ਨਵੀਂ ਦਿੱਲੀ: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ਨੀਵਾਰ ਨੂੰ ਬਜਟ 2020 ਪੇਸ਼ ਕੀਤਾ। ਇਸ ਬਜਟ 'ਚ ਕਈ ਵੱਡੇ ਐਲਾਨ ਹੋਏ ਹਨ। ਬਜਟ ਉੱਤੇ ਚਾਰਾਂ ਪਾਸੇ ਖ਼ੂਬ ਰਿਐਕਸ਼ਨ ਆਏ ਹਨ। ਹੁਣ ਬਾਲੀਵੁੱਡ ਅਦਾਕਾਰ ਰਿਸ਼ੀ ਕਪੂਰ ਨੇ ਬਜਟ ਨੂੰ ਲੈਕੇ ਟਵੀਟ ਕੀਤਾ ਹੈ, ਜੋ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਬਜਟ ਨੂੰ ਲੈ ਕੇ ਵਾਇਰਲ ਹੋ ਰਿਹਾ ਰਿਸ਼ੀ ਕਪੂਰ ਦਾ ਟਵੀਟ - budget 2020 reactions
ਸੋਸ਼ਲ ਮੀਡੀਆ 'ਤੇ ਅਕਸਰ ਸਮਾਜਿਕ ਮੁੱਦਿਆਂ 'ਤੇ ਟਿੱਪਣੀ ਕਰਨ ਵਾਲੇ ਰਿਸ਼ੀ ਕਪੂਰ ਨੇ ਬਜਟ ਨੂੰ ਲੈ ਕੇ ਟਵੀਟ ਕੀਤਾ ਹੈ। ਉਨ੍ਹਾਂ ਕੇਂਦਰੀ ਮੰਤਰੀ ਨਿਰਮਲਾ ਸੀਤਾਰਮਨ ਦੀ ਤੁਲਨਾ ਹਾਊਸਵਾਇਫ਼ ਨਾਲ ਕੀਤੀ ਹੈ।
ਰਿਸ਼ੀ ਕਪੂਰ ਨੇ ਟਵੀਟ ਕਰ ਲਿਖਿਆ, "ਇੱਕ ਗੱਲ ਸੋਚ ਰਿਹਾ ਹਾਂ, ਮਾਣਯੋਗ ਕੇਂਦਰੀ ਵਿੱਤ ਮੰਤਰੀ ਮੈਡਮ ਨਿਰਮਲਾ ਸੀਤਾਰਮਨ ਭਾਰਤੀ ਸਾਲਾਨਾ ਬਜਟ ਤਿਆਰ ਕਰਦੇ ਸਮੇਂ ਤਾਂ ਟ੍ਰਿਲਿਯਨ ਰੁਪਏ ਦੀ ਗੱਲ ਕਰਦੇ ਹੋਣਗੇ। ਬਿਲੀਅਨ ਵੀ ਇਸ ਅੱਗੇ ਛੋਟਾ ਹੈ ਪਰ ਸੋਚਨ ਵਾਲੀ ਗੱਲ ਇਹ ਹੈ ਕਿ ਉਹ ਇੱਕ ਹਾਊਸ ਵਾਇਫ਼ ਦੇ ਰੂਪ ਵਿੱਚ ਸਥਾਨਕ ਦੁਕਾਨਦਾਰਾਂ ਅਤੇ ਦੁੱਧਵਾਲੇ ਨਾਲ ਦਰਵਾਜ਼ੇ 'ਤੇ ਮੋਲ ਭਾਅ ਕਰਦੀ ਹੋਵੇਗੀ।"
ਯੂਜ਼ਰਸ ਇਸ ਟਵੀਟ 'ਤੇ ਲਗਾਤਾਰ ਰਿਐਕਸ਼ਨ ਦੇ ਰਹੇ ਹਨ। ਰਿਸ਼ੀ ਕਪੂਰ ਟਵੀਟਰ 'ਤੇ ਐਕਟਿਵ ਰਹਿੰਦੇ ਹਨ ਅਤੇ ਹਰ ਮੁੱਦੇ 'ਤੇ ਆਪਣੀ ਰਾਏ ਰੱਖਦੇ ਹਨ। ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਟਵੀਟ ਖ਼ੂਬ ਪੜ੍ਹੇ ਜਾਂਦੇ ਹਨ। ਜ਼ਿਕਰਯੋਗ ਹੈ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ ਭਾਸ਼ਣ ਪੜ੍ਹਦੇ ਸਮੇਂ 2020-21 ਵਿੱਚ ਅਨੁਮਾਨਿਤ ਵਿਕਾਸ ਦਰ 10 ਪ੍ਰਤੀਸ਼ਤ ਹੋਣ ਦਾ ਅਨੁਮਾਨ ਲਗਾਇਆ ਸੀ। ਬਜਟ ਵਿੱਚ, ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਐਲਆਈਸੀ, ਟੈਕਸ ਭੁਗਤਾਨ ਕਰਨ ਵਾਲਾ ਚਾਰਟਰ, ਰਾਸ਼ਟਰੀ ਭਰਤੀ ਏਜੰਸੀ, ਕਿਸਾਨਾਂ ਦਾ ਕਰਜ਼ਾ, ਰੇਲਵੇ, ਸਿੱਖਿਆ ਸਮੇਤ ਵੱਖ ਵੱਖ ਯੋਜਨਾਵਾਂ ਬਾਰੇ ਕਈ ਵੱਡੇ ਐਲਾਨ ਕੀਤੇ ਹਨ। ਸਰਕਾਰ ਨੇ ਸਿੱਖਿਆ ਦਾ ਬਜਟ ਵੀ 99,300 ਕਰੋੜ ਰੁਪਏ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਬਜਟ ਦੀ ਸ਼ਲਾਘਾ ਕੀਤੀ, ਉਥੇ ਵਿਰੋਧੀ ਪਾਰਟੀਆਂ ਨੇ ਇਸ ਨੂੰ ਲੈ ਕੇ ਸਰਕਾਰ ਨੂੰ ਨਿਸ਼ਾਨਾ ਬਣਾਇਆ ਹੈ।