ਮੁੰਬਈ: ਐਤਵਾਰ ਨੂੰ 71ਵੇਂ ਗਣਤੰਤਰ ਦਿਵਸ ਮੌਕੇ ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ ਨੇ ਕਿਹਾ ਕਿ ਦਿਵਿਆਂਗ ਬੱਚਿਆਂ ਨਾਲ ਰਾਸ਼ਟਰਗਾਨ ਗਾ ਕੇ ਉਹ ਸਨਮਾਨਿਤ ਮਹਿਸੂਸ ਕਰ ਰਹੇ ਹਨ। ਬਿਗ ਬੀ ਨੇ ਐਤਵਾਰ ਨੂੰ ਟਵੀਟ ਕਰ ਇੱਕ ਵੀਡੀਓ ਸਾਂਝੀ ਕੀਤੀ ਜਿਸ ਵਿੱਚ ਉਹ 'ਜਨ ਗਨ ਮਨ' ਗਾਉਂਦੇ ਹੋਏ ਨਜ਼ਰ ਆਏ।
ਬਿਗ ਬੀ ਨੇ ਦਿਵਿਆਂਗ ਬੱਚਿਆਂ ਦੇ ਨਾਲ ਗਾਇਆ ਰਾਸ਼ਟਰਗਾਨ - bollywood on republic day
ਬਾਲੀਵੁੱਡ ਦੇ ਸ਼ਹਿਨਸ਼ਾਹ ਅਮਿਤਾਭ ਬੱਚਨ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਇਕ ਵੀਡੀਓ ਸਾਂਝੀ ਕੀਤੀ ਹੈ ਜਿਸ ਵਿਚ ਉਹ ਸਪੈਸ਼ਲ ਬੱਚਿਆਂ ਨਾਲ 'ਜਨ ਗਨ ਮਨ' ਗਾਉਂਦੇ ਹੋਏ ਦਿਖਾਈ ਦੇ ਰਹੇ ਹਨ।
ਫ਼ੋਟੋ
ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਲਿਖਿਆ, "ਮੇਰਾ ਮਾਨ ਮੇਰਾ ਦੇਸ਼, ਮੇਰਾ ਗਣਤੰਤਰ ਦਿਵਸ ਦਿਵਿਆਂਗ ਬੱਚਿਆਂ ਦੇ ਨਾਲ ਰਾਸ਼ਟਰਗਾਨ, ਇਨ੍ਹਾਂ ਵਿੱਚੋਂ ਕੋਈ ਬੋਲ ਨਹੀਂ ਸਕਦਾ 'ਤੇ ਕੋਈ ਸੁਣ ਵੀ ਨਹੀਂ ਸਕਦਾ..ਇਨ੍ਹਾਂ ਨਾਲ ਗਾਕੇ ਮੈਂ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ।"
ਜ਼ਿਕਰਯੋਗ ਹੈ ਕਿ ਇਸ ਸਾਲ ਬਿਗ ਬੀ ਫ਼ਿਲਮ 'ਬ੍ਰਹਮਾਸਤਰ', ਝੁੰਡ, 'ਚੇਹਰੇ' ਅਤੇ 'ਗੁਲਾਬੋ ਸਿਤਾਬੋ' 'ਚ ਨਜ਼ਰ ਆਉਣਗੇ। ਫ਼ਿਲਮ 'ਬ੍ਰਹਮਾਸਤਰ' ਵਿੱਚ ਬਿਗ ਬੀ ਤੋਂ ਇਲਾਵਾ ਆਲਿਆ ਭੱਟ ਅਤੇ ਰਣਬੀਰ ਕਪੂਰ ਲੀਡ ਰੋਲਸ ਵਿੱਚ ਨਜ਼ਰ ਆਉਣਗੇ।