ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਲਾਲਕ੍ਰਿਸ਼ਨ ਅਡਵਾਨੀ ਫ਼ਿਲਮਮੇਕਰ ਵਿਧੂ ਵਿਨੋਦ ਚੋਪੜਾ ਦੀ ਫ਼ਿਲਮ 'ਸ਼ਿਕਾਰਾ' ਨੂੰ ਦੇਖ ਕੇ ਭਾਵੁਕ ਹੋਏ। ਅਡਵਾਨੀ ਨੂੰ ਇੱਕ ਵਾਇਰਲ ਵੀਡੀਓ ਕਲਿੱਪ ਵਿੱਚ ਦੇਖਿਆ ਜਾ ਸਕਦਾ ਹੈ,ਕਿ ਫ਼ਿਲਮ ਦੇ ਅੰਤ ਵਿੱਚ ਉਹ ਆਪਣੇ ਹੰਝੂਆਂ ਨੂੰ ਰੋਕ ਨਹੀਂ ਪਾਉਂਦੇ, ਜਿਸ ਤੋਂ ਬਾਅਦ ਚੋਪੜਾ ਉਨ੍ਹਾਂ ਦੇ ਕੋਲ ਜਾ ਕੇ ਬੈਠ ਜਾਂਦੇ ਹਨ ਤੇ ਉਨ੍ਹਾਂ ਨੂੰ ਹੌਸਲਾਂ ਦਿੰਦੇ ਹਨ।
ਹੋਰ ਪੜ੍ਹੋ: ਆਮਿਰ ਖ਼ਾਨ ਨੇ ਫ਼ਿਲਮ 'ਸ਼ਿਕਾਰਾ' ਲਈ ਵਿਧੂ ਵਿਨੋਦ ਚੋਪੜਾ ਨੂੰ ਦਿੱਤੀ ਵਧਾਈ
'ਸ਼ਿਕਾਰਾ' ਵਿੱਚ ਇਹ ਦਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਕਸ਼ਮੀਰੀ ਪੰਡਿਤਾਂ ਨੂੰ ਕਸ਼ਮੀਰ ਘਾਟੀ ਵਿੱਚ ਸਥਿਤ ਉਨ੍ਹਾਂ ਦੇ ਘਰ ਤੋਂ ਬਾਹਰ ਕੀਤਾ ਜਾਂਦਾ ਹੈ। ਇਹ ਫ਼ਿਲਮ ਵਿਧੂ ਵਿਨੋਦ ਚੋਪੜਾ ਦੇ ਕਾਫ਼ੀ ਕਰੀਬ ਮੰਨੀ ਜਾ ਰਹੀ ਹੈ।
ਹੋਰ ਪੜ੍ਹੋ: ਧਰਮਿੰਦਰ ਨੂੰ ਆਈ ਪੁਰਾਣੇ ਦਿਨਾਂ ਦੀ ਯਾਦ, ਡ੍ਰਿਲਿੰਗ ਫਰਮ ਵਿੱਚ ਕਰਦੇ ਸੀ ਕੰਮ
'ਸ਼ਿਕਾਰਾ' ਵਿੱਚ 1990 ਦੀ ਘਾਟੀ ਨਾਲ ਕਸ਼ਮੀਰੀ ਪੰਡਿਤਾ ਦੀ ਅਣਕਹੀ ਕਹਾਣੀ ਨੂੰ ਦੱਸਦੀ ਹੈ। ਇਸ ਫ਼ਿਲਮ ਵਿੱਚ ਮਾਈਗ੍ਰੇਸ਼ਨ ਦੀ ਅਸਲ ਫੂਟੇਜ਼ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। ਵਿਨੋਦ ਚੋਪੜਾ ਦੀ ਫ਼ਿਲਮ 'ਸ਼ਿਕਾਰਾ' ਨੇ ਸਿਨੇਮਾਘਰਾਂ ਵਿੱਚ ਦਸਤਕ ਦੇ ਦਿੱਤੀ ਹੈ। ਇਸ ਫ਼ਿਲਮ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਫ਼ਿਲਮ ਵਿੱਚ ਆਦਿਲ ਖ਼ਾਨ ਤੇ ਸਾਦੀਆ ਮੁੱਖ ਭੂਮਿਕਾ ਵਿੱਚ ਨਜ਼ਰ ਆ ਰਹੇ ਹਨ।