ਪੰਜਾਬ

punjab

ETV Bharat / sitara

ਸਰਤਾਜ ਦੀ ਹਿਮਾਯਤ ਨਾਲ ਮਾਪਿਆਂ ਨੂੰ ਮਿਲਿਆ ਵਿੱਛੜਿਆ ਪੁੱਤ

ਹਾਲ ਹੀ ਦੇ ਵਿੱਚ ਸਤਿੰਦਰ ਸਰਤਾਜ ਦਾ ਗੀਤ ਹਮਾਯਤ ਰਿਲੀਜ਼ ਹੋਇਆ। ਇਸ ਗੀਤ ਦੇ ਵਿੱਚ ਗੁਰਦਾਸਪੁਰ ਦਾ ਰਹਿਣ ਵਾਲਾ ਨਿਸ਼ਾਨ ਮੋਜੂਦ ਸੀ।ਨਿਸ਼ਾਨ ਦੀ ਦਿਮਾਗੀ ਹਾਲਤ ਸਹੀ ਨਹੀਂ ਹੈ। ਫ਼ਰਵਰੀ 2019 ਤੋਂ ਉਹ ਲਾਪਤਾ ਚੱਲ ਰਿਹਾ ਸੀ। ਗੀਤ ਹਮਾਯਤ ਰਾਹੀਂ ਕਿਵੇਂ ਮਿਲਿਆ ਨਿਸ਼ਾਨ ਉਸ ਲਈ ਪੜ੍ਹੋ ਪੂਰੀ ਖ਼ਬਰ...

ਫ਼ੋਟੋ

By

Published : Oct 11, 2019, 8:49 PM IST

ਗੁਰਦਾਸਪੁਰ:ਸਤਿੰਦਰ ਸਰਤਾਜ ਜਿੱਥੇ ਇੱਕ ਪਾਸੇ ਚੰਗੀ ਗਾਇਕੀ ਲਈ ਜਾਣੇ ਜਾਂਦੇ ਹਨ ਉੱਥੇ ਹੀ ਉਨ੍ਹਾਂ ਦੇ ਗੀਤ ਸਮਾਜ ਨੂੰ ਸੇਧ ਵੀ ਦਿੰਦੇ ਹਨ। ਹਾਲ ਹੀ ਦੇ ਵਿੱਚ ਉਨ੍ਹਾਂ ਦਾ ਗੀਤ ਹਮਾਯਤ ਰਿਲੀਜ਼ ਹੋਇਆ। ਇਸ ਗੀਤ ਨੇ ਸੁਨੇਹਾ ਦਿੱਤਾ ਕਿ ਹੋਰਾਂ ਦੀ ਜੇਕਰ ਹਮਾਯਤ ਸ਼ੁਰੂ ਕਰ ਦੋਂ ਤਾਂ ਸੋਚੋ ਰਬ ਨੇ ਸੁਖਾਲੇ ਕਰ ਦਿੱਤੇ, ਇਸ ਗੀਤ ਨੇ ਮਨੋਰੰਜਨ ਤਾਂ ਕੀਤਾ ਹੀ ਪਰ ਨਾਲ ਨਾਲ ਹੀ ਇੱਕ ਪਰਿਵਾਰ ਦੀ ਮਦਦ ਵੀ ਕੀਤੀ।

ਵੇਖੋ ਵੀਡੀਓ

ਹੋਰ ਪੜ੍ਹੋ:ਫ਼ਿਲਮ ਬੜੇ ਮੀਆਂ ਛੋਟੇ ਮੀਆਂ ਨੇ ਵਧਾਇਆ ਸੀ ਬਿਗ ਬੀ ਦੇ ਕਰੀਅਰ ਦਾ ਗ੍ਰਾਫ਼

ਦਰਅਸਲ ਗੀਤ ਹਮਾਯਤ ਦੇ ਕੁਝ ਸੀਨਜ਼ ਦੀ ਸ਼ੂਟਿੰਗ ਮੋਹਾਲੀ ਦੇ ਪ੍ਰਭ ਆਸਰਾ ਆਸ਼ਰਮ 'ਚ ਕੀਤੀ ਗਈ ਸੀ। ਇਸ ਆਸ਼ਰਮ ਦੇ ਸੀਨਜ਼ ਵਿੱਚ ਗੁਰਦਾਸਪੁਰ ਦਾ ਰਹਿਣ ਵਾਲਾ ਨਿਸ਼ਾਨ ਮੌਜੂਦ ਸੀ। ਨਿਸ਼ਾਨ ਫ਼ਰਵਰੀ 2019 ਤੋਂ ਲਾਪਤਾ ਸੀ। ਉਸ ਦੇ ਪਰਿਵਾਰ ਨੇ ਉਸ ਦੀ ਭਾਲ ਲਈ ਬਹੁਤ ਯਤਨ ਕੀਤੇ ਪਰ ਸਫ਼ਲਤਾ ਨਹੀਂ ਮਿਲੀ। ਜਦੋਂ ਸਰਤਾਜ ਦਾ ਗੀਤ ਰਿਲੀਜ਼ ਹੋਇਆ ਤਾਂ ਉਨ੍ਹਾਂ ਨੂੰ ਨਿਸ਼ਾਨ ਬਾਰੇ ਪਤਾ ਲੱਗਿਆ।

ਨਿਸ਼ਾਨ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਨਿਸ਼ਾਨ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ ਅਤੇ ਮਾਤਾ ਵੀ ਲੰਬੇਂ ਸਮੇਂ ਤੋਂ ਲਾਪਤਾ ਹੈ। ਉਨ੍ਹਾਂ ਕਿਹਾ ਕਿ ਗੀਤ ਵੇਖਣ ਤੋਂ ਬਾਅਦ ਉਹ ਪ੍ਰਭ ਆਸਰਾ ਆਸ਼ਰਮ ਪੁੱਜੇ ਸਾਰੀ ਕਾਗਜ਼ੀ ਕਾਰਵਾਈ ਪੂਰੀ ਕੀਤੀ। ਰਿਸ਼ਤੇਦਾਰਾਂ ਨੇ ਗੱਲਬਾਤ ਦੇ ਵਿੱਚ ਇਹ ਵੀ ਕਿਹਾ ਕਿ ਉਹ ਪ੍ਰਭ ਆਸਰਾ ਆਸ਼ਰਮ ਦਾ ਧੰਨਵਾਦ ਕਰਦੇ ਹਨ ਜਿਨ੍ਹਾਂ ਨੇ ਨਿਸ਼ਾਨ ਨੂੰ ਚੰਗੇ ਢੰਗ ਦੇ ਨਾਲ ਰੱਖਿਆ।

ABOUT THE AUTHOR

...view details