ਪੰਜਾਬ

punjab

ETV Bharat / sitara

ਮੈਂ ਅਗਲੀ ਵਾਰ ਪਾਕਿਸਤਾਨ ਆਪਣੇ ਪਰਿਵਾਰ ਨਾਲ ਆਵਾਂਗਾ: ਗਿੱਪੀ ਗਰੇਵਾਲ

ਗਿੱਪੀ ਗਰੇਵਾਲ ਦੀ ਪਾਕਿਸਤਾਨ ਫ਼ੇਰੀ ਇਸ ਵੇਲੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਗਿੱਪੀ ਗਰੇਵਾਲ ਨੂੰ ਪਾਕਿਸਤਾਨ ਵੱਲੋਂ ਮਿਲੇ ਰਹੇ ਪਿਆਰ ਨੂੰ ਲੈ ਕੇ ਇੱਕ ਇੰਟਰਵਿਊ 'ਚ ਗਿੱਪੀ ਨੇ ਕਿਹਾ ਕਿ ਉਹ ਅਗਲੀ ਵਾਰ ਆਪਣੇ ਪਰਿਵਾਰ ਨੂੰ ਵੀ ਪਾਕਿਸਤਾਨ ਲੈ ਕੇ ਆਉਣਗੇ।

Gippy Grewal in pakistan
ਫ਼ੋਟੋ

By

Published : Jan 22, 2020, 7:46 PM IST

ਚੰਡੀਗੜ੍ਹ:ਪੰਜਾਬੀ ਅਦਾਕਾਰ ਗਿੱਪੀ ਗਰੇਵਾਲ ਨੂੰ ਪਾਕਿਸਤਾਨ ਦੌਰੇ ‘ਤੇ ਖ਼ੂਬ ਪਿਆਰ ਮਿਲ ਰਿਹਾ ਹੈ। ਗਰੇਵਾਲ ਪਾਕਿਸਤਾਨ ਵਿੱਚ ਫੈਸਲਾਬਾਦ ਨੇੜੇ ਚੱਕ 47 ਮਨਸੂਰਾ ਵਿਖੇ ਆਪਣੇ ਜੱਦੀ ਪਿੰਡ ਪਹੁੰਚੇ। ਇਸ ਫ਼ੇਰੀ ਵੇਲੇ ਗਿੱਪੀ ਗਰੇਵਾਲ ਨੇ ਇੱਕ ਵੀਡੀਓ ਟਵੀਟ ਕੀਤੀ ਜਿਸ ਵਿੱਚ ਉਹ ਇੱਕ ਬਜ਼ੁਰਗ ਵਿਅਕਤੀ ਦਾ ਹੱਥ ਫ਼ੜਦੇ ਹੋਏ ਵਿਖਾਈ ਦੇ ਰਹੇ ਹਨ। ਦੱਸ ਦਈਏ ਕਿ ਇਸ ਵਿਅਕਤੀ ਦਾ ਨਾਂਅ ਮੁਹੰਮਦ ਅਨਵਰ ਹੈ ਅਤੇ ਇਹ ਗਿੱਪੀ ਗਰੇਵਾਲ ਦੇ ਦਾਦਾ ਜੀ ਦੇ ਹਾਣੀ ਰਹੇ ਹਨ। ਗਰੇਵਾਲ ਨੇ ਟਵੀਟ ਕਰ ਪਿੰਡ ਵਾਸਿਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਇਸ ਪਿਆਰ ਦਾ ਦੇਣ ਕਦੀ ਨਹੀਂ ਦੇ ਸਕਦੇ।

ਚੱਕ 47 ਮਨਸੂਰਾ ਦੇ ਵਸਨੀਕ ਸ਼ਾਹਿਦ ਹੁਸੈਨ ਨੇ ਪਾਕਿਸਤਾਨੀ ਮੀਡੀਆ ਨੂੰ ਦੱਸਿਆ ਕਿ ਗਿੱਪੀ ਗਰੇਵਾਲ ਦੇ ਦਾਦਾ ਜੀ ਵੰਡ ਤੋਂ ਪਹਿਲਾਂ ਇਸ ਪਿੰਡ ਦੇ ਨੰਬਰਦਾਰ ਹੋਇਆ ਕਰਦੇ ਸੀ। ਗਿੱਪੀ ਗਰੇਵਾਲ ਦੇ ਪਾਕਿਸਤਾਨੀ ਫ਼ੈਨਜ਼ ਨੇ ਉਨ੍ਹਾਂ ਦੇ ਆਉਣ 'ਤੇ ਸੋਸ਼ਲ ਮੀਡੀਆ ਰਾਹੀਂ ਆਪਣੀ ਖੁਸ਼ੀ ਜ਼ਾਹਿਰ ਕੀਤੀ। ਆਪਣੀ ਲਾਹੌਰ ਫ਼ੇਰੀ ਵੇਲੇ ਗਿੱਪੀ ਗਰੇਵਾਲ ਨੂੰ ਪੇਸ਼ਾਵਰਜ਼ਲਮੀ ਕ੍ਰਿਕੇਟ ਟੀਮ ਵੱਲੋਂ ਇੱਕ ਜੈਕੇਟ ਅਤੇ ਖਿਡਾਰੀਆਂ ਵੱਲੋਂ ਸਾਇਨ ਕੀਤਾ ਹੋਇਆ ਬੈਟ ਭੇਟ ਵੱਜੋਂ ਮਿਲਿਆ ਹੈ। ਇਸ ਗੱਲ ਦੀ ਜਾਣਕਾਰੀ ਪਾਕਿਸਤਾਨ ਦੇ ਮਸ਼ਹੂਰ ਖੇਡ ਪੱਤਰਕਾਰ ਮਿਰਜ਼ਾ ਇਕਬਾਲ ਬੇਗ ਨੇ ਟਵੀਟ ਕਰ ਕੇ ਦਿੱਤੀ ਹੈ।

ਗਰੇਵਾਲ ਨੇ ਇੱਕ ਪਾਕਿਸਤਾਨੀ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ ਕਿ ਉਹ ਨਨਕਾਣਾ ਸਾਹਿਬ ਹੋ ਕੇ ਆਏ ਹਨ ਅਤੇ ਉਨ੍ਹਾਂ ਨੂੰ ਬਹੁਤ ਚੰਗਾ ਮਹਿਸੂਸ ਹੋ ਰਿਹਾ ਹੈ। ਗਿੱਪੀ ਨੇ ਇਹ ਵੀ ਕਿਹਾ ਕਿ ਉਹ ਅਗਲੀ ਵਾਰ ਪਾਕਿਸਤਾਨ ਆਪਣੇ ਪਰਿਵਾਰ ਨਾਲ ਆਉਣਗੇ। ਵਰਣਨਯੋਗ ਹੈ ਕਿ ਗਰੇਵਾਲ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਲਾਹਕਾਰ ਜ਼ੁਲਫੀ ਬੁਖ਼ਾਰੀ ਦੇ ਸੱਦੇ 'ਤੇ ਪਾਕਿਸਤਾਨ ਦਾ ਦੌਰਾ ਕਰ ਰਹੇ ਹਨ। ਉਹ ਵਾਹਘਾ ਬਾਰਡਰ ਤੋਂ ਹੁੰਦੇ ਹੋਏ ਲਾਹੌਰ ਪਹੁੰਚੇ ਅਤੇ ਗਵਰਨਰ ਚੌਧਰੀ ਸਰਵਰ ਨੂੰ ਵੀ ਮਿਲੇ। ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਨਨਕਾਣਾ ਸਾਹਿਬ ਦੇ ਨਾਲ ਨਾਲ ਗੁਰਦੁਆਰਾ ਪੰਜਾ ਸਾਹਿਬ ਵੀ ਨਤਮਸਤਕ ਹੋਏ ਹਨ।

ਪਾਕਿਸਤਾਨੀ ਅਦਾਕਾਰ ਮੇਹਵਿਸ਼ ਹਯਾਤ ਨੇ ਟਵੀਟ ਕਰਕੇ ਗਰੇਵਾਲ ਦਾ ਪਾਕਿਸਤਾਨ ਆਉਣ ਤੇ ਸਵਾਗਤ ਕੀਤਾ ਅਤੇ ਇੱਕ ਇੰਟਰਵਿਊ 'ਚ ਗਿੱਪੀ ਨੂੰ ਜਦੋਂ ਇਹ ਸਵਾਲ ਕੀਤਾ ਗਿਆ ਕਿ ਉਹ ਕਿਹੜੇ ਪਾਕਿਸਤਾਨੀ ਕਲਾਕਾਰ ਨਾਲ ਕੰਮ ਕਰਨਾ ਚਾਹੁੰਦੇ ਹਨ ਤਾਂ ਗਿੱਪੀ ਨੇ ਅਦਾਕਾਰ ਮੇਹਵਿਸ਼ ਹਯਾਤ ਨਾਲ ਕੰਮ ਕਰਨ ਦੀ ਇੱਛਾ ਜ਼ਾਹਿਰ ਕੀਤੀ। ਜ਼ਿਕਰਯੋਗ ਹੈ ਕਿ ਗਿੱਪੀ ਗਰੇਵਾਲ ਦੀ ਫ਼ਿਲਮ 'ਇੱਕ ਸੰਧੂ ਹੁੰਦਾ ਸੀ' 28 ਫ਼ਰਵਰੀ ਨੂੰ ਸਿਨੇਮਾ ਘਰਾਂ ਦਾ ਸ਼ਿੰਘਾਰ ਬਣੇਗੀ।

ABOUT THE AUTHOR

...view details