ਹੈਦਰਾਬਾਦ: iQOO ਆਪਣੇ ਗ੍ਰਾਹਕਾਂ ਲਈ iQOO Neo 9 ਸੀਰੀਜ਼ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਇਸ ਸੀਰੀਜ਼ 'ਚ iQOO Neo 9 ਅਤੇ iQOO Neo 9 ਪ੍ਰੋ ਸਮਾਰਟਫੋਨ ਸ਼ਾਮਲ ਹਨ। ਇਸ ਸੀਰੀਜ਼ ਦੀ ਲਾਂਚ ਡੇਟ ਬਾਰੇ ਅਜੇ ਕੰਪਨੀ ਵੱਲੋ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਇਸ ਦੌਰਾਨ ਇੱਕ ਚੀਨੀ ਟਿਪਸਟਰ ਨੇ iQOO Neo 9 ਸੀਰੀਜ਼ ਦੀ ਲਾਂਚ ਡੇਟ ਲੀਕ ਕਰ ਦਿੱਤੀ ਹੈ। ਲੀਕ ਅਨੁਸਾਰ, iQOO Neo 9 ਸੀਰੀਜ਼ 27 ਦਸੰਬਰ ਨੂੰ ਚੀਨ 'ਚ ਲਾਂਚ ਹੋਵੇਗੀ। ਅਗਲੇ ਸਾਲ iQOO Neo 9 ਸੀਰੀਜ਼ ਨੂੰ ਭਾਰਤ 'ਚ ਲਾਂਚ ਕੀਤਾ ਜਾ ਸਕਦਾ ਹੈ।
iQOO Neo 9 ਪ੍ਰੋ ਸਮਾਰਟਫੋਨ ਦੇ ਫੀਚਰਸ ਹੋਏ ਲੀਕ: ਲੀਕ ਰਿਪੋਰਟ ਅਨੁਸਾਰ, iQOO Neo 9 ਪ੍ਰੋ ਸਮਾਰਟਫੋਨ 'ਚ 2800x1260 ਪਿਕਸਲ Resolution ਦੇ ਨਾਲ 6.78 ਇੰਚ ਦੀ 1.5K ਫਲੈਟ OLED ਪੈਨਲ ਆਫ਼ਰ ਕੀਤਾ ਜਾ ਰਿਹਾ ਹੈ। ਇਹ ਡਿਸਪਲੇ 144Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। iQOO Neo 9 ਪ੍ਰੋ ਸਮਾਰਟਫੋਨ 'ਚ LPDDR5x ਰੈਮ ਅਤੇ UFS 4.0 ਸਟੋਰੇਜ ਮਿਲ ਸਕਦੀ ਹੈ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ Dimensity 9300 ਚਿਪਸੈੱਟ ਦਿੱਤੀ ਗਈ ਹੈ। ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ LED ਫਲੈਸ਼ ਦੇ ਨਾਲ 50MP ਦਾ Sony IMX920 ਲੈਂਸ ਮਿਲੇਗਾ। ਇਹ ਪ੍ਰਾਈਮਰੀ ਕੈਮਰਾ OIS ਫੀਚਰ ਦੇ ਨਾਲ ਆਵੇਗਾ। ਇਸ ਤੋਂ ਇਲਾਵਾ ਕੰਪਨੀ iQOO Neo 9 ਪ੍ਰੋ ਸਮਾਰਟਫੋਨ 'ਚ 50MP ਦਾ ਸੈਮਸੰਗ JN1 ਅਲਟ੍ਰਾ ਵਾਈਡ ਐਂਗਲ ਲੈਂਸ ਵੀ ਦੇ ਸਕਦੀ ਹੈ। ਸੈਲਫ਼ੀ ਲਈ ਫੋਨ 'ਚ 16MP ਦਾ ਫਰੰਟ ਕੈਮਰਾ ਮਿਲੇਗਾ। ਇਸ ਸਮਾਰਟਫੋਨ 'ਚ 5,000mAh ਦੀ ਬੈਟਰੀ ਮਿਲੇਗੀ, ਜੋ 120ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ।