ਮੁੰਬਈ: ਰੋਜ਼ਾਨਾ ਹੀ ਕੋਰੋਨਾ ਵਾਇਰਸ ਦੀ ਕੋਈ ਨਾ ਕੋਈ ਨਵੀਂ ਖ਼ਬਰਾਂ ਸਾਹਮਣੇ ਆ ਆਉਂਦੀ ਹੈ। ਚੀਨ ਤੋਂ ਬਾਅਦ ਹੁਣ ਇਸ ਦਾ ਅਸਰ ਭਾਰਤ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ। ਭਾਰਤ 'ਚ ਹਾਲੇ ਤੱਕ ਇਸ ਵਾਇਰਸ ਦੇ 5 ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਤੋਂ ਇਲਾਵਾ ਕੋਰੋਨਾ ਵਾਇਰਸ ਦਾ ਡਰ ਬਾਲੀਵੁੱਡ ਤੱਕ ਵੀ ਪਹੁੰਚ ਚੁੱਕਿਆ ਹੈ ਕਿਉਂਕਿ ਅਦਾਕਾਰਾ ਦੀਪਿਕਾ ਪਾਦੂਕੋਣ ਨੇ ਕੋਰੋਨਾ ਵਾਇਰਸ ਕਾਰਨ ਆਪਣੇ ਪੈਰਿਸ ਫੈਸ਼ਨ ਵੀਕ ਦੇ ਸ਼ਡਿਊਲ ਨੂੰ ਰੱਦ ਕਰ ਦਿੱਤਾ ਹੈ।
ਦੀਪਿਕਾ ਪਾਦੂਕੋਣ ਨੇ ਕੋਰੋਨਾ ਵਾਇਰਸ ਦੇ ਵੱਧਦੇ ਕਹਿਰ ਦੇ ਚੱਲਦਿਆਂ ਇਸ ਇਵੈਂਟ 'ਚ ਨਾ ਜਾਣ ਦਾ ਫ਼ੈਸਲਾ ਕੀਤਾ ਹੈ। ਇਹ ਇਵੈਂਟ 3 ਮਾਰਚ ਤਕ ਚੱਲਣ ਵਾਲਾ ਹੈ। ਹਾਲਾਂਕਿ, ਕੋਰੋਨਾ ਵਾਇਰਸ ਕਾਰਨ ਵੱਧਦੇ ਮਾਮਲੇ ਦੇ ਮੱਦੇਨਜ਼ਰ ਦੀਪਿਕਾ ਨੇ ਆਪਣੀ ਯਾਤਰਾ ਰੱਦ ਕਰ ਦਿੱਤੀ ਹੈ।