ਪੰਜਾਬ

punjab

By

Published : Apr 20, 2019, 3:34 PM IST

ETV Bharat / sitara

41 ਸਾਲਾਂ ਦੇ ਹੋਏ ਲਖ਼ਵਿੰਦਰ ਵਡਾਲੀ

ਪੰਜਾਬੀ ਗਾਇਕੀ ਦੇ ਉੱਘੇ ਗਾਇਕ ਲਖ਼ਵਿੰਦਰ ਵਡਾਲੀ ਨੇ ਆਪਣੇ ਜਨਮ ਦਿਨ ਤੇ ਸਾਰੇ ਦਰਸ਼ਕਾਂ ਦਾ ਧੰਨਵਾਦ ਕੀਤਾ ਹੈ।

Lakhwinder wadali

ਚੰਡੀਗੜ੍ਹ : ਹਰ ਇਕ ਦੇ ਦਿਲ 'ਤੇ ਰਾਜ਼ ਕਰਨ ਵਾਲੇ ਲਖ਼ਵਿੰਦਰ ਵਡਾਲੀ 20 ਅਪ੍ਰੈਲ ਨੂੰ 41 ਸਾਲਾਂ ਦੇ ਹੋ ਗਏ ਹਨ। 20 ਅਪ੍ਰੈਲ1978 ਨੂੰ ਅੰਮ੍ਰਿਤਸਰ 'ਚ ਜਨਮੇਂ ਲਖ਼ਵਿੰਦਰ ਵਡਾਲੀ ਨੂੰ ਬਚਪਨ ਤੋਂ ਗਾਇਕੀ ਦਾ ਸ਼ੌਕ ਸੀ। ਇਸ ਲਈ ਉਨ੍ਹਾਂ ਗਾਇਕੀ ਦੇ ਵਿੱਚ ਹੀ ਪੀ.ਐਚ.ਡੀ ਕਲਾਸਿਕ ਮਿਊਜ਼ਿਕ ਹਾਸਿਲ ਕੀਤੀ।
ਲਖ਼ਵਿੰਦਰ ਵਡਾਲੀ ਨੇ ਬਚਪਨ ਤੋਂ ਹੀ ਆਪਣੇ ਪਿਤਾ ਪੁਰਨ ਚੰਦ ਵਡਾਲੀ ਤੋਂ ਗਾਇਕੀ ਦੀ ਤਾਲਿਮ ਹਾਸਿਲ ਕਰਨੀ ਸ਼ੁਰੂ ਕੀਤੀ। ਇਸ ਤਾਲਿਮ ਦੀ ਹੀ ਬਦੌਲਤ ਲਖ਼ਵਿੰਦਰ ਵਡਾਲੀ ਨੇ ਸੂਫ਼ੀ ਗਾਇਕੀ ਦੇ ਨਾਂਅ ਦੁਨੀਆ ਭਰ 'ਚ ਰੌਸ਼ਨ ਕੀਤਾ।

ਦੱਸਣਯੋਗ ਹੈ ਕਿ ਲਖ਼ਵਿੰਦਰ ਵਡਾਲੀ ਨੇ ਆਪਣੇ ਕਰਿਅਰ ਦੀ ਸ਼ੁਰੂਆਤ 2005 'ਚ ਐਲਬਮ 'ਬੁੱਲਾ' ਦੇ ਜ਼ਰੀਏ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਦੀ ਝੋਲੀ ਪਾਏ ਹਨ। ਉਨ੍ਹਾਂ ਦੀ ਐਲਬਮ 'ਨੈਨਾ ਦੇ ਬੂਹੇ' ਨੂੰ ਦਰਸ਼ਕਾਂ ਦਾ ਭਰਵਾ ਹੁੰਗਾਰਾ ਮਿਲਿਆ ਸੀ। ਇਸ ਐਲਬਮ ਦੇ ਗੀਤ ਅੱਜ ਵੀ ਲੋਕਾਂ ਦੀ ਜ਼ੁਬਾਨ 'ਤੇ ਚੜੇ ਹੋਏ ਹਨ। ਆਪਣੇ ਜਨਮ ਦਿਨ ਤੇ ਲੱਖਵਿੰਦਰ ਵਡਾਲੀ ਨੇ ਇੰਸਟਾਗ੍ਰਾਮ 'ਤੇ ਕੇਕ ਦੀ ਤਸਵੀਰ ਸਾਂਝੀ ਕਰ ਸਾਰੇ ਦਰਸ਼ਕਾਂ ਦਾ ਧੰਨਵਾਦ ਕੀਤਾ ਹੈ।

ABOUT THE AUTHOR

...view details