ਪੰਜਾਬ

punjab

Birthday Special: 'ਬੁੰਮ' ਤੋਂ ਲੈ ਕੇ 'ਭਾਰਤ' ਤੱਕ ਕੈਟਰੀਨਾ ਕੈਫ਼ ਦਾ ਬਾਲੀਵੁੱਡ ਸਫਰ

By

Published : Jul 16, 2020, 9:46 AM IST

ਬਾਲੀਵੁੱਡ ਦੀ 'ਚਿਕਨੀ ਚਮੇਲੀ' ਅਤੇ 'ਸ਼ੀਲਾ' ਦੇ ਨਾਂਅ ਤੋਂ ਮਸ਼ਹੂਰ ਅਦਾਕਾਰਾ ਕੈਟਰੀਨਾ ਕੈਫ ਦਾ ਜਨਮ 16 ਜੁਲਾਈ, 1983 ਨੂੰ ਲੰਡਨ ਵਿੱਚ ਹੋਇਆ ਸੀ। ਮਾਡਲਿੰਗ ਦੀ ਦੁਨੀਆ 'ਚ ਪਛਾਣ ਬਣਾਉਣ ਤੋਂ ਬਾਅਦ ਕੈਟਰੀਨਾ ਨੂੰ ਬਾਲੀਵੁੱਡ ਵਿੱਚ ਬ੍ਰੇਕ ਮਿਲਿਆ। ਆਪਣੀ ਪਹਿਲੀ ਫਿਲਮ 'ਬੁੰਮ' ਤੋਂ ਲੈ ਕੇ 'ਭਾਰਤ' ਤੱਕ ਕੈਟਰੀਨਾ ਨੂੰ ਕਈ ਉਤਾਰ ਚੜ੍ਹਾਅ ਦਾ ਸਾਹਮਣਾ ਕਰਨਾ ਪਿਆ। ਵੇਖੋ ਕੈਟਰਿਨ ਦਾ ਫਿਲਮੀ ਸਫਰ...

ਕੈਟਰੀਨਾ ਕੈਫ਼ ਦਾ ਬਾਲੀਵੁੱਡ ਸਫਰ
ਕੈਟਰੀਨਾ ਕੈਫ਼ ਦਾ ਬਾਲੀਵੁੱਡ ਸਫਰ

ਮੁੰਬਈ: ਅਦਾਕਾਰਾ ਕੈਟਰੀਨਾ ਕੈਫ ਨੇ ਸਾਲ 2003 ਵਿੱਚ ਡਾਰਕ ਕਾਮੇਡੀ ਥ੍ਰਿਲਰ ਫਿਲਮ 'ਬੁੰਮ' ਦੇ ਨਾਲ ਆਪਣੇ ਬਾਲੀਵੁੱਡ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਕੈਟਰੀਨਾ ਨੂੰ ਇਸ ਫ਼ਿਲਮ ਵਿੱਚ ਮਾਡਲ ਮੇਘਨਾ ਰੈਡੀ ਦੇ ਬਦਲੇ ਲਾਸਟ ਮਿੰਟ 'ਤੇ ਕਸਟ ਕੀਤਾ ਗਿਆ ਸੀ।

ਸਾਲ 2005 ਵਿੱਚ ਆਈ ਰੋਮੈਂਟਿਕ ਫਿਲਮ " ਮੈਨੇ ਪਿਆਰ ਕਿਉਂ ਕੀਆ" ਨਾਲ ਕੈਟਰੀਨਾ ਨੂੰ ਬਾਲੀਵੁੱਡ 'ਚ ਪਛਾਣ ਮਿਲੀ। 2006 'ਚ, ਅਦਾਕਾਰਾ ਨੇ ਅਕਸ਼ੈ ਕੁਮਾਰ ਨਾਲ ਫ਼ਿਲਮ "ਹਮ ਕੋ ਦੀਵਾਨਾ ਕਰ ਗਏ" ਵਿੱਚ ਕੰਮ ਕੀਤਾ।

ਸਾਲ 2017 ਵਿੱਚ ਬੈਕ ਟੂ ਬੈਕ ਹਿਟ ਫਿਲਮਾਂ ਉਨ੍ਹਾਂ ਦੇ ਕਰੀਅਰ ਲਈ ਟਰੇਨਿੰਗ ਪੁਆਇੰਟ ਸਾਬਿਤ ਹੋਈਆਂ। ਕੈਟਰੀਨਾ ਕੈਫ਼ ਨੇ 'ਨਮਸਤੇ ਲੰਡਨ', 'ਅਪਨੇ', 'ਪਾਰਟਨਰ' ਅਤੇ 'ਵੈਲਕਮ' ਵਰਗੀਆਂ ਫਿਲਮਾਂ ਕੀਤੀਆਂ ਤੇ ਇਹ ਸਾਰੀ ਹੀ ਫ਼ਿਲਮਾਂ ਬਾਕਸ ਆਫ਼ਿਸ 'ਚ ਹਿੱਟ ਰਹੀਆਂ।

ਇਸ ਤੋਂ ਬਾਅਦ ਉਨ੍ਹਾਂ ਨੇ 'ਜ਼ਿੰਦਗੀ ਨਾ ਮਿਲੇਗੀ ਦੋਬਾਰਾ', 'ਜਬ ਤੱਕ ਹੈ ਜਾਨ', 'ਧੂਮ 3', 'ਟਾਈਗਰ ਜਿੰਦਾ ਹੈ' ਵਰਗੀਆਂ ਫਿਲਮਾਂ ਵਿੱਚ ਵਧੀਆ ਅਦਾਕਾਰੀ ਕੀਤੀ। ਇਸ ਸਾਰੀ ਫ਼ਿਲਮਾਂ ਦੌਰਾਨ ਕੈਟਰੀਨਾ ਨੇ ਖ਼ੁਦ ਨੂੰ ਬਾਲੀਵੁੱਡ ਦੀ ਲੀਡਿੰਗ ਅਦਾਕਾਰਾ ਦੇ ਤੌਰ 'ਤੇ ਸਥਾਪਤ ਕਰ ਲਿਆ।

ਹਾਲਾਂਕਿ ਕੈਟਰੀਨਾ ਦੇ ਕਰਿਅਰ ਨੂੰ 'ਫੈਂਟਮ' (2015), 'ਫਿਤੂਰ' (2016) ਤੇ 'ਜੱਗਾ ਜਾਸੂਸ' (2017) ਵਰਗੀ ਫ਼ਿਲਮਾਂ ਦੇ ਫਲਾਪ ਹੋਣ ਨਾਲ ਝਟਕਾ ਲੱਗਾ। ਸਾਲ 2018 ਵਿੱਚ ਵੱਡੇ ਪ੍ਰੋਜੈਕਟਸ 'ਠੱਗਸ ਆਫ ਹਿੰਦੋਸਤਾਨ' ਅਤੇ 'ਜੀਰੋ' ਬਾਕਸ ਆਫ਼ਿਸ 'ਤੇ ਬੁਰੀ ਤਰ੍ਹਾਂ ਅਸਫਲ ਹੋ ਗਈਆਂ। ਇਸ ਤੋਂ ਇਲਾਵਾ "ਭਾਰਤ" ਫ਼ਿਲਮ ਵੀ ਬਾਕਸ ਆਫ਼ਿਸ 'ਤੇ ਕਮਾਲ ਨਾ ਵਿਖਾ ਸਕੀ।

ਕੈਟਰੀਨਾ ਦੀ ਜਲਦ ਹੀ ਰੋਹਿਤ ਸ਼ੈਟੀ ਦੀ ਐਕਸ਼ਨ ਡਰਾਮਾ ਫਿਲਮ 'ਸੂਰਵੰਸ਼ੀ' ਵਿੱਚ ਅਕਸ਼ੈ ਕੁਮਾਰ ਦੇ ਨਾਲ ਨਜ਼ਰ ਆਵੇਗ। ਇਸ ਦੇ ਨਾਲ ਹੀ ਉਹ ਜਲਦ ਅਲਾਬਾਜ਼ ਜ਼ਫਰ ਨਾਲ ਵੀ ਇੱਕ ਫਿਲਮ 'ਚ ਨਜ਼ਰ ਆਵੇਗੀ।

ABOUT THE AUTHOR

...view details