ਪੰਜਾਬ

punjab

ETV Bharat / sitara

ਯੂਟਿਊਬ 'ਤੇ ਛਾਇਆ 'ਵੰਗ ਦਾ ਨਾਪ' - muklava

ਸਿਮਰਜੀਤ ਸਿੰਘ ਵੱਲੋਂ ਨਿਰਦੇਸ਼ਿਤ ਫ਼ਿਲਮ 'ਮੁਕਲਾਵਾ' ਦਾ ਗੀਤ 'ਵੰਗ ਦਾ ਨਾਪ' ਸਭ ਨੂੰ ਪਸੰਦ ਆ ਰਿਹਾ ਹੈ।

ਫ਼ੋਟੋ

By

Published : May 17, 2019, 4:12 PM IST

Updated : May 17, 2019, 7:28 PM IST

ਚੰਡੀਗੜ੍ਹ :24 ਮਈ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਣ ਵਾਲੀ ਫ਼ਿਲਮ 'ਮੁਕਲਾਵਾ' ਦੇ ਗੀਤ ਹਰ ਪਾਸੇ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਹਾਲ ਹੀ ਦੇ ਵਿੱਚ ਇਸ ਫ਼ਿਲਮ ਦਾ ਗੀਤ 'ਵੰਗ ਦਾ ਨਾਪ' ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਯੂਟਿਊਬ 'ਤੇ 2 ਮਿਲੀਅਨ ਚੋਂ ਵੱਧ ਲੋਕ ਵੇਖ ਚੁੱਕੇ ਹਨ। ਇਸ ਵੇਲੇ ਇਹ ਗੀਤ ਤੀਸਰੇ ਨਬੰਰ 'ਤੇ ਟ੍ਰੇਂਡਿੰਗ ਚੱਲ ਰਿਹਾ ਹੈ।

ਦੱਸਣਯੋਗ ਹੈ ਕਿ ਇਸ ਗੀਤ ਦੇ ਬੋਲ ਹਰਮਨਜੀਤ ਵੱਲੋਂ ਲਿੱਖੇ ਗਏ ਹਨ ਅਤੇ ਮਿਊਂਜ਼ਿਕ ਗੁਰਮੀਤ ਸਿੰਘ ਨੇ ਦਿੱਤਾ ਹੈ। ਗੀਤ 'ਚ ਐਮੀ ਅਤੇ ਸੋਨਮ ਦੀ ਕੈਮੀਸਟਰੀ ਵੇਖਣ ਨੂੰ ਮਿਲ ਰਹੀ ਹੈ।

ਜ਼ਿਕਰਯੋਗ ਹੈ ਕਿ 24 ਮਈ ਨੂੰ ਰਿਲੀਜ਼ ਹੋਣ ਵਾਲੀ ਇਸ ਫ਼ਿਲਮ 'ਚ ਐਮੀ ਵਿਰਕ ਤੇ ਸੋਨਮ ਬਾਜਵਾ ਤੋਂ ਇਲਾਵਾ ਇਸ ਫਿਲਮ ਵਿਚ ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਬੀ. ਐਨ. ਸ਼ਰਮਾ, ਸਰਬਜੀਤ ਚੀਮਾ, ਨਿਰਮਲ ਰਿਸ਼ੀ ਤੇ ਦ੍ਰਿਸ਼ਟੀ ਗਰੇਵਾਲ ਅਹਿਮ ਕਿਰਦਾਰ ਨਿਭਾਉਂਦੇ ਹੋਏ ਵੇਖਾਈ ਦੇਣਗੇ।
Last Updated : May 17, 2019, 7:28 PM IST

For All Latest Updates

ABOUT THE AUTHOR

...view details