ਪੰਜਾਬ

punjab

ਨੀਤੂ ਕਪੂਰ ਨੇ ਅੰਬਾਨੀ ਪਰਿਵਾਰ ਦਾ ਸੋਸ਼ਲ ਮੀਡੀਆ ਰਾਹੀਂ ਕੀਤਾ ਧੰਨਵਾਦ

By

Published : May 5, 2020, 5:37 PM IST

ਅਦਾਕਾਰ ਰਿਸ਼ੀ ਕਪੂਰ ਦੀ ਪਤਨੀ ਨੀਤੂ ਕਪੂਰ ਨੇ ਸੋਸ਼ਲ ਮੀਡੀਆ ਰਾਹੀ ਮੁਕੇਸ਼ ਅੰਬਾਨੀ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਾ ਧੰਨਵਾਦ ਕੀਤਾ ਹੈ।

Neetu kapoor expresses gratitude to ambanis, calls them guardian angles
Neetu kapoor expresses gratitude to ambanis, calls them guardian angles

ਮੁੰਬਈ: ਦਿੱਗਜ ਅਦਾਕਾਰ ਰਿਸ਼ੀ ਕਪੂਰ ਦੀ ਪਤਨੀ ਨੀਤੂ ਕਪੂਰ ਨੇ ਮੰਗਲਵਾਰ ਨੂੰ ਮੁਕੇਸ਼ ਅੰਬਾਨੀ ਤੇ ਉਨ੍ਹਾਂ ਦੇ ਪਰਿਵਾਰ ਦਾ ਧੰਨਵਾਦ ਕੀਤਾ ਹੈ। ਇੰਸਟਾਗ੍ਰਾਮ ਉੱਤੇ ਨੀਤੂ ਨੇ ਅੰਬਾਨੀ ਪਰਿਵਾਰ ਦਾ ਧੰਨਵਾਦ ਕਰਦਿਆਂ ਇੱਕ ਭਾਵੁਕ ਨੋਟ ਵੀ ਲਿਖਿਆ ਹੈ। ਜਿਨ੍ਹਾਂ ਨੇ 2 ਸਾਲ ਤੱਕ ਕੈਂਸਰ ਨਾਲ ਰਿਸ਼ੀ ਦੀ ਇਸ ਲੰਬੀ ਲੜਾਈ ਵਿੱਚ ਆਪਣਾ ਸਹਿਯੋਗ ਦਿੱਤਾ।

ਨੀਤੂ ਨੇ ਲਿਖਿਆ,"ਸਾਡੇ ਲਈ ਇੱਕ ਪਰਿਵਾਰ ਦੇ ਤੌਰ 'ਤੇ ਗੁਜ਼ਰੇ 2 ਸਾਲ ਇੱਕ ਲੰਬਾ ਸਫ਼ਰ ਰਿਹਾ ਹੈ। ਕੁਝ ਚੰਗੇ ਦਿਨ ਵੀ ਸੀ, ਤੇ ਕੁਝ ਮਾੜੇ ਦਿਨ ਵੀ ਆਏ... ਇਹ ਦੱਸਣ ਦੀ ਜ਼ਰੂਰਤ ਨਹੀਂ ਹੈ ਕਿ ਇਹ ਕਾਫ਼ੀ ਇਮੋਸ਼ਨਲ ਰਿਹਾ ਸੀ, ਪਰ ਅੰਬਾਨੀ ਪਰਿਵਾਰ ਦੇ ਅਸੀਸ ਪਿਆਰ ਤੇ ਸਮਰਥਨ ਤੋਂ ਬਿਨ੍ਹਾਂ ਅਸੀਂ ਇਸ ਸਫ਼ਰ ਨੂੰ ਪੂਰਾ ਨਹੀਂ ਕਰ ਪਾਉਂਦੇ।"

ਇਸ ਦੇ ਨਾਲ ਹੀ ਉਨ੍ਹਾਂ ਕਿਹਾ,"ਮੁਕੇਸ਼ ਵੀਰ, ਨੀਤਾ ਭਾਬੀ, ਅਕਾਸ਼, ਸ਼ਲੋਕਾ, ਅਨੰਤ ਤੇ ਇਸ਼ਾ--ਇਸ ਲੰਮੇ ਤੇ ਕਠਿਨ ਸਫ਼ਰ ਵਿੱਚ ਤੁਸੀਂ ਸਾਡੇ ਨਾਲ ਪ੍ਰਮਾਤਮਾ ਦੇ ਰੂਪ ਵਿੱਚ ਨਾਲ ਰਹੇ ਹੋ...ਤੁਹਾਡੇ ਪ੍ਰਤੀ ਸਾਡੀ ਭਾਵਨਾ ਨੂੰ ਮਾਪ ਨਹੀਂ ਸਕਦੇ... ਤੁਹਾਡੇ ਪਿਆਰ, ਸਮਰਥਨ ਤੇ ਦੇਖਭਾਲ ਲਈ ਅਸੀਂ ਤਹਿ ਦਿਲੋਂ ਤੁਹਾਡਾ ਧੰਨਵਾਦ ਕਰਦੇ ਹਾਂ। ਅਸੀਂ ਖ਼ੁਦ ਨੂੰ ਖ਼ੁਸ਼ਕਿਸਮਤ ਸਮਝਦੇ ਹਾਂ ਕਿ ਤੁਸੀਂ ਸਾਡੇ ਕਰੀਬੀ ਹੋ।"

ABOUT THE AUTHOR

...view details