ਸੁਪਨੇ ਸੱਚ ਹੁੰਦੇ ਹਨ ਬੱਸ ਉਸ ਲਈ ਮਿਹਨਤ ਜ਼ਰੂਰੀ ਹੈ: ਐਮੀ ਵਿਰਕ - dreams
ਪਾਲੀਵੁੱਡ ਸੁਪਰਸਟਾਰ ਐਮੀ ਵਿਰਕ ਨੇ ਆਪਣੀ ਨਵੀਂ ਗੱਡੀ ਦੀ ਜਾਣਕਾਰੀ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਹੈ।
ਫ਼ੋਟੋ
ਚੰਡੀਗੜ੍ਹ: ਪੰਜਾਬੀ ਇੰਡਸਟਰੀ ਦੇ ਸੁਪਰਸਟਾਰ ਐਮੀ ਵਿਰਕ ਅੱਜ-ਕੱਲ੍ਹ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਹਾਲ ਹੀ ਦੇ ਵਿੱਚ ਐਮੀ ਵਿਰਕ ਨੇ ਇੰਸਟਾਗ੍ਰਾਮ 'ਤੇ ਪੋਸਟ ਸਾਂਝੀ ਕੀਤੀ ਹੈ।
ਇਸ ਪੋਸਟ 'ਚ ਐਮੀ ਨੇ ਆਪਣੀ ਨਵੀਂ ਗੱਡੀ ਰੇਂਜ ਰੋਵਰ ਦਾ ਜ਼ਿਕਰ ਕੀਤਾ ਹੈ। ਪੋਸਟ ਨੂੰ ਸਾਂਝਾ ਕਰਦੇ ਹੋਏ ਐਮੀ ਲਿਖਦੇ ਹਨ,"ਵਾਹਿਗੁਰੂ ਜੀ ਦੀ ਕ੍ਰਿਪਾ ਨਾਲ ,ਮਾਂ-ਪਿਓ ਦੀਆਂ ਦੁਆਵਾਂ ਨਾਲ ਤੇ ਮਿਹਨਤਾਂ ਨਾਲ ਇਹ ਦਿਨ ਆਏ...ਸੁਪਨੇ ਸੱਚ ਹੁੰਦੇ ਹਨ ਬੱਸ ਉਸ ਲਈ ਮਿਹਨਤ ਜ਼ਰੂਰੀ ਹੈ...ਵਾਹਿਗੁਰੂ ਸਾਰਿਆਂ ਦੇ ਸੁਪਨੇ ਪੂਰੇ ਕਰੇ ਧੰਨਵਾਦ ਤੁਹਾਡੇ ਸਾਰਿਆਂ ਦਾ ਮੈਨੂੰ ਇੱਥੇ ਤੱਕ ਲੈ ਕੇ ਆਉਣ ਦੇ ਲਈ..ਬੇਬੇ ਬਾਪੂ।"