ਪੰਜਾਬ

punjab

ETV Bharat / sitara

ਨੌਜਵਾਨਾਂ ਨੂੰ ਇਤਿਹਾਸ ਦੇ ਰੂ-ਬ-ਰੂ ਕਰਵਾਏਗੀ ‘ਮਿੱਟੀ-ਵਿਰਾਸਤ ਬੱਬਰਾਂ ਦੀ’

23 ਅਗਸਤ ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਣ ਵਾਲੀ ਫ਼ਿਲਮ ‘ਮਿੱਟੀ-ਵਿਰਾਸਤ ਬੱਬਰਾਂ ਦੀ’ ਦਾ ਟੀਜ਼ਰ ਰਿਲੀਜ਼ ਹੋ ਚੁੱਕਾ ਹੈ। ਇਹ ਫ਼ਿਲਮ 1922 ਦੇ ਵਿੱਚ ਚੱਲੀ ਬੱਬਰ ਲਹਿਰ ਨੂੰ ਵਿਖਾਵੇਗੀ।

ਫ਼ੋਟੋ

By

Published : Jul 15, 2019, 7:36 PM IST

ਚੰਡੀਗੜ੍ਹ : ਬਾਲੀਵੁੱਡ ਦੀ ਡ੍ਰੀਮ ਗਰਲ ਹੇਮਾ ਮਾਲਿਨੀ ਵੱਲੋਂ ਪ੍ਰੋਡਿਊਸ ਕੀਤੀ ਗਈ ਫ਼ਿਲਮ ‘ਮਿੱਟੀ-ਵਿਰਾਸਤ ਬੱਬਰਾਂ ਦੀ’ ਦਾ ਟੀਜ਼ਰ ਦਰਸ਼ਕਾਂ ਦੇ ਸਨਮੁੱਖ ਹੋ ਚੁੱਕਿਆ ਹੈ। ਇਸ ਟੀਜ਼ਰ ਦੇ ਵਿੱਚ ਅਜ਼ਾਦੀ ਲਈ ਸ਼ਹੀਦ ਹੋਏ ਬੱਬਰ ਅਕਾਲੀਆਂ ਦੀ ਝਲਕ ਵੇਖਣ ਨੂੰ ਮਿਲਦੀ ਹੈ। ਹਰਿਦੇ ਸ਼ੈੱਟੀ ਦੇ ਨਿਰਦੇਸ਼ਨ ਹੇਠ ਬਣੀ ਇਹ ਫ਼ਿਲਮ 23 ਅਗਸਤ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਵੇਗੀ।

ਮੀਡੀਆ ਰਿਪੋਰਟਾਂ ਮੁਤਾਬਿਕ ਇਹ ਫ਼ਿਲਮ ਪੰਜਾਬ ਦੇ ਮੌਜੂਦਾ ਹਾਲਾਤਾਂ ਦੇ ਨਾਲ-ਨਾਲ 1922 ਦੇ ਵੇਲੇ ਚੱਲੀ ਬੱਬਰ ਲਹਿਰ ਨੂੰ ਪਰਦੇ 'ਤੇ ਵਿਖਾਵੇਗੀ। ਇਹ ਉਨ੍ਹਾਂ 6 ਸਿੰਘਾਂ ਦੀ ਕਹਾਣੀ ਪੇਸ਼ ਕਰੇਗੀ ਜਿੰਨ੍ਹਾਂ ਨੇ ਅੰਗਰੇਜ਼ਾਂ ਨਾਲ ਲੋਹਾ ਲਿਆ ਸੀ । ਲਖਵਿੰਦਰ ਕੰਡੋਲਾ, ਕੁਲਜਿੰਦਰ ਸਿੱਧੂ, ਜਗਜੀਤ ਸੰਧੂ, ਨਿਸ਼ਾਵਨ ਭੁੱਲਰ, ਜਪਜੀ ਖਹਿਰਾ, ਧੀਰਜ ਕੁਮਾਰ, ਅਕਾਂਸ਼ਾ ਸਰੀਨ, ਸ਼ਵਿੰਦਰ ਮਾਹਲ, ਗੁਰਪ੍ਰੀਤ ਭੰਗੂ ਵਰਗੇ ਦਿੱਗਜ਼ ਕਲਾਕਾਰ ਅਹਿਮ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆਉਣਗੇ।

ABOUT THE AUTHOR

...view details