ਨਵੀਂ ਦਿੱਲੀ: ਸੁਪਰਸਟਾਰ ਰਜਨੀਕਾਂਤ ਨੇ ਤਾਮਿਲਨਾਡੂ ਦੇ ਤਿਰੂਚਿਰੱਪੱਲੀ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਇੱਕ ਬੋਰਵੈਲ ਵਿੱਚ ਡਿੱਗੇ 2 ਸਾਲ ਦੇ ਬੱਚੇ ਦੀ ਮੌਤ 'ਤੇ ਦੁੱਖ ਪ੍ਰਗਟ ਕੀਤਾ ਹੈ। ਰਜਨੀਕਾਂਤ ਨੇ ਟਵੀਟ ਕੀਤਾ," ਸੁਜੀਤ ਵਿਲਸਨ ਦੀ ਮੌਤ ਦੀ ਖ਼ਬਰ ਸੁਣ ਕੇ ਬਹੁਤ ਦੁੱਖ ਹੋਇਆ। ਪ੍ਰਮਾਤਮਾ ਉਸ ਦੀ ਆਤਮਾ ਨੂੰ ਸ਼ਾਂਤੀ ਦੇਵੇ। ਪਰਿਵਾਰ ਦੇ ਨਾਲ ਮੇਰੀ ਹਮਦਰਦੀ ਹੈ।"
ਸੁਜੀਤ ਦੀ ਮੌਤ 'ਤੇ ਰਜਨੀਕਾਂਤ ਨੇ ਕੀਤਾ ਦੁੱਖ ਪ੍ਰਗਟ - ਸੁਪਰਸਟਾਰ ਰਜਨੀਕਾਂਤ
ਸੁਪਰਸਟਾਰ ਰਜਨੀਕਾਂਤ ਨੇ ਤਾਮਿਲਨਾਡੂ ਦੇ ਇੱਕ ਪਿੰਡ ਵਿੱਚ ਬੋਰਵੈਲ 'ਚ ਡਿੱਗੇ 2 ਸਾਲਾ ਸੁਜੀਤ ਦੀ ਮੌਤ 'ਤੇ ਦੁੱਖ ਪ੍ਰਗਟ ਕੀਤਾ ਹੈ। ਦੱਸ ਦਈਏ ਕਿ ਸੁਜੀਤ 25 ਅਕਤੂਬਰ ਨੂੰ ਬੋਰਵੈਲ 'ਚ ਡਿੱਗਿਆ ਸੀ।
ਦੱਸ ਦਈਏ ਕਿ ਬੱਚੇ ਦੀ ਲਾਸ਼ ਮੰਗਲਵਾਰ ਨੂੰ ਐਨਡੀਆਰਐਫ ਦੀ ਟੀਮ ਨੇ ਬਾਹਰ ਕੱਢੀ। ਬੋਰਵੈਲ 'ਤੇ ਮੌਜੂਦ ਅਧਿਕਾਰੀਆਂ ਨੇ ਕਿਹਾ ਕਿ ਸੁਜੀਤ ਵਿਲਸਨ ਦੀ ਲਾਸ਼ ਵੇਖਣ ਲਾਇਕ ਨਹੀਂ ਸੀ। ਐਨਡੀਆਰਐਫ ਟੀਮ ਨੇ ਸੁਜੀਤ ਨੂੰ ਜਿਊਂਦਾ ਬਾਹਰ ਕੱਢਣ ਦੇ ਲਈ ਬਹੁਤ ਸੰਘਰਸ਼ ਕੀਤਾ ਪਰ ਉਸ ਨੂੰ ਬਚਾ ਨਾ ਸਕੇ।
ਮੀਡੀਆ ਦੇ ਨਾਲ ਗੱਲਬਾਤ ਵੇਲੇ ਲੋਕਾਂ ਨੇ ਦੱਸਿਆ ਕਿ ਜਦੋਂ ਉਹ ਡਿਗਿਆ ਉਸ ਵੇਲੇ ਤੋਂ ਹੀ ਬੋਰਵੈਲ ਵਿੱਚੋਂ ਬਦਬੂ ਆਉਣੀ ਸ਼ੁਰੂ ਹੋ ਗਈ ਸੀ। ਸਰਕਾਰੀ ਕਰਮਚਾਰੀਆਂ ਨੇ ਕਿਹਾ ਕਿ 80 ਤੋਂ ਜ਼ਿਆਦਾ ਘੰਟਿਆਂ ਤੋਂ ਬਚਾਅ ਕਾਰਜ਼ ਜਾਰੀ ਸੀ ਪਰ ਕਿਸਮਤ ਨੂੰ ਕੁਝ ਹੋਰ ਹੀ ਮੌਜੂਦ ਸੀ। ਜ਼ਿਕਰਯੋਗ ਹੈ ਕਿ 25 ਅਕਤੂਬਰ ਨੂੰ 2 ਸਾਲਾ ਸੁਜੀਤ ਖੇਡਦਾ ਹੋਇਆ ਬੋਰਵੈਲ 'ਚ ਡਿੱਗ ਪਿਆ ਸੀ।