈਂ ਇਸ ਮੌਕੇ ਨੂੰ ਦੋਵਾਂ ਹੱਥਾਂ ਨਾਲ ਫੜਨਾ ਚਾਹੁੰਦਾ ਹਾਂ।"

ਟੀਮ ਦੀ ਚੋਣ 'ਤੇ ਬੋਲੇ ਐਬਾਟ, ਮੌਕੇ ਨੂੰ ਦੋਹਾਂ ਹੱਥਾਂ ਨਾਲ ਫੜ੍ਹਨ ਲਈ ਤਿਆਰ
ਟੀਮ ਦੀ ਚੋਣ 'ਤੇ ਬੋਲੇ ਐਬਾਟ, ਮੌਕੇ ਨੂੰ ਦੋਹਾਂ ਹੱਥਾਂ ਨਾਲ ਫੜ੍ਹਨ ਲਈ ਤਿਆਰ

ਸਿਡਨੀ: ਭਾਰਤ ਵਿਰੁੱਧ ਆਗਾਮੀ ਟੈਸਟ ਸੀਰੀਜ਼ ਲਈ ਆਸਟਰੇਲੀਆ ਦੀ ਟੈਸਟ ਟੀਮ ਵਿੱਚ ਸ਼ਾਮਲ ਕੀਤੇ ਗਏ ਤੇਜ਼ ਗੇਂਦਬਾਜ਼ ਸੀਨ ਐਬਾਟ ਨੇ ਕਿਹਾ ਹੈ ਕਿ ਰਾਸ਼ਟਰੀ ਟੀਮ 'ਚ ਥਾਂ ਬਣਾਉਣ ਲਈ ਉਨ੍ਹਾਂ ਨੂੰ ਆਪਣੀਆਂ ਭਾਵਨਾਵਾਂ ‘ਤੇ ਕਾਬੂ ਕਰਨਾ ਪਿਆ।

ਸ਼ੈਫੀਲਡ ਸ਼ੀਲਡ ਵਿੱਚ ਨਿਊ ਸਾਉਥ ਵੇਲਜ਼ ਲਈ ਖੇਡਣ ਵਾਲਾ ਐਬਾਟ ਬੱਲੇਬਾਜ਼ੀ ਵੀ ਕਰ ਸਕਦੇ ਹਨ। ਉਨ੍ਹਾਂ ਨੇ ਆਪਣੇ ਪਹਿਲੇ ਸੀਰੀਜ਼ ਦੇ ਮੈਚ ਵਿੱਚ ਇੱਕ ਸੈਂਕੜਾ ਬਣਾਉਣ ਤੋਂ ਇਲਾਵਾ ਚਾਰ ਵਿਕਟਾਂ ਵੀ ਲਈਆਂ ਸਨ।

ਐਬੋਟ ਨੇ ਪੱਤਰਕਾਰਾਂ ਨੂੰ ਕਿਹਾ, "ਇੱਕ ਮਿੰਟ ਲਈ ਮੈਨੂੰ ਆਪਣੀਆਂ ਭਾਵਨਾਵਾਂ 'ਤੇ ਕਾਬੂ ਪਾਉਣਾ ਪਿਆ। ਮੈਂ ਕਿਸੇ ਵੀ ਥਾਂ 'ਤੇ ਖੇਡਣ ਲਈ ਤਿਆਰ ਹਾਂ। ਮੈਂ ਇਸ ਮੌਕੇ ਨੂੰ ਦੋਵਾਂ ਹੱਥਾਂ ਨਾਲ ਫੜਨਾ ਚਾਹੁੰਦਾ ਹਾਂ।"

ਐਬੋਟ ਨੇ ਕਿਹਾ ਕਿ ਮੁੱਖ ਤੌਰ 'ਤੇ ਆਲਰਾਉਂਡਰ ਹੋਣ ਦੇ ਬਾਵਜੂਦ ਉਹ ਬੱਲੇਬਾਜ਼ੀ 'ਚ ਵੀ ਆਲਰਾਉਂਡਰ ਵਜੋਂ ਖੇਡਣਾ ਚਾਹੁੰਦੇ ਹਨ।

ਦੱਸ ਦਈਏ 28 ਸਾਲਾ ਐਬਾਟ ਆਸਟਰੇਲੀਆ ਲਈ ਇੱਕ ਵਨਡੇ ਅਤੇ ਚਾਰ ਟੀ -20 ਆਈ ਖੇਡ ਚੁੱਕੇ ਹਨ। ਜੇ ਗੱਲ ਉਨ੍ਹਾਂ ਦੇ ਪਹਿਲੇ ਦਰਜੇ ਦੇ ਰਿਕਾਰਡ ਦੀ ਕਰੀਏ ਤਾਂ ਹੁਣ ਤੱਕ ਖੇਡੇ ਗਏ 57 ਮੈਚਾਂ ਵਿੱਚ ਉਨ੍ਹਾਂ ਨੇ 1544 ਦੌੜਾਂ ਬਣਾਈਆਂ ਅਤੇ 157 ਵਿਕਟਾਂ ਲਈਆਂ ਹਨ।

ABOUT THE AUTHOR

...view details