ਚੰਡੀਗੜ੍ਹ: ਬਾਲੀਵੁੱਡ ਦੇ ਗਾਇਕ ਅਤੇ ਅਦਾਕਾਰ ਅਕਸਰ ਆਪਣਿਆਂ ਫ਼ਿਲਮਾਂ ਦੀ ਪ੍ਰੋਮੋਸ਼ਨ ਲਈ ਚੰਡੀਗੜ੍ਹ ਆਉਂਦੇ ਰਹਿੰਦੇ ਹਨ। ਹਾਲ ਹੀ ਵਿੱਚ ਬਾਲੀਵੁੱਡ ਦੇ ਅਦਾਕਾਰ, ਗਾਇਕ ਅਤੇ ਬਿੱਗ ਬੌਸ ਦੇ ਕੰਟੈਂਸਟੈਟ ਰਹਿ ਚੁੱਕੇ ਅਲੀ ਕੁਲੀ ਮਿਰਜ਼ਾ ਨੇ ਈਟੀਵੀ ਭਾਰਤ ਦੇ ਨਾਲ ਖਾਸ ਗੱਲਬਾਤ ਕਰਦਿਆਂ ਆਪਣੇ ਬਾਰੇ ਕਈ ਦਿਲਚਸਪ ਗੱਲਾਂ ਦੱਸੀਆਂ।
ਹੋਰ ਪੜ੍ਹੋ: Bigg Boss 13: ਰਸ਼ਮੀ ਤੇ ਸ਼ਹਿਨਾਜ਼ ਵਿੱਚ ਹੋਈ ਲੜਾਈ, ਭਾਊ ਦੇ ਛੂਹਣ 'ਤੇ ਹੋਇਆ ਵਿਵਾਦ
ਦੱਸ ਦੇਈਏ ਕਿ ਅਲੀ ਕਈ ਪੰਜਾਬੀ ਗਾਇਕਾਂ ਨਾਲ ਗਾਣੇ ਗਾ ਚੁੱਕੇ ਹਨ। ਹਾਲ ਹੀ ਵਿੱਚ ਰਿਲੀਜ਼ ਹੋਇਆ ਅਲੀ ਦਾ ਗਾਣਾ ਇਸ਼ਕਮ ਪੰਜਾਬੀ, ਹਿੰਦੀ ਅਤੇ ਅਰਬੀ ਭਾਸ਼ਾ ਵਿੱਚ ਗਾਇਆ ਗਿਆ ਹੈ। ਇਸ ਗਾਣੇ ਨੇ ਸੋਸ਼ਲ ਮੀਡੀਆ 'ਤੇ 16 ਮਿਲੀਅਨ ਤੋਂ ਵੀ ਵੱਧ ਵਿਊਜ਼ ਕਰ ਲਏ ਹਨ।
ਗੱਲਬਾਤ ਦੇ ਦੌਰਾਨ ਉਨ੍ਹਾਂ ਤੋਂ ਦੱਸਿਆ ਕਿ ਜੇ ਉਨ੍ਹਾਂ ਨੂੰ ਕਦੇ ਵੀ ਕਿਸੇ ਹੋਰ ਪੰਜਾਬ ਕਲਾਕਾਰ ਨਾਲ ਕੰਮ ਕਰਨ ਦਾ ਮੌਕਾ ਮਿਲਦਾ ਹੈ ਉਹ ਗੁਰਦਾਸ ਮਾਨ ਨਾਲ ਕੰਮ ਕਰਨਾ ਪਸੰਦ ਕਰਨਗੇ। ਇਸ ਤੋਂ ਇਲਾਵਾ ਉਨ੍ਹਾਂ ਤੋਂ ਇਸ ਸਾਲ ਦੇ ਬਿੱਗ ਬੌਸ ਬਾਰੇ ਵੀ ਪੁੱਛਿਆ ਗਿਆ, ਤਦ ਉਨ੍ਹਾਂ ਨੇ ਕਿਹਾ ਕਿ ਇਸ ਸੀਜ਼ੀਨ ਵਿੱਚ ਉਨ੍ਹਾਂ ਦੀ ਮਨਪਸੰਦ ਕੰਟੈਂਸਟੈਂਟ ਪੰਜਾਬ ਦੀ ਕੈਟਰੀਨਾ ਸਹਿਨਾਜ਼ ਗਿੱਲ ਹੈ। ਨਾਲ ਹੀ ਉਨ੍ਹਾਂ ਨੇ ਆਪਣੇ ਬਿੱਗ ਬੌਸ ਦੇ ਤਜ਼ੁਰਬੇ ਬਾਰੇ ਗੱਲ ਕਰਦਿਆਂ ਦੱਸਿਆ ਕਿ ਇਹ ਇੱਕ ਅਜਿਹਾ ਸ਼ੋਅ ਹੈ ਜੋ ਬਾਅਦ ਵਿੱਚ ਬੰਦੇ 'ਤੇ ਹਾਵੀ ਰਹਿੰਦਾ ਹੈ।
ਹੋਰ ਪੜ੍ਹੋ: ਚੰਡੀਗੜ੍ਹ: ਬਿਨ੍ਹਾਂ ਹੱਡੀ ਕੱਟੇ ਕੀਤੀ ਦਿਲ ਦੀ ਸਰਜਰੀ
ਦੱਸ ਦੇਈਏ ਕਿ ਬਜਰੰਗੀ ਭਾਈਜਾਨ ਫ਼ਿਲਮ ਵਿੱਚ ਨਵਾਜ਼ੂਦੀਨ ਸਦੀਕੀ ਦਾ ਕਿਰਦਾਰ ਪਹਿਲਾ ਅਲੀ ਨੂੰ ਆਫਰ ਹੋਇਆ ਸੀ ਪਰ ਬਿੱਗ ਬੌਸ ਕਾਰਨ ਉਨ੍ਹਾਂ ਨੇ ਫ਼ਿਲਮ ਨੂੰ ਛੱਡ ਦਿੱਤਾ। ਅਲੀ ਨੇ ਆਪਣੀ ਆਉਣ ਵਾਲੀ ਵੈਬ ਸੀਰੀਜ਼ 'ਮਿਰਜ਼ਾਪੁਰ 2' ਬਾਰੇ ਵੀ ਦੱਸਿਆ ਅਤੇ ਉਨ੍ਹਾਂ ਨੇ ਕਿਹਾ ਕਿ ਇਸ ਵਿੱਚ ਉਨ੍ਹਾਂ ਦਾ ਬਿਹਾਰੀ ਦਾ ਕਿਰਦਾਰ ਹੈ। ਜੋ ਜਲਦ ਹੀ ਇਹ ਵੇਖਣ ਨੂੰ ਮਿਲੇਗੀ।