ਪੰਜਾਬ

punjab

By

Published : Oct 29, 2019, 12:00 AM IST

ETV Bharat / sitara

ਕਿੰਗ ਖ਼ਾਨ ਦੀ ਦੀਵਾਲੀ ਪੋਸਟ 'ਤੇ ਲੋਕਾਂ ਨੇ ਕੀਤੀ ਟਿੱਪਣੀ, ਸ਼ਬਾਨਾ ਆਜ਼ਮੀ ਨੇ ਦਿੱਤਾ ਜਵਾਬ

ਸ਼ਾਹਰੁਖ਼ ਖ਼ਾਨ ਨੇ ਦੀਵਾਲੀ 'ਤੇ ਆਪਣੀ ਪਰਿਵਾਰ ਨਾਲ ਤਸਵੀਰ ਸਾਂਝੀ ਕੀਤੀ ਜਿਸ 'ਚ ਸਾਰਿਆਂ ਦੇ ਟਿੱਕਾ ਲੱਗਿਆ ਹੋਇਆ ਸੀ। ਇਸ ਤਸਵੀਰ 'ਤੇ ਲੋਕਾਂ ਨੇ ਸ਼ਾਹਰੁਖ਼ ਦੇ ਧਰਮ 'ਤੇ ਸਵਾਲ ਖੜੇ ਕੀਤੇ। ਇੰਨ੍ਹਾਂ ਟਿੱਪਣੀਆਂ ਦਾ ਜਵਾਬ ਸ਼ਬਾਨਾ ਆਜ਼ਮੀ ਨੇ ਦਿੱਤਾ ਹੈ।

ਫ਼ੋਟੋ

ਮੁੰਬਈ : ਬਾਲੀਵੁੱਡ ਦੇ ਕਿੰਗ ਖ਼ਾਨ ਨੇ ਦੀਵਾਲੀ ਮੌਕੇ ਇੱਕ ਤਸਵੀਰ ਸਾਂਝੀ ਕੀਤੀ ਜਿਸ 'ਚ ਉਨ੍ਹਾਂ ਦੇ, ਗੌਰੀ ਖ਼ਾਨ ਅਤੇ ਉਨ੍ਹਾਂ ਦੇ ਪੁੱਤਰ ਅਬਰਾਮ ਦੇ ਟਿੱਕਾ ਲੱਗਿਆ ਹੋਇਆ ਸੀ। ਇਸ ਤਸਵੀਰ 'ਤੇ ਕੁਝ ਲੋਕਾਂ ਨੇ ਨਫ਼ਰਤ ਭਰੀ ਟਿੱਪਣੀ ਕੀਤੀ।

ਲੋਕਾਂ ਨੇ ਇਹ ਪ੍ਰਤੀਕਿਰੀਆ ਦਿੱਤੀ ਕਿ ਈਦ ਦੀਆਂ ਮੁਬਾਰਕਾਂ ਵੀ ਕਦੀ ਦੇ ਦਿਆ ਕਰੋਂ ਮੁਨਾਫ਼ਿਕ, ਇੱਕ ਨੇ ਲਿਖਿਆ ਬਹੁਤ ਦੁੱਖ ਦੇ ਨਾਲ ਇਹ ਸੂਚਨਾ ਦੇਣੀ ਪੈ ਰਹੀ ਹੈ ਕਿ ਵੇਖੋ ਇੱਕ ਮੁਸਲਮਾਨ ਪਰਿਵਾਰ ਨੂੰ ਟਿੱਕਾ ਲਾ ਕੇ ਫ਼ੋਟੋ ਟਵੀਟ ਕਰਨੀ ਪੈ ਰਹੀ ਹੈ।ਸਕ੍ਰੀਨ ਕਾਲੀ ਕਰੋ ਕੋਈ। ਇਸ ਤੋਂ ਇਲਾਵਾ ਇੱਕ ਯੂਜ਼ਰ ਨੇ ਇਹ ਵੀ ਲਿਖਿਆ ਕਿ ਮੌਲਵੀ: ਰੁੱਕ ਹੁਣੇ ਫ਼ਤਵਾ ਸੁੱਟ ਕੇ ਮਾਰਦਾ ਹਾਂ।

ਲੋਕਾਂ ਦੀ ਪ੍ਰਤੀਕਿਰਿਆ।
ਲੋਕਾਂ ਦੀ ਪ੍ਰਤੀਕਿਰਿਆ।
ਲੋਕਾਂ ਦੀ ਪ੍ਰਤੀਕਿਰਿਆ।

ਲੋਕਾਂ ਦੀਆਂ ਇੰਨ੍ਹਾਂ ਪ੍ਰਤੀਕਿਰਿਆਵਾਂ 'ਤੇ ਸ਼ਬਾਨਾ ਆਜ਼ਮੀ ਨੇ ਠੋਕਵਾ ਜਵਾਬ ਦਿੱਤਾ। ਅਦਾਕਾਰਾ ਨੇ ਕਿਹਾ ਕਿ ਇਸਲਾਮ ਧਰਮ ਇਨ੍ਹਾਂ ਕਮਜ਼ੋਰ ਨਹੀਂ ਹੈ ਕਿ ਉਸ ਨੂੰ ਭਾਰਤੀ ਸਭਿਅਤਾ ਦੇ ਨਾਲ ਕੋਈ ਫ਼ਰਕ ਪਵੇ। ਉਨ੍ਹਾਂ ਲੋਕਾਂ ਨੂੰ ਕਿਹਾ ਜਾਓ ਜਾ ਕੇ ਜ਼ਿੰਦਗੀ ਵੇਖੋ।

ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਸ਼ਾਹਰੁਖ਼ ਮੁਸਲਮਾਨ ਪਰਿਵਾਰ ਨਾਲ ਸਬੰਧ ਰੱਖਦੇ ਹਨ ਅਤੇ ਉਨ੍ਹਾਂ ਦੀ ਪਤਨੀ ਗੌਰੀ ਇੱਕ ਹਿੰਦੂ ਪਰਿਵਾਰ ਦੇ ਨਾਲ ਸਬੰਧ ਰੱਖਦੀ ਹੈ। ਦੋਵਾਂ ਦਾ ਵਿਆਹ ਵੀ ਹਿੰਦੂ ਅਤੇ ਮੁਸਲਮਾਨ ਰੀਤੀ-ਰਿਵਾਜ਼ਾਂ ਦੇ ਨਾਲ ਹੋਇਆ ਸੀ।

ABOUT THE AUTHOR

...view details