ਚੰਡੀਗੜ੍ਹ: ਮਾਂ ਦਾ ਰਿਸ਼ਤਾ ਦੁਨੀਆਂ ਦਾ ਉਹ ਅਨਮੋਲ ਰਿਸ਼ਤਾ ਹੈ, ਜੋ ਸਾਡੇ ਦਿਲ ਦੇ ਬਹੁਤ ਕਰੀਬ ਹੁੰਦਾ ਹੈ। ਅੱਜ ਪੂਰੀ ਦੁਨੀਆਂ 'ਚ 'ਮਦਰਜ਼ ਡੇਅ' ਮਨਾਇਆ ਜਾ ਰਿਹਾ ਹੈ। ਇਸੇ ਹੀ ਸਬੰਧ 'ਚ ਪੰਜਾਬੀ ਇੰਡਸਟਰੀ ਦੇ ਕਲਾਕਾਰਾਂ ਨੇ ਸੋਸ਼ਲ ਮੀਡੀਆ 'ਤੇ 'ਮਦਰਜ਼ ਡੇਅ' ਨੂੰ ਲੈ ਕੇ ਪੋਸਟ ਕੀਤੇ ਹਨ।
ਪੰਜਾਬੀ ਸਿਤਾਰਿਆਂ ਨੇ 'ਮਦਰਜ਼ ਡੇਅ' 'ਤੇ ਦੱਸੇ ਆਪਣੇ ਵਿਚਾਰ
ਇੰਸਟਾਗ੍ਰਾਮ 'ਤੇ ਪਾਲੀਵੁੱਡ ਇੰਡਸਟਰੀ ਨੇ 'ਮਦਰਸ ਡੇ' ਦੇ ਸਬੰਧ 'ਚ ਪੋਸਟ ਕੀਤੇ ਹਨ।
ਡਿਜ਼ਾਈਨ ਫ਼ੋਟੋ
ਰਣਜੀਤ ਬਾਵਾ: ਪਾਲੀਵੁੱਡ ਦੇ ਉੱਘੇ ਗਾਇਕ ਅਤੇ ਅਦਾਕਾਰ ਰਣਜੀਤ ਬਾਵਾ ਨੇ ਇੰਸਟਾਗ੍ਰਾਮ 'ਤੇ ਪੋਸਟ ਸਾਂਝਾ ਕਰਦੇ ਹੋਏ ਕਿਹਾ, "ਲਵ ਯੂ ਮਾਂ, ਹੈਪੀ ਮਦਰਜ਼ ਡੇਅ।"
ਕਰਨ ਸਹਿੰਬੀ: ਪੰਜਾਬੀ ਗਾਇਕ ਕਰਨ ਸਹਿੰਬੀ ਨੇ ਇੰਸਟਾਗ੍ਰਾਮ 'ਤੇ ਆਪਣੀਮਾਂ ਦੇ ਨਾਲ ਇੱਕ ਵੀਡੀਓ ਸਾਂਝੀ ਕੀਤੀ।