ਮੁੰਬਈ: ਮਸ਼ਹੂਰ ਗਾਇਕਾ ਲਤਾ ਮੰਗੇਸ਼ਕਰ ਕੋਵਿਡ-19 ਪੌਜ਼ੀਟਿਵ (Lata Mangeshkar corona positive) ਪਾਏ ਗਏ ਹਨ, ਜਿਸ ਤੋਂ ਬਾਅਦ ਲਤਾ ਮੰਗੇਸ਼ਕਰ ਨੂੰ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਦੇ ਆਈਸੀਯੂ ਵਿੱਚ ਭਰਤੀ ਕਰਵਾਇਆ ਗਿਆ ਹੈ।
ਕਰੋਨਾ ਦੇ ਹਲਕੇ ਲੱਛਣ (Lata Covid mild symptoms)
ਗਾਇਕਾ ਲਤਾ ਮੰਗੇਸ਼ਕਰ ਦੀ ਭਤੀਜੀ ਰਚਨਾ (Lata Mangeshkar niece Rachna) ਨੇ ਏਐਨਆਈ ਨੂੰ ਦੱਸਿਆ," ਉਹ ਸਿਹਤਯਾਬ ਹਨ, ਉਮਰ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਵਧਾਨੀ ਵਜੋਂ ਉਨ੍ਹਾਂ ਨੂੰ ਆਈਸੀਯੂ (lata in ICU after covid) ਵਿੱਚ ਰੱਖਿਆ ਗਿਆ ਹੈ। ਕ੍ਰਿਪਾ ਸਾਡੀ ਨਿੱਜਤਾ ਦਾ ਸਨਮਾਨ ਕਰਨਾ ਤੇ ਦੀਦੀ ਲਈ ਪ੍ਰਾਥਨਾ ਕਰਨਾ।" ਭਤੀਜੀ ਰਚਨਾ ਨੇ ਦੱਸਿਆ ਕਿ ਲਤਾ ਮੰਗੇਸ਼ਕਰ 'ਚ ਕੋਰੋਨਾ ਇਨਫੈਕਸ਼ਨ ਦੇ ਹਲਕੇ ਲੱਛਣ ਹਨ।
ਤੁਹਾਨੂੰ ਦੱਸ ਦੇਈਏ ਕਿ ਭਾਰਤ ਰਤਨ ਲਤਾ ਮੰਗੇਸ਼ਕਰ (Bharat Ratna Lata Mangeshkar) 92 ਸਾਲ ਦੀ ਹੋ ਚੁੱਕੀ ਹੈ। ਲਤਾ ਨੂੰ ਸਾਲ 2001 ਵਿੱਚ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ ਸੀ। ਕਲਾ ਦੇ ਖੇਤਰ ਵਿੱਚ ਉਨ੍ਹਾਂ ਦੇ ਵਿਲੱਖਣ ਯੋਗਦਾਨ ਲਈ ਉਨ੍ਹਾਂ ਨੂੰ ਭਾਰਤ ਦਾ ਇਹ ਸਰਵਉੱਚ ਨਾਗਰਿਕ ਸਨਮਾਨ ਦਿੱਤਾ ਗਿਆ।
ਜ਼ਿਕਰਯੋਗ ਹੈ ਕਿ ਲਤਾ ਮੰਗੇਸ਼ਕਰ ਨੂੰ ਭਾਰਤ ਰਤਨ ਤੋਂ ਇਲਾਵਾ ਪਦਮ ਵਿਭੂਸ਼ਣ, ਪਦਮ ਭੂਸ਼ਣ ਅਤੇ ਦਾਦਾ ਸਾਹਿਬ ਫਾਲਕੇ ਵਰਗੇ ਪੁਰਸਕਾਰਾਂ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ। ਕਈ ਦਹਾਕਿਆਂ ਤੋਂ ਫਿਲਮ ਇੰਡਸਟਰੀ 'ਚ ਆਪਣੀ ਆਵਾਜ਼ ਦਾ ਜਾਦੂ ਬਿਖੇਰਨ ਵਾਲੀ ਲਤਾ ਨੇ 30 ਹਜ਼ਾਰ ਤੋਂ ਵੱਧ ਗੀਤ ਗਾਏ ਹਨ।
ਲਤਾ ਮੰਗੇਸ਼ਕਰ ਦੀ ਰਿਹਾਇਸ਼ੀ ਇਮਾਰਤ-ਪ੍ਰਭੂਕੁੰਜ ਬ੍ਰਿਹਨਮੁੰਬਈ ਮਿਉਂਸਪਲ ਕਾਰਪੋਰੇਸ਼ਨ (BMC) ਦੇ ਅਧੀਨ ਆਉਂਦੀ ਹੈ। ਮੰਗੇਸ਼ਕਰ ਦਾ ਰਿਹਾਇਸ਼ੀ ਕੰਪਲੈਕਸ ਦੱਖਣੀ ਮੁੰਬਈ ਦੇ ਚੰਬਲਾ ਹਿੱਲ ਇਲਾਕੇ 'ਚ ਹੈ, ਜੋ ਪੇਡਰ ਰੋਡ 'ਤੇ ਹੈ। ਉਸ ਦੀ ਇਮਾਰਤ ਨੂੰ ਅਗਸਤ 2020 ਵਿੱਚ ਕੋਰੋਨਾ ਮਹਾਂਮਾਰੀ ਦੌਰਾਨ ਸਾਵਧਾਨੀ ਵਜੋਂ ਸੀਲ ਕਰ ਦਿੱਤਾ ਗਿਆ ਸੀ।
ਦੱਸ ਦੇਈਏ ਕਿ ਮਈ 2021 ਵਿੱਚ ਲਤਾ ਮੰਗੇਸ਼ਕਰ ਨੇ ਕੋਵਿਡ-19 ਲਈ ਮਹਾਰਾਸ਼ਟਰ ਦੇ ਮੁੱਖ ਮੰਤਰੀ ਰਾਹਤ ਫੰਡ ਵਿੱਚ ਸੱਤ ਲੱਖ ਰੁਪਏ ਦਾ ਨਕਦ ਯੋਗਦਾਨ ਪਾਇਆ ਸੀ। ਮੁੱਖ ਮੰਤਰੀ ਊਧਵ ਠਾਕਰੇ ਨੇ ਵੀ ਕੋਰੋਨਾ ਮਹਾਮਾਰੀ ਨਾਲ ਲੜਨ ਦੀਆਂ ਕੋਸ਼ਿਸ਼ਾਂ ਵਿੱਚ ਮਦਦ ਕਰਨ ਲਈ ਲਤਾ ਦਾ ਧੰਨਵਾਦ ਕੀਤਾ।