ਹੈਦਰਾਬਾਦ:Lava ਆਪਣੇ ਯੂਜ਼ਰਸ ਲਈ Lava Storm 5G ਸਮਾਰਟਫੋਨ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਕੰਪਨੀ ਨੇ ਇਸ ਸਮਾਰਟਫੋਨ ਨੂੰ ਟੀਜ਼ ਕਰ ਦਿੱਤਾ ਹੈ ਅਤੇ ਇਸਦੀ ਲਾਂਚਿੰਗ ਡੇਟ ਤੋ ਪਰਦਾ ਹਟਾ ਦਿੱਤਾ ਹੈ। ਲਾਵਾ ਨੇ X 'ਤੇ Lava Storm 5G ਸਮਾਰਟਫੋਨ ਨੂੰ ਲੈ ਕੇ ਨਵਾਂ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ ਦੇ ਨਾਲ ਹੀ ਕੰਪਨੀ ਨੇ ਫੋਨ ਦੀ ਲਾਂਚਿੰਗ ਡੇਟ ਬਾਰੇ ਵੀ ਜਾਣਕਾਰੀ ਦੇ ਦਿੱਤੀ ਹੈ। Lava Storm 5G ਸਮਾਰਟਫੋਨ ਨੂੰ 21 ਦਸੰਬਰ ਦੇ ਦਿਨ ਲਾਂਚ ਕੀਤਾ ਜਾ ਰਿਹਾ ਹੈ।
Lava Storm 5G ਸਮਾਰਟਫੋਨ ਦੀ ਝਲਕ:Lava ਨੇ ਆਪਣੇ ਯੂਜ਼ਰਸ ਲਈ Lava Storm 5G ਨੂੰ ਲੈ ਕੇ ਕਈ ਅਪਡੇਟ ਜਾਰੀ ਕੀਤੇ ਹਨ। ਹੁਣ ਕੰਪਨੀ ਨੇ ਇਸ ਸਮਾਰਟਫੋਨ ਨੂੰ ਲੈ ਕੇ ਇੱਕ ਨਵਾਂ ਟੀਜ਼ਰ ਜਾਰੀ ਕੀਤਾ ਹੈ। ਪਹਿਲਾ ਜਾਰੀ ਹੋਏ ਟੀਜ਼ਰ ਰਾਹੀ ਮੰਨਿਆ ਜਾ ਰਿਹਾ ਹੈ ਕਿ ਲਾਵਾ ਦਾ ਨਵਾਂ ਫੋਨ ਇੱਕ ਪਾਵਰਫੁੱਲ ਬੈਟਰੀ ਦੇ ਨਾਲ ਲਿਆਂਦਾ ਜਾ ਰਿਹਾ ਹੈ। ਹੁਣ ਨਵੇਂ ਵੀਡੀਓ ਰਾਹੀ ਇੱਕ ਵਾਰ ਫਿਰ ਫੋਨ ਦੀ ਝਲਕ ਦੇਖਣ ਨੂੰ ਮਿਲੀ ਹੈ। ਇਸ ਸਮਾਰਟਫੋਨ ਨੂੰ ਗ੍ਰੀਨ ਕਲਰ ਆਪਸ਼ਨ 'ਚ ਦੇਖਿਆ ਜਾ ਰਿਹਾ ਹੈ।
Lava Storm 5G ਸਮਾਰਟਫੋਨ ਦੀ ਖਰੀਦਦਾਰੀ: Lava Storm 5G ਸਮਾਰਟਫੋਨ ਨੂੰ ਗ੍ਰਾਹਕ ਆਨਲਾਈਨ ਸ਼ਾਪਿੰਗ ਵੈੱਬਸਾਈਟ ਐਮਾਜ਼ਾਨ ਤੋਂ ਖਰੀਦ ਸਕਦੇ ਹਨ। ਇਸ ਨਾਲ ਜੁੜਿਆ ਐਮਾਜ਼ਾਨ 'ਤੇ ਇੱਕ ਪੋਸਟਰ ਵੀ ਜਾਰੀ ਕੀਤਾ ਜਾ ਚੁੱਕਾ ਹੈ।
Lava Yuva 3 Pro ਸਮਾਰਟਫੋਨ ਲਾਂਚ: ਇਸਦੇ ਨਾਲ ਹੀ, ਹਾਲ ਹੀ ਵਿੱਚLava ਨੇ ਆਪਣੇ ਭਾਰਤੀ ਗ੍ਰਾਹਕਾਂ ਲਈ Lava Yuva 3 Pro ਸਮਾਰਟਫੋਨ ਨੂੰ ਲਾਂਚ ਕੀਤਾ ਹੈ। ਇਸ ਸਮਾਰਟਫੋਨ ਦੀ ਕੀਮਤ 10 ਹਜ਼ਾਰ ਰੁਪਏ ਤੋਂ ਘਟ ਰੱਖੀ ਗਈ ਹੈ। Lava Yuva 3 Pro ਸਮਾਰਟਫੋਨ 'ਚ ਕਈ ਸ਼ਾਨਦਾਰ ਫੀਚਰਸ ਮਿਲਦੇ ਹਨ। Lava Yuva 3 Pro ਸਮਾਰਟਫੋਨ 'ਚ 6.5 ਇੰਚ ਦੀ ਪੰਚ ਹੋਲ ਡਿਸਪਲੇ ਦਿੱਤੀ ਗਈ ਹੈ, ਜੋ HD+Resolution ਅਤੇ 90Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰਦੀ ਹੈ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ Unisoc T616 ਚਿਪਸੈੱਟ ਮਿਲਦੀ ਹੈ। ਇਸ ਸਮਾਰਟਫੋਨ ਨੂੰ 8GB LPDDR4x ਰੈਮ ਅਤੇ 128GB UFS 2.2 ਸਟੋਰੇਜ ਦੇ ਨਾਲ ਪੇਸ਼ ਕੀਤਾ ਗਿਆ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ ਨੂੰ ਦੋਹਰੇ ਕੈਮਰਾ ਸੈਟਅੱਪ ਦੇ ਨਾਲ ਲਿਆਂਦਾ ਗਿਆ ਹੈ। ਇਸ 'ਚ 50MP ਪ੍ਰਾਈਮਰੀ ਅਤੇ 8MP ਸੈਲਫ਼ੀ ਸ਼ੂਟਰ ਸ਼ਾਮਲ ਹੈ। Lava Yuva 3 Pro 'ਚ 5,000mAh ਦੀ ਬੈਟਰੀ ਮਿਲਦੀ ਹੈ, ਜੋ ਕਿ 18ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।