ਮੁੰਬਈ: ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨੂੰ ਇੱਕ ਮਹੀਨਾ ਹੋ ਗਿਆ ਹੈ, ਪਰ ਫ਼ੈਨਜ਼ ਹਾਲੇ ਵੀ ਉਨ੍ਹਾਂ ਨੂੰ ਉਨ੍ਹਾਂ ਹੀ ਮਿਸ ਕਰ ਰਹੇ ਹਨ। ਇਸੇ ਦਰਮਿਆਨ ਅਦਾਕਾਰ ਦੀ ਗਰਲਫ੍ਰੈਡ ਰੀਆ ਚੱਕਰਵਰਤੀ ਨੇ ਵੀ ਆਪਣੇ ਇੰਸਟਾਗ੍ਰਾਮ ਹੈਂਡਲ ਉੱਤੇ ਸੁਸ਼ਾਂਤ ਦੇ ਨਾਲ ਆਪਣੀ ਪੁਰਾਣੀਆਂ ਤਸਵੀਰਾਂ ਸ਼ੇਅਰ ਕਰ ਇੱਕ ਭਾਵੁਕ ਨੋਟ ਲਿਖਿਆ।
ਤਸਵੀਰ ਦੇ ਨਾਲ ਉਨ੍ਹਾਂ ਨੇ ਕੈਪਸ਼ਨ ਵਿੱਚ ਲਿਖਿਆ, "ਹਾਲੇ ਤੱਕ ਆਪਣੀਆਂ ਭਾਵਨਾਵਾਂ ਦਾ ਸਾਹਮਣਾ ਕਰਨ ਤੋਂ ਡਰ ਰਹੀ ਹਾਂ...ਮੇਰੇ ਦਿਲ ਵਿੱਚ ਇੱਕ ਸੁਨਾਪਨ ਆ ਗਿਆ ਹੈ। ਇੱਕ ਤੁਸੀਂ ਹੀ ਸੀ ਜਿਸ ਕਾਰਨ ਮੈਨੂੰ ਪਿਆਰ ਤੇ ਉਸ ਦੀ ਤਾਕਤ ਦਾ ਅਹਿਸਾਸ ਹੋਇਆ ਸੀ। ਤੁਸੀਂ ਮੈਨੂੰ ਦੱਸਿਆ ਸੀ ਕਿ ਕਿਵੇਂ ਮੈਥਸ ਦੀ ਇੱਕ ਇਕਵੇਸ਼ਨ ਨਾਲ ਜ਼ਿੰਦਗੀ ਦਾ ਮਤਲਬ ਸਮਝਿਆ ਜਾ ਸਕਦਾ ਹੈ ਤੇ ਮੈਂ ਤੁਹਾਨੂੰ ਵਾਅਦਾ ਕਰਦੀ ਹਾਂ ਕਿ ਮੈਂ ਹਰ ਦਿਨ ਸਿਖਾਂਗੀ। ਮੈਂ ਕਦੇ ਵੀ ਇਹ ਗੱਲ ਨਹੀਂ ਮੰਨ ਪਾਵਾਂਗੀ ਕਿ ਤੁਸੀਂ ਹੁਣ ਇੱਥੇ ਨਹੀਂ ਹੋ।"