ਪੰਜਾਬ

punjab

ETV Bharat / sitara

52 ਦੀ ਹੋ ਗਈ ਮਾਧੁਰੀ ਦੀਕਸ਼ਤ, ਪਰ ਖ਼ੂਬਸੂਰਤੀ ਅੱਜ ਵੀ 25 ਸਾਲਾਂ ਵਾਲੀ ਹੈ - birthday

ਮਾਧੁਰੀ ਦੀਕਸ਼ਤ ਭਾਰਤੀ ਸਿਨੇਮਾ ਦਾ ਇਕ ਐਸਾ ਨਾਮ ਹੈ, ਜੋ ਨਾ ਸਿਰਫ਼ ਆਪਣੀ ਅਦਾਕਾਰੀ ਲਈ ਹੀ ਨਹੀਂ ਜਾਣੀ ਜਾਏਗੀ, ਸਗੋਂ ਆਪਣੀ ਬਿਹਤਰ ਅਦਾਕਾਰੀ ਤੇ ਜੀਵਨਸ਼ੈਲੀ ਦਾ ਸਾਦਗੀ ਲਈ ਵੀ ਯਾਦ ਕੀਤੀ ਜਾਂਦੀ ਹੈ। ਅੱਜ ਉਸ ਦੇ 52ਵੇਂ ਜਨਮ ਦਿਨ ਤੇ ਈਟੀਵੀ ਭਾਰਤ ਮਾਧੁਰੀ ਨੂੰ ਸ਼ੁੱਭ ਇਛਾਵਾਂ ਪੇਸ਼ ਕਰਦਾ ਹੈ।

ਫ਼ੋਟੋ

By

Published : May 15, 2019, 2:51 PM IST

Updated : May 15, 2019, 7:52 PM IST

52 ਦੀ ਹੋ ਗਈ ਮਾਧੁਰੀ ਦੀਕਸ਼ਤ, ਪਰ ਖ਼ੂਬਸੂਰਤੀ ਅੱਜ ਵੀ 25 ਸਾਲਾਂ ਵਾਲੀ ਹੈ

ਮੁੰਬਈ :ਬਾਲੀਵੁੱਡ ਦੀ ਖ਼ੂਬਸੂਰਤ ਅਦਾਕਾਰਾ ਮਾਧੁਰੀ ਦੀਕਸ਼ਤ ਮੰਗਲਵਾਰ ਨੂੰ ਆਪਣਾ 52 ਵਾਂ ਜਨਮ ਦਿਨ ਮਨਾ ਰਹੀ ਹੈ।

15 ਮਈ, 1967 ਨੂੰ ਮੁੰਬਈ 'ਚ ਜੰਮੀ ਮਾਧੁਰੀ ਨੇ ਸਾਲ 1984 ਦੀ ਫ਼ਿਲਮ 'ਅਬੋਧ' ਦੇ ਨਾਲ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ 'ਰਾਮ ਲੱਖਣ' ,'ਦਿਲ','ਬੇਟਾ', 'ਰਾਜਾ', 'ਹਮ ਆਪਕੇ ਹੈ ਕੌਣ...!','ਦਿਲ ਤੋਂ ਪਾਗਲ ਹੈ' ਅਤੇ 'ਦੇਵਦਾਸ' ਵਰਗੀਆਂ ਲੋਕਪ੍ਰਿਆ ਫ਼ਿਲਮਾਂ 'ਚ ਨਜ਼ਰ ਆ ਚੁੱਕੀ ਹੈ।

ਫ਼ੋਟੋ
1988 'ਚ ਆਈ ਫ਼ਿਲਮ 'ਤੇਜ਼ਾਬ' ਅਨਿਲ ਕਪੂਰ ਅਤੇ ਮਾਧੁਰੀ ਦੀਕਸ਼ਤ ਦੀ ਸੁੱਪਰ ਹਿੱਟ ਸਾਬਿਤ ਹੋਈ ਸੀ। ਇਹ ਫ਼ਿਲਮ 50 ਹਫ਼ਤਿਆਂ ਤੱਕ ਸਿਨੇਮਾ ਘਰਾਂ 'ਚ ਟਿੱਕੀ ਰਹੀ ਸੀ। ਇਸ ਫ਼ਿਲਮ ਦਾ ਗੀਤ ''ਏਕ ਦੋ ਤੀਨ'' ਨੇ ਖ਼ੂਬ ਪ੍ਰਸਿੱਧੀ ਖੱਟੀ ਸੀ।
ਫ਼ੋਟੋ
'ਧੱਕ-ਧੱਕ'ਗਰਲ ਮਾਧੁਰੀ ਨੇ ਆਪਣੇ ਸਿਨੇਮਾ ਸਫ਼ਰ 'ਚ ਇਕ ਤੋਂ ਬਾਅਦ ਇਕ ਹਿੱਟ ਫ਼ਿਲਮਾਂ ਦਿੱਤੀਆਂ । ਅਦਾਕਾਰੀ ਤੋਂ ਇਲਾਵਾ ਬਾਲੀਵੁੱਡ 'ਚ ਮਾਧੁਰੀ ਨੂੰ ਡਾਂਸ ਲਈ ਵੀ ਖ਼ੂਬ ਪਸੰਦ ਕੀਤਾ ਗਿਆ ਹੈ।ਦੱਸਣਯੋਗ ਹੈ ਕਿ ਮਾਧੁਰੀ ਹੀ ਬਾਲੀਵੁੱਡ ਦੀ ਅਜਿਹੀ ਅਦਾਕਾਰਾ ਹੈ ਜਿਸ ਨੇ ਦੋ ਪੀੜੀਆਂ ਦੇ ਨਾਲ ਕੰਮ ਕੀਤਾ ਹੈ। ਫ਼ਿਲਮ 'ਦਇਆਵਾਨ' 'ਚ ਉਨ੍ਹਾਂ ਵਿਨੋਦ ਖੰਨਾ ਦੇ ਨਾਲ ਕੰਮ ਕਰਨ ਤੋਂ ਬਾਅਦ ਉਨ੍ਹਾਂ ਨੇ ਬੇਟੇ ਅਕਸ਼ੇ ਖੰਨਾ ਦੇ ਨਾਲ ਕੰਮ ਕੀਤਾ ਹੈ।ਹਾਲ ਹੀ ਦੇ ਵਿੱਚ ਮਾਧੁਰੀ ਨੇ ਕਰਨ ਜੌਹਰ ਵੱਲੋਂ ਨਿਰਮਿਤ ਅਤੇ ਅਭਿਸ਼ੇਕ ਵਰਮਨ ਵੱਲੋਂ ਨਿਰਦੇਸ਼ਤ ਫ਼ਿਲਮ 'ਕਲੰਕ' 'ਚ ਨਜ਼ਰ ਆਈ ਸੀ ।
Last Updated : May 15, 2019, 7:52 PM IST

For All Latest Updates

ABOUT THE AUTHOR

...view details