ਮੁੰਬਈ: ਹਮੇਸ਼ਾ ਹੀ ਵਿਵਾਦਾਂ ਵਿੱਚ ਰਹਿਣ ਵਾਲੇ 'ਬਿਗ ਬੌਸ' ਫੇਮ ਏਜਾਜ਼ ਖ਼ਾਨ ਨੂੰ ਹਾਲ ਹੀ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਏਜਾਜ਼ ਪਿਛਲੇ ਕਈ ਤੋਂ ਸਮੇਂ ਸੋਸ਼ਲ ਮੀਡੀਆ 'ਤੇ ਕਾਫ਼ੀ ਸੁਰਖੀਆਂ ਵਿੱਚ ਸਨ। ਹਾਲ ਹੀ ਵਿੱਚ ਝਾਰਖੰਡ 'ਚ ਤਬਰੇਜ਼ ਅੰਸਾਰੀ ਦੀ ਮੌਬ ਲਿਨਚਿੰਗ ਕਰਨ ਤੋਂ ਬਾਅਦ ਕੁਝ ਲੋਕਾਂ ਨੇ ਧਰਮ ਦੇ ਨਾਂਅ 'ਤੇ ਲੋਕਾਂ ਨੂੰ ਉਕਸਾਉਣ ਦੇ ਲਈ TIK TOK ਉੱਤੇ ਵੀਡੀਓ ਬਣਾ ਕੇ ਅੱਪਲੋਡ ਕੀਤਾ ਸੀ। ਇਸ ਮਾਮਲੇ ਵਿੱਚ ਮੁੰਬਈ ਪੁਲਿਸ ਨੇ ਕੁਝ ਲੋਕਾਂ ਦੇ ਖ਼ਿਲਾਫ ਕੇਸ ਵੀ ਦਰਜ ਕੀਤਾ ਸੀ।
ਮੁੰਬਈ ਪੁਲਿਸ ਦੀ ਖਿੱਲੀ ਉਡਾਉਣ 'ਤੇ ਏਜਾਜ਼ ਖ਼ਾਨ ਗ੍ਰਿਫ਼ਤਾਰ
ਅਕਸਰ ਵਿਵਾਦਾਂ ਵਿੱਚ ਰਹਿਣ ਵਾਲੇ ਏਜਾਜ਼ ਖ਼ਾਨ ਨਵੇਂ ਵਿਵਾਦ ਵਿੱਚ ਫ਼ਸੇ। TIK TOK 'ਤੇ ਇਤਰਾਜ਼ਯੋਗ ਵੀਡੀਓ ਬਣਾਉਣ 'ਤੇ ਪੁਲਿਸ ਨੇ ਕੀਤਾ ਗ੍ਰਿਫ਼ਤਾਰ।
'ਬਿਗ ਬੌਸ' ਫੇਮ ਏਜਾਜ਼ ਨੇ ਵੀ ਇਸ ਵੀਡੀਓ ਦੀ ਸ਼ਲਾਘਾ ਕੀਤੀ ਸੀ। ਏਜਾਜ਼ ਨੇ ਵੀ TIK TOK 'ਤੇ ਇੱਕ ਵੀਡਿਓ ਬਣਾਇਆ ਸੀ ਜਿਸ ਵਿੱਚ ਉਸ ਨੇ ਕਈ ਬਾਲੀਵੁੱਡ ਫਿਲਮ ਦੇ ਡਾਇਆਲਾਗਸ ਦੀ ਮਿਮਿਕਰੀ ਕੀਤੀ ਸੀ ਤੇ ਮੁੰਬਈ ਪੁਲਿਸ ਦਾ ਮਜ਼ਾਕ ਉਡਾਇਆ ਸੀ ਜਿਸ ਕਰਕੇ ਏਜਾਜ਼ ਨੂੰ ਮੁੰਬਈ ਪੁਲਿਸ ਨੇ ਗ੍ਰਿਫ਼ਤਾਰ ਲਿਆ ਗਿਆ ਹੈ।
ਪੁਲਿਸ ਦਾ ਕਹਿਣਾ ਹੈ ਕਿ ਏਜਾਜ਼ ਨੇ ਇਹ ਵੀਡਿਓ ਲੋਕਾਂ ਵਿੱਚ ਧਰਮ ਨੂੰ ਲੈ ਕੇ ਨਫ਼ਰਤ ਪੈਦਾ ਕਰਨ ਲਈ ਬਣਾਈ ਸੀ। ਇਸ ਮਾਮਲੇ ਵਿੱਚ ਏਜਾਜ਼ ਨੂੰ 5,00,000 ਰੁਪਏ ਦਾ ਜੁਰਮਾਨਾ ਤੇ 5 ਸਾਲ ਦੀ ਸਜ਼ਾ ਹੋ ਸਕਦੀ ਹੈ। ਏਜਾਜ਼ ਨੂੰ ਜਲਦ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ। ਇਸ ਦੇ ਚਲਦਿਆਂ ਟਿਕ ਟੌਕ ਤੋਂ ਵੀ ਏਜਾਜ਼ ਦੀ ਆਈ.ਡੀ ਨੂੰ ਬਲਾਕ ਕਰ ਦਿੱਤਾ ਗਿਆ ਹੈ।